18ਸੀਐਚਡੀ 16ਪੀ,

ਦੱਪਰ ਸਟੇਸ਼ਨ ਤੋਂ ਪੈਦਲ ਆ ਰਹੇ ਯਾਤਰੀ।

2 ਦਰਜਨ ਟਰੇਨਾਂ 6 ਤੋਂ 7 ਘੰਟੇ ਹੋਈਆਂ ਲੇਟ, ਯਾਤਰੀ ਹੋਏ ਪਰੇਸ਼ਾਨ

ਅੰਬਾਲਾ-ਕਾਲਕਾ ਰੇਲਵੇ ਮਾਰਗ 'ਤੇ ਕਿਸਾਨੀ ਧਰਨੇ ਦੌਰਾਨ ਸ਼ਤਾਬਦੀ ਸਮੇਤ ਕਰੀਬ 2 ਦਰਜਨ ਟਰੇਨਾਂ 6 ਤੋਂ 7 ਘੰਟੇ ਤਕ ਲੇਟ ਹੋਈਆਂ ਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ। ਇਸ ਦੌਰਾਨ ਇਕ ਸ਼ਤਾਬਦੀ ਟਰੇਨ ਦੱਪਰ ਵਿਖੇ ਰੁਕੀ ਰਹੀ ਜਿਸ 'ਚੋਂ ਯਾਤਰੀ ਉੱਤਰ ਕੇ ਪੈਦਲ ਤੇ ਬੱਸਾਂ ਰਾਹੀ ਚੰਡੀਗੜ੍ਹ ਵੱਲ ਰਵਾਨਾਂ ਹੋਏ ਦੇਖੇ ਗਏ। ਕਿਸਾਨਾਂ ਦੇ ਰੋਹ ਕਾਰਨ ਅੱਜ ਯਾਤਰੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੇਲ 'ਚੋਂ ਉੱਤਰ ਕੇ ਆ ਰਹੇ ਯਾਤਰੀਆਂ ਦਾ ਕਹਿਣਾ ਸੀ ਕਿ ਜੇਕਰ ਭਾਜਪਾ ਸਰਕਾਰ ਪਹਿਲਾਂ ਕਿਸਾਨਾਂ ਦੀ ਗੱਲ ਮੰਨ ਕੇ ਖੇਤੀ ਕਾਨੂੰਨ ਰੱਦ ਕਰ ਦਿੰਦੀ ਤਾਂ ਅੱਜ ਉਨਾਂ੍ਹ ਨੂੰ ਪੇ੍ਸ਼ਾਨ ਨਾਂ ਹੋਣਾ ਪੈਂਦਾ ਤੇ ਉਹ ਜਲਦ ਆਪਣੀ ਮੰਜ਼ਿਲ 'ਤੇ ਪੁੱਜ ਜਾਂਦੇ। ਉਨਾਂ੍ਹ ਕਿਹਾ ਕਿ ਅੱਜ ਉਨ੍ਹਾਂ ਨੂੰ ਆਪਣੀ ਮੰਜ਼ਿਲ 'ਤੇ ਪੁੱਜਣ ਲਈ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।