ਤਰਲੋਚਨ ਸਿੰਘ ਸੋਢੀ, ਕੁਰਾਲੀ : ਸਥਾਨਕ ਸ਼ਹਿਰ ਦੀ ਸਿਟੀ ਪੁਲਿਸ ਦੇ ਐੱਸਐੱਚਓ ਨਰਪਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਦੀ ਟੀਮ ਨੇ ਪੰਜਾਬ 'ਚ ਨਾ ਵਿਕਰੀ ਯੋਗ ਸ਼ਰਾਬ ਦੀਆਂ ਕਰੀਬ 19 ਪੇਟੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਵੱਲੋਂ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਐੱਸਐੱਚਓ ਨਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਨੇ ਕਿਸੇ ਗੁਪਤ ਸੂਚਨਾ ਦੇ ਅਧਾਰ 'ਤੇ ਸ਼ਹਿਰ ਦੇ ਬਸ ਸਟੈਂਡ 'ਚ ਚੈਕਿੰਗ ਕਰਨ ਲਈ ਲਗਾਏ ਇੱਕ ਨਾਕੇ ਦੌਰਾਨ ਵਿਨੋਦ ਕੁਮਾਰ ਨਾਮਕ ਇੱਕ ਕਾਰ ਚਾਲਕ ਜੋ ਕਿ ਬਠਿੰਡਾ ਦਾ ਵਸਨੀਕ ਦੱਸਿਆ ਜਾਂਦਾ ਹੈ ਨੂੰ ਚੰਡੀਗੜ੍ਹ ਵਿਖੇ ਵਿਕਰੀਯੋਗ ਸ਼ਰਾਬ ਦੀਆਂ 19 ਨਾਜਾਇਜ਼ ਪੇਟੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ। ਪੁਲਿਸ ਪਾਰਟੀ ਨੂੰ ਕਿਸੇ ਵਿਅਕਤੀ ਨੇ ਗੁਪਤ ਸੂਚਨਾ ਦਿੱਤੀ ਕਿ ਉਕਤ ਵਿਅਕਤੀ ਸ਼ਰਾਬ ਵੇਚਣ ਦਾ ਆਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਚੰਡੀਗੜ੍ਹ ਤੋਂ ਸਸਤੇ ਭਾਅ ਦੀ ਸ਼ਰਾਬ ਖਰੀਦ ਕੇ ਵੇਚਣ ਦਾ ਕੰਮ ਕਰਦਾ ਹੈ ਅਤੇ ਆਪਣੀ ਕਾਰ ਰਾਹੀ ਚੰਡੀਗੜ੍ਹ ਤੋਂ ਸਸਤੇ ਰੇਟ 'ਤੇ ਨਾਜਾਇਜ਼ ਤੌਰ 'ਤੇ ਸ਼ਰਾਬ ਲੈਕੇ ਆ ਰਿਹਾ ਹੈ। ਐੱਸਐੱਚਓ ਨਰਪਿੰਦਰ ਨੇੇ ਦੱਸਿਆ ਕਿ ਸਿਟੀ ਪੁਲਿਸ ਦੇ ਹੈਡ ਕਾਂਸਟੇਬਲ ਹੰਸਨਾਥ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਸ਼ਹਿਰ ਦੇ ਬਸ ਸਟੈਂਡ ਵਿਖੇ ਵਿਸ਼ੇਸ ਤੌਰ 'ਤੇ ਨਾਕਾਬੰਦੀ ਕਰਕੇ ਉਸ ਨੂੰ ਪੰਜਾਬ 'ਚ ਨਾ ਵਿਕਣ ਯੋਗ 19 ਪੇਟੀਆਂ ਨਾਜ਼ਾਇਜ਼ ਸ਼ਰਾਬ ਸਮੇਤ ਕਾਬੂ ਕਰ ਲਿਆ ਗਿਆ ਹੈ।

ਸ਼ਰਾਬ ਦੀ ਨਾਜ਼ਾਇਜ਼ ਤੌਰ 'ਤੇ ਵਿਕਰੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਐੱਸਐੱਚਓ

ਸਿਟੀ ਪੁਲਿਸ ਦੇ ਐੱਸਐੱਚਓ ਨਰਪਿੰੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੇ ਐੱਸਐੱਸਪੀ ਸੰਤਿਦਰ ਸਿੰਘ ਦੇ ਹੁਕਮਾਂ ਤਹਿਤ ਇਲਾਕੇ 'ਚ ਨਾਜ਼ਾਇਜ਼ ਤੌਰ 'ਤੇ ਸ਼ਰਾਬ ਦੀ ਵਿਕਰੀ ਕਰਨ ਵਾਲਿਆਂ ਨੂੰ ਕਾਬੂ ਕਰਨ ਸੰਬੰਧੀ ਚਲਾਈ ਗਈ ਮੁਹਿੰਮ ਦੇ ਤਹਿਤ ਸਥਾਨਕ ਸਿਟੀ ਪੁਲਿਸ ਵੱਲੋਂ ਇੱਕ ਗੁਪਤ ਸੂਚਨਾਂ ਦੇ ਅਧਾਰ 'ਤੇ ਲਗਾਏ ਗਏ ਨਾਕੇ ਦੌਰਾਨ ਵਿਨੋਦ ਕੁਮਾਰ ਨਾਮਕ ਇੱਕ ਕਾਰ ਚਾਲਕ ਜੋ ਕਿ ਬਠਿੰਡਾ ਦਾ ਵਸਨੀਕ ਹੈ ਨੂੰ ਚੰਡੀਗੜ੍ਹ 'ਚ ਵਿਕਰੀਯੋਗ ਸ਼ਰਾਬ ਦੀਆਂ 19 ਪੇਟੀਆਂ ਸਮੇਤ ਕਾਬੂ ਕੀਤਾ ਹੈ। ਉਕਤ ਵਿਅਕਤੀ ਖਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।