ਜੇਐੱਨਐੱਨ, ਚੰਡੀਗੜ੍ਹ : ਸੈਕਟਰ-37 ਸਥਿਤ ਕੋਠੀ ਨੂੰ ਹੜੱਪਣ ਦੇ ਮਾਮਲੇ ਵਿਚ ਫ਼ਰਾਰ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਨੇ ਸ਼ੁੱਕਰਵਾਰ ਨੂੰ ਅਦਾਲਤ ਵਿਚ ਆਤਮ ਸਮਰਪਣ ਕੀਤਾ। ਸਿੰਗਲਾ 'ਤੇ ਕੋਠੀ ਉੱਪਰ ਕਬਜ਼ਾ ਕਰਨ, ਵੇਚਣ ਤੇ ਮਾਲਕ ਨੂੰ ਨਸ਼ਾ ਦੇ ਕੇ ਕੁੱਟਮਾਰ ਕਰਨ ਦੇ ਮਾਮਲੇ ਤੋਂ ਇਲਾਵਾ ਕਈ ਧਾਰਾਵਾਂ ਵਿਚ ਐੱਫਆਈਆਰ ਦਰਜ ਹੋਈ ਹੈ। ਸਿੰਗਲਾ ਦੁਪਹਿਰ ਕਰੀਬ 12.45 ਵਜੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਅਦਾਲਤ ਪੁੱਜ ਕੇ ਡਿਊਟੀ ਮੈਜਿਸਟ੍ਰੇਟ ਕਰਨਵੀਰ ਸਿੰਘ ਦੀ ਅਦਾਲਤ ਵਿਚ ਪੇਸ਼ ਹੋਇਆ। ਪੁਲਿਸ ਨੂੰ ਜਿਸ ਤਰ੍ਹਾਂ ਹੀ ਇਸ ਗੱਲ ਦੀ ਸੂਚਨਾ ਮਿਲੀ ਤਾਂ ਏਐੱਸਪੀ ਸਾਊਥ ਸ਼ਰੂਤੀ ਅਰੋੜਾ ਸਣੇ ਸੈਕਟਰ-31 ਥਾਣਾ ਇੰਚਾਰਜ ਨਰਿੰਦਰ ਪਟਿਆਲਾ ਵੀ ਅਦਾਲਤ ਵਿਚ ਪੁੱਜੇ। ਕਰੀਬ ਡੇਢ ਵਜੇ ਅਦਾਲਤ ਵਿਚ ਪੁਲਿਸ ਨੇ ਅਰਵਿੰਦ ਸਿੰਗਲਾ ਦਾ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਪਰ ਅਦਾਲਤ ਨੇ ਪੁਲਿਸ ਨੂੰ ਚਾਰ ਦਿਨਾਂ ਦੇ ਰਿਮਾਂਡ ਦੀ ਹੀ ਮਨਜ਼ੂਰੀ ਦਿੱਤੀ। ਇਸ ਦੌਰਾਨ ਅਰਵਿੰਦ ਸਿੰਗਲਾ ਦੇ ਵਕੀਲ ਨੇ ਅਦਾਲਤ ਵਿਚ ਕਿਹਾ ਕਿ ਪੁਲਿਸ ਰਿਮਾਂਡ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ, ਕਿਉਂਕਿ ਜੋ ਦਸਤਾਵੇਜ਼ ਪੁਲਿਸ ਹੁਣ ਦਿਖਾ ਰਹੀ ਹੈ, ਉਹ ਪਹਿਲਾਂ ਪੇਸ਼ ਨਹੀਂ ਕੀਤੇ ਸਨ। ਇਸ ਤੋਂ ਇਲਾਵਾ ਪੁਲਿਸ ਸਿੰਗਲਾ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਲੀਲ 'ਤੇ ਜੱਜ ਨੇ ਕਿਹਾ ਕਿ ਸਿੰਗਲਾ ਦਾ ਰਿਮਾਂਡ ਨਾ ਦੇਣ ਦੀ ਉਨ੍ਹਾਂ ਕੋਲ ਕੋਈ ਠੋਸ ਵਜ੍ਹਾ ਹੈ। ਉਥੇ ਜੱਜ ਨੇ ਕਿਹਾ ਕਿ ਸਿੰਗਲਾ ਜੇ ਬੇਗੁਨਾਹ ਹੈ ਤਾਂ ਫਿਰ ਤਿੰਨ ਮਹੀਨੇ ਤਕ ਪੁਲਿਸ ਤੋਂ ਫ਼ਰਾਰ ਕਿਉਂ ਸੀ। ਕੋਠੀ ਕਬਜ਼ੇ ਦੇ ਮਾਮਲੇ ਵਿਚ ਜਾਂਚ ਨੂੰ ਅੱਗੇ ਵਧਾਉਣ ਲਈ ਅਦਾਲਤ ਵੱਲੋਂ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਦੇ ਚਾਰ ਦਿਨਾਂ ਰਿਮਾਂਡ ਨੂੰ ਮਨਜ਼ੂਰੀ ਦਿੱਤੀ ਗਈ।

ਪੁਲਿਸ ਨੇ ਰਿਮਾਂਡ ਦੇ ਸਮੇਂ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਅਰਵਿੰਦ ਸਿੰਗਲਾ ਤੋਂ ਰਿਮਾਂਡ ਦੌਰਾਨ ਕਈ ਸਵਾਲ ਕਰਨੇ ਹਨ, ਜੋ ਇਸ ਕੇਸ ਵਿਚ ਕਈ ਮਹੱਤਵਪੂਰਨ ਕੜੀਆਂ ਨੂੰ ਆਪਸ ਵਿਚ ਜੋੜ ਸਕਦੇ ਹਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਪਤਾ ਲਗਾਉਣਾ ਹੈ ਕਿ ਕੋਠੀ ਕਬਜ਼ੇ ਦੇ ਮਾਮਲੇ ਦੇ ਬਾਅਦ ਸਿੰਗਲਾ ਕਿਹੜੇ-ਕਿਹੜੇ ਸੂਬਿਆਂ ਅਤੇ ਕਿਥੇ-ਕਿਥੇ ਲੁਕਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਹਾਸਲ ਕਰਨੀ ਹੈ ਕਿ ਸਿੰਗਲਾ ਦੇ ਲੁਕਣ ਵਿਚ ਹੋਰ ਕਿਸ-ਕਿਸ ਨੇ ਉਸ ਦੀ ਮਦਦ ਕੀਤੀ। ਕੋਠੀ ਕਬਜ਼ੇ ਵਿਚ ਸੰਜੀਵ ਮਹਾਜਨ ਤੋਂ ਬਾਅਦ ਅਰਵਿੰਦ ਸਿੰਗਲਾ ਮੁੱਖ ਮੁਲਜ਼ਮ ਹਨ। ਮਾਮਲੇ ਵਿਚ ਚੰਡੀਗੜ੍ਹ ਪੁਲਿਸ ਵੱਲੋਂ ਅਰਵਿੰਦ ਸਿੰਗਲਾ 'ਤੇ 50 ਹਜ਼ਾਰ ਦਾ ਇਨਾਮ ਐਲਾਨਿਆ ਗਿਆ ਸੀ।

ਸਿੰਗਲਾ 'ਤੇ ਫਰਜ਼ੀ ਤਰੀਕੇ ਨਾਲ ਕੋਠੀ ਦਾ ਜੀਪੀਏ ਕਰਵਾਉਣ ਦਾ ਦੋਸ਼

ਪੁਲਿਸ ਐੱਫਆਈਆਰ ਅਨੁਸਾਰ ਅਰਵਿੰਦ ਸਿੰਗਲਾ 'ਤੇ ਵਿਵਾਦਤ ਕੋਠੀ ਨੰਬਰ 340 ਦਾ ਫਰਜ਼ੀ ਢੰਗ ਨਾਲ ਆਪਣੇ ਨਾਮ ਜੀਪੀਏ ਕਰਵਾਉਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਇਹ ਵੀ ਦੋਸ਼ ਹੈ ਕਿ ਸਿੰਗਲਾ ਮੁਲਜ਼ਮ ਨੇ ਸੰਜੀਵ ਮਹਾਜਨ ਤੇ ਬਾਊਂਸਰ ਸੁਰਜੀਤ ਦੇ ਰਾਹੀਂ ਕੋਠੀ ਕਬਜ਼ੇ ਵਿਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਕੋਠੀ ਦੀ ਪਹਿਲੀ ਜੀਪੀਏ ਕਰਵਾਉਣ ਦੇ ਨਾਲ 2019 ਵਿਚ ਕੋਠੀ ਦੀ ਰਜਿਸਟ੍ਰੇਸ਼ਨ ਦੇ ਸਮੇਂ ਤਕ ਸਿੰਗਲਾ ਸਾਰੇ ਤਰ੍ਹਾਂ ਦੀ ਡੀਲ ਤੇ ਰਜਿਸਟਰੀ ਵਿਚ ਸ਼ਾਮਲ ਵੀ ਰਹਿ ਚੁੱਕਾ ਹੈ। ਰਿਮਾਂਡ ਦੌਰਾਨ ਪੁਲਿਸ ਇਨ੍ਹਾਂ ਸਵਾਲਾਂ ਦਾ ਸਿੰਗਲਾ ਤੋਂ ਜਵਾਬ ਜਾਨਣ ਦੀ ਕੋਸ਼ਿਸ਼ ਕਰੇਗੀ।

ਨਕਲੀ ਰਾਹੁਲ ਮੇਹਤਾ ਤੋਂ ਬਾਅਦ ਹੁਣ ਸਿੰਗਲਾ ਦਾ ਆਤਮ ਸਮਪਰਣ

ਮਾਮਲੇ ਵਿਚ ਬੀਤੇ ਵੀਰਵਾਰ ਨੂੰ ਨਕਲੀ ਰਾਹੁਲ ਮੇਹਤਾ ਮਤਲਬ ਕੋਠੀ ਮਾਲਕ ਬੰਦ ਕਰ ਕੇ ਰਜਿਸਟਰੀ ਕਰਵਾਉਣ ਵਾਲੇ ਮੁਲਜ਼ਮ ਗੁਰਪ੍ਰਰੀਤ ਸਿੰਘ ਨੇ ਵੀ ਜ਼ਿਲ੍ਹਾ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ। ਅਦਾਲਤ ਨੇ ਗੁਰਪ੍ਰਰੀਤ ਸਿੰਘ ਨੂੰ ਵੀ 3 ਦਿਨ ਦੇ ਪੁਲਿਸ ਰਿਮਾਂਡ ਵਿਚ ਭੇਜਿਆ ਹੋਇਆ ਹੈ। ਉਥੇ ਸ਼ੁੱਕਰਵਾਰ ਨੂੰ ਸਿੰਗਲਾ ਦੇ ਆਤਮ ਸਮਰਪਣ ਮਗਰੋਂ ਉਮੀਦ ਲਗਾਈ ਜਾ ਰਹੀ ਹੈ ਕਿ ਇਸ ਮਾਮਲੇ ਵਿਚ ਫ਼ਰਾਰ ਦੂਜੇ ਮੁਲਜ਼ਮ ਵਿਚ ਵੀ ਅਦਾਲਤ ਵਿਚ ਆਤਮ ਸਮਰਪਣ ਕਰ ਸਕਦੇ ਹਨ। ਫਿਲਹਾਲ ਇਸ ਮਾਮਲੇ ਵਿਚ ਮੁਲਜ਼ਮ ਖੈਲਿੰਦਰ ਕਦਿਆਨ, ਪ੍ਰਰਾਪਰਟੀ ਡੀਲਰ ਸੌਰਭ ਗੁਪਤਾ ਤੇ ਦਿਲਪ੍ਰਰੀਤ ਸਿੰਘ ਉਰਫ ਰੂਬਲ ਅਜੇ ਵੀ ਫ਼ਰਾਰ ਹਨ। ਇਨ੍ਹਾਂ ਵਿਚੋਂ ਰੂਬਲ ਨੇ ਜ਼ਮਾਨਤ ਲਈ ਪਟੀਸ਼ਨ ਲਗਾਈ ਹੈ, ਜਿਸ 'ਤੇ 15 ਜੂਨ ਨੂੰ ਬਹਿਸ ਹੋਵੇਗੀ।

ਨਾਰਥ ਇੰਡੀਆ ਦਾ ਵੱਡਾ ਸ਼ਰਾਬ ਕਾਰੋਬਾਰੀ ਸਿੰਗਲਾ

ਚੰਡੀਗੜ੍ਹ ਦੇ ਸੈਕਟਰ 33 ਸਥਿਤ ਨਿੱਜੀ ਕੋਠੀ ਵਿਚ ਰਹਿਣ ਵਾਲੇ ਅਰਵਿੰਦ ਸਿੰਗਲਾ ਸ਼ਹਿਰ ਦੇ ਨਾਮੀ ਕਾਰੋਬਾਰੀ ਹਨ। ਅਰਵਿੰਦ ਸਿੰਗਲਾ ਨਾਰਥ ਇੰਡੀਆ ਦੇ ਵੱਡੇ ਸ਼ਰਾਬ ਕਾਰੋਬਾਰੀਆਂ ਵਿਚੋਂ ਇਕ ਹਨ। ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿਚ ਸਿੰਗਲਾ ਦੇ 100 ਤੋਂ ਜ਼ਿਆਦਾ ਸ਼ਰਾਬ ਦੇ ਠੇਕੇ ਚੱਲ ਰਹੇ ਹਨ। ਮਾਮਲੇ ਤੋਂ ਬਾਅਦ ਸਿੰਗਲਾ ਦੀ ਗਿ੍ਫਤਾਰੀ ਨਾ ਹੋਣ ਨਾਲ ਚੰਡੀਗੜ੍ਹ ਪੁਲਿਸ ਵਿਭਾਗ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ।