ਜੇਐੱਨਐੱਨ, ਚੰਡੀਗੜ੍ਹ : ਮਿਸ ਇੰਡੀਆ 2020 ਦੇ ਇਸ ਵਾਰ ਆਡੀਸ਼ਨ ਆਨਲਾਈਨ ਹੋਣਗੇ ਜਿਸ ਲਈ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਕ 2 ਨਵੰਬਰ ਤੈਅ ਕੀਤੀ ਗਈ ਹੈ। ਭਾਗੀਦਾਰ ਮਿਸ ਇੰਡੀਆ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਮੁਕਾਬਲਾ ਹਾਲਾਂਕਿ ਫਾਈਨਲ ਰਾਊਂਡ ਮੁੰਬਈ 'ਚ ਆਫਲਾਈਨ ਹੀ ਆਯੋਜਿਤ ਹੋਵੇਗਾ। ਜਿੱਥੇ ਇਸ ਤੋਂ ਪਹਿਲਾਂ ਭਾਗੀਦਾਰਾਂ ਨੂੰ ਇਕ ਮਹੀਨੇ ਲਈ ਪ੍ਰੋਫੋਸ਼ੈਨਲ ਟ੍ਰੇਨਿੰਗ ਦਿੱਤੀ ਜਾਵੇਗੀ। ਜਿਸ 'ਚ ਅਦਾਕਾਰਾ ਨੇਹਾ ਧੁਪੀਆ ਵਿਜੇਤਾ ਭਾਗੀਦਾਰਾਂ ਨੂੰ ਟਰੇਨ ਕਰਨਗੇ। ਆਨਲਾਈਨ ਅਡੀਸ਼ਨ ਵੱਲੋਂ 31 ਫਾਈਨਲਿਸਟ ਨੂੰ ਚੁਣਿਆ ਜਾਵੇਗਾ। ਅਜਿਹੇ 'ਚ ਇਸ ਵਾਰ ਮਿਸ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਤਿੰਨਾਂ ਨੂੰ ਹੀ ਆਨਲਾਈਨ ਵੱਲੋਂ ਚੁਣਿਆ ਜਾਵੇਗਾ। ਮਿਸ ਇੰਡੀਆ ਨਾਲ ਜੁੜੀ ਤਮਾਮ ਜਾਣਕਾਰੀ ਭਾਗੀਦਾਰ ਨੂੰ ਮਿਸ ਇੰਡੀਆ ਦੇ ਅਧਿਕਾਰਤ ਵੈੱਬਸਾਈਟ 'ਚ ਮਿਲ ਸਕਦੀ ਹੈ।

ਐਪ ਵੱਲੋਂ ਲਏ ਜਾਣਗੇ ਆਡੀਸ਼ਨ

ਮਿਸ ਇੰਡੀਆ ਨਾਲ ਜੁੜੇ ਬੁਲਾਰੇ ਨੇ ਕਿਹਾ ਕਿ ਭਾਗੀਦਾਰਾਂ 'ਚ 31 ਵਿਜੇਤਾਵਾਂ ਦੀ ਚੋਣ ਕੀਤੀ ਜਾਵੇਗੀ। ਜਿਨ੍ਹਾਂ ਨੂੰ ਬਾਅਦ 'ਚ ਮੁੰਬਈ ਭੇਜਿਆ ਜਾਵੇਗਾ। ਇਸ 'ਚ ਦੇਸ਼ ਦੇ ਸਾਰੇ ਸੂਬਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸ਼ਾਮਲ ਹਨ। ਫਾਈਨਲਿਸਟ ਨੂੰ ਚੁਣਨ ਦੀ ਪ੍ਰਕਿਰਿਆ ਰੋਪੋਸੋ ਐਪ ਤੇ ਸਪੇਸਿਫਿਕ ਆਡੀਸ਼ਨ ਟਾਸਕ ਸਬਮਿਟ ਕਰਨ ਤੋਂ ਹੋਵੇਗੀ। ਜਿਸ ਲਈ ਇਕ ਆਨਲਾਈਨ ਰਜਿਸਟ੍ਰੇਸ਼ਨ ਪ੍ਰੋਸੈੱਸ ਹੋਵੇਗਾ। ਇਸ ਤੋਂ ਬਾਅਦ ਇੰਟਰਨੈਲ ਸੰਕ੍ਰੀਨਿੰਗ ਪ੍ਰੋਸੈੱਸ ਹੋਵੇਗਾ, ਜਿਸ 'ਚ ਮਾਹਰਾਂ ਤੇ ਪੈਨਲਿਸਟ ਸ਼ਾਮਲ ਹੋਣਗੇ। ਇਸ ਰਾਹੀਂ 31 ਫਾਈਨਲਿਸਟ ਦੀ ਚੋਣ ਕੀਤੀ ਜਾਵੇਗੀ।

ਵਿਜੇਤਾ ਨੂੰ ਮਿਲੇਗਾ ਮਿਸ ਵਰਲਡ ਪੈਜੇਂਟ 'ਚ ਭਾਰਤ ਦਾ ਨੁਮਾਇੰਦਗੀ ਕਰਨ ਦਾ ਮੌਕਾ

ਮਿਸ ਇੰਡੀਆ 2020 ਦੀ ਵਿਜੇਤਾ ਨੂੰ ਮਿਸ ਵਰਲਡ ਪੈਜੇਂਟ 'ਚ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਪ੍ਰੇਜੈਂਟ 'ਚ ਰਨਰ ਅਪ ਵੀ ਇੰਟਰਨੈਸ਼ਨਲ ਪ੍ਰੇਜੇਂਟ ਮਿਸ ਗ੍ਰੈਂਡ ਇੰਟਰਨੈਸ਼ਨਲ 'ਚ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ। ਇਸ ਸਾਲ ਲਈ ਭਾਗੀਦਾਰਾਂ ਦੀ ਹਾਈਟ 'ਚ ਥੋੜ੍ਹੀ ਰਾਹਤ ਦਿੱਤੀ ਗਈ ਹੈ। ਪਹਿਲਾਂ ਜਿੱਥੇ ਭਾਗੀਦਾਰ ਦੀ ਹਾਈਟ 5 ਫੀਟ 5 ਇੰਚ ਦੀ ਹੋਣੀ ਜ਼ਰੂਰੀ ਸੀ। ਉੱਥੇ ਹੁਣ ਇਸ ਵਾਰ ਭਾਗੀਦਾਰ ਦੀ ਹਾਈਟ 5 ਫੁੱਟ 3 ਇੰਚ ਹੋ ਸਕਦੀ ਹੈ। ਨਾਲ ਹੀ ਉਨ੍ਹਾਂ ਦੀ ਉਮਰ 18 ਤੋਂ 25 ਸਾਲ ਤਕ ਹੋਣੀ ਚਾਹੀਦੀ,ਇਸ 'ਚ 31 ਦਸੰਬਰ 2020 ਤਕ ਭਾਗੀਦਾਰ ਦੀ ਉਮਰ 25 ਸਾਲ ਤਕ ਹੀ ਹੋਣੀ ਚਾਹੀਦੀ।

Posted By: Amita Verma