ਜੇਐੱਨਐੱਨ, ਚੰਡੀਗੜ੍ਹ

ਆਊਟਸੋਰਸ 'ਤੇ ਮੁਲਾਜ਼ਮ ਮੁਹੱਈਆ ਕਰਾਉਣ ਦਾ ਟੈਂਡਰ ਲੈਣ ਦੇ ਬਾਵਜੂਦ ਬੈਂਕ ਗਾਰੰਟੀ ਤੇ ਸਕਿਓਰਟੀ ਜਮ੍ਹਾਂ ਨਾ ਕਰਾਉਣ 'ਤੇ ਨਗਰ ਨਿਗਮ ਕਮਿਸ਼ਨਰ ਨੇ ਆਸਮੀ ਇੰਡਸਟਰੀ ਪ੍ਰਰਾ. ਲਿਮ. ਨੂੰ ਸਾਲ ਤਕ ਲਈ ਕਾਲੀ ਸੂਚੀ ਵਿਚ ਪਾ ਦਿੱਤਾ ਹੈ। ਅਜਿਹੇ ਵਿਚ ਇਹ ਕੰਪਨੀ ਹੁਣ ਨਗਰ ਨਿਗਮ ਵਿਚ ਸਾਲ ਤਕ ਕੋਈ ਨਵਾਂ ਟੈਂਡਰ ਲੈਣ ਲਈ ਬਿਨੈ ਨਹੀਂ ਕਰ ਸਕੇਗੀ। ਇਸ ਦੇ ਨਾਲ ਹੀ ਕਮਿਸ਼ਨਰ ਨੇ ਇਹ ਹੁਕਮ ਕੀਤਾ ਹੈ ਕਿ ਇਸ ਕੰਪਨੀ ਦਾ ਜਿਹੜਾ ਐੱਮਓਐੱਚ ਵਿਭਾਗ ਵਿਚ ਵੱਖਰੇ ਤੌਰ 'ਤੇ ਠੇਕਾ ਚੱਲ ਰਿਹਾ ਸੀ, ਉਸ ਦੀ ਜਿਹੜੀ 61 ਲੱਖ ਰੁਪਏ ਦੀ ਬੈਂਕ ਗਾਰੰਟੀ ਜਮ੍ਹਾਂ ਹੈ, ਉਸ ਨੂੰ ਜ਼ਬਤ ਕਰ ਲਿਆ ਜਾਵੇ।

ਨਗਰ ਨਿਗਮ ਮੁਤਾਬਕ ਲੰਘੇ ਵਰ੍ਹੇ ਜੁਲਾਈ ਮਹੀਨੇ ਨੂੰ ਕਮਿਸ਼ਨਰ ਦਫ਼ਤਰ ਵਿਚ ਵੱਖਰੇ ਤੌਰ 'ਤੇ ਕਰੀਬ 132 ਆਰਜ਼ੀ ਮੁਲਾਜ਼ਮ ਤਾਇਨਾਤ ਕਰਨ ਲਈ ਟੈਂਡਰ ਅਲਾਟ ਹੋਇਆ ਸੀ, ਜਿਸ ਦਾ ਆਸਮੀ ਕੰਪਨੀ ਨੇ ਬੈਂਕ ਗਾਰੰਟੀ ਜਮ੍ਹਾਂ ਨਹੀਂ ਕਰਵਾਈ। ਸੁਣਵਾਈ ਦੌਰਾਨ ਕੰਪਨੀ ਨੇ ਕਮਿਸ਼ਨਰ ਨੂੰ ਪੇਸ਼ਕਸ਼ ਦਿੱਤੀ ਸੀ ਕਿ ਜਿਹੜਾ ਉਨ੍ਹਾਂ ਦਾ ਵੱਖਰੇ ਤੌਰ 'ਤੇ ਐੱਮਓਐੱਚ ਵਿਚ ਮੁਲਾਜ਼ਮ ਮੁਹੱਈਆ ਕਰਾਉਣ ਦਾ ਟੈਂਡਰ ਚੱਲ ਰਿਹਾ ਹੈ, ਉਸ ਦੀ ਬੈਂਕ ਗਾਰੰਟੀ ਇਸ ਨਵੇਂ ਲਏ ਟੈਂਡਰ ਵਿਚ ਸ਼ਾਮਲ ਕਰ ਦਿੱਤੀ ਜਾਵੇ। ਇਸ ਲਈ ਐੱਮਸੀ ਤਿਆਰ ਨਹੀਂ ਹੈ। ਕੰਪਨੀ ਨੂੰ ਸਾਲ ਤਕ ਲਈ ਮੁਲਾਜ਼ਮ ਮੁਹੱਈਆ ਦਾ ਟੈਂਡਰ ਅਲਾਟ ਕੀਤਾ ਗਿਆ ਸੀ।