ਮੁਲਜ਼ਮ ਦੇ ਵਕੀਲ ਨੇ ਦਲੀਲ ਦਿੱਤੀ ਕਿ ਸ਼ਿਕਾਇਤਕਰਤਾ ਦਾ ਭਰਾ ਟੂਰਿਸਟ ਵੀਜ਼ੇ ’ਤੇ ਰੂਸ ਗਿਆ ਸੀ ਤੇ ਉਸਨੂੰ ਡੰਕੀ ਰੂਟ ਤੋਂ ਨਹੀਂ ਭੇਜਿਆ ਗਿਆ ਸੀ।ਇਹ ਵੀ ਦਲੀਲ ਦਿੱਤੀ ਗਈ ਕਿ ਪੀੜਤ ਦੀ ਰੂਸੀ ਫ਼ੌਜ ’ਚ ਭਰਤੀ ਨਾਲ ਮੁਲਜ਼ਮ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਅਦਾਲਤ ਨੇ ਕਿਹਾ ਕਿ ਮੁਲਜ਼ਮ ’ਤੇ ਦੋਸ਼ ਹੈ ਕਿ ਉਸਨੇ ਸ਼ਿਕਾਇਤਕਰਤਾ ਦੇ ਭਰਾ ਨੂੰ ਜਰਮਨੀ ਭੇਜਣ ਲਈ ਉਕਸਾਇਆ ਤੇ ਉਸ ਤੋਂ ਵੱਡੀ ਰਕਮ ਲੈਣ ਦੇ ਬਾਅਦ ਉਸਨੂੰ ਸੈਲਾਨੀ ਵੀਜ਼ੇ ’ਤੇ ਰੂਸ ਭੇਜ ਦਿੱਤਾ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ: ਨਾਜਾਇਜ਼ ਪਰਵਾਸ ’ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਨੌਜਵਾਨ ਨੂੰ ਡੰਕੀ ਮਾਰਗ ਤੋਂ ਰੂਸ ਭੇਜਣ ਦੇ ਮੁਲਜ਼ਮ ਵਿਅਕਤੀ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰਦੇ ਹੋਏ ਜਸਟਿਸ ਮਨੀਸ਼ਾ ਬਤਰਾ ਨੇ ਕਿਹਾ ਕਿ ਸੂਬੇ ਦੇ ਕਈ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਉਨ੍ਹਾਂ ਦੇ ਪੈਸੇ ਠੱਗੇ ਜਾ ਰਹੇ ਹਨ ਤੇ ਉਨ੍ਹਾਂ ਨੂੰਪਰੇਸ਼ਾਨ ਕੀਤਾ ਜਾ ਰਿਹਾ ਹੈ। ਅਦਾਲਤ ਨ ੇਕਿਹਾ ਕਿ ਪਟੀਸ਼ਨਰ ਦੇ ਖਿਲਾਫ਼ ਦੋਸ਼ ਗੰਭੀਰ ਪ੍ਰਕਿਰਿਤੀ ਦੇ ਹਨ। ਪੰਜਾਬ ਸੂਬੇ ਦੇ ਕਈ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਰੋਜ਼ਾਨਾ ਉਨ੍ਹਾਂ ਦੇ ਪੈਸੇ ਠੱਗੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਇਕ ਔਰਤ ਦੀ ਸ਼ਿਕਾਇਤ ’ਤੇ ਮੁਲਜ਼ਮ ਦੇ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ। ਔਰਤ ਨੇ ਦੋਸ਼ ਲਗਾਇਆ ਸੀ ਕਿ ਮੁਲਜ਼ਮ ਨੇ ਉਸਦੇ ਭਰਾ ਨੂੰ ਜਰਮਨੀ ਭੇਜਣ ਦੇ ਨਾਂ ’ਤੇ ਉਸ ਤੋਂ ਤੇ ਉਸਦੇ ਭਰਾ ਤੋਂ ਅੱਠ ਲੱਖ 10 ਹਜ਼ਾਰ ਰੁਪਏ ਠੱਗ ਲਏ ਸਨ।ਦੋਸ਼ ਹੈ ਕਿ ਮੁਲਜ਼ਮ ਨੇ ਉਸਦੇ ਭਰਾ ਨੂੰ ਨਾਜਾਇਜ਼ ਰਸਤੇ ਤੋਂ ਰੂਸ ਭੇਜਿਆ, ਜਿੱਥੇ ਉਸਨੂੰ ਜੰਗ ’ਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ। ਇਹ ਵੀ ਦੋਸ਼ ਲਗਾਇਆ ਗਿਆ ਕਿ ਉਸਦੇ ਪਰਿਵਾਰ ਨੂੰ ਸੰਦੇਸ਼ ਮਿਲਿਆ ਸੀ ਕਿ ਉਸਦੇ ਭਰਾ ਦੀ ਮੌਤ ਹੋ ਗਈ ਹੈ ਤੇ ਉਨ੍ਹਾਂ ਤੋਂ ਉਸ ਦੇ ਭਰਾ ਦੀ ਲਾਸ਼ ਮੰਗਣ ’ਤੇ ਪੈਸੇ ਮੰਗੇ ਗਏ ਸਨ।
ਮੁਲਜ਼ਮ ਦੇ ਵਕੀਲ ਨੇ ਦਲੀਲ ਦਿੱਤੀ ਕਿ ਸ਼ਿਕਾਇਤਕਰਤਾ ਦਾ ਭਰਾ ਟੂਰਿਸਟ ਵੀਜ਼ੇ ’ਤੇ ਰੂਸ ਗਿਆ ਸੀ ਤੇ ਉਸਨੂੰ ਡੰਕੀ ਰੂਟ ਤੋਂ ਨਹੀਂ ਭੇਜਿਆ ਗਿਆ ਸੀ।ਇਹ ਵੀ ਦਲੀਲ ਦਿੱਤੀ ਗਈ ਕਿ ਪੀੜਤ ਦੀ ਰੂਸੀ ਫ਼ੌਜ ’ਚ ਭਰਤੀ ਨਾਲ ਮੁਲਜ਼ਮ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਅਦਾਲਤ ਨੇ ਕਿਹਾ ਕਿ ਮੁਲਜ਼ਮ ’ਤੇ ਦੋਸ਼ ਹੈ ਕਿ ਉਸਨੇ ਸ਼ਿਕਾਇਤਕਰਤਾ ਦੇ ਭਰਾ ਨੂੰ ਜਰਮਨੀ ਭੇਜਣ ਲਈ ਉਕਸਾਇਆ ਤੇ ਉਸ ਤੋਂ ਵੱਡੀ ਰਕਮ ਲੈਣ ਦੇ ਬਾਅਦ ਉਸਨੂੰ ਸੈਲਾਨੀ ਵੀਜ਼ੇ ’ਤੇ ਰੂਸ ਭੇਜ ਦਿੱਤਾ।
ਅਦਾਲਤ ਨੇ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਦੇ ਭਰਾ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਸਨੂੰ ਜਰਮਨੀ ਭੇਜਿਆ ਜਾਏਗਾ, ਹਾਲਾਂਕਿ ਉਸਦੇ ਹੱਕ ’ਚ ਕੋਈ ਜਾਇਜ਼ ਵੀਜ਼ਾ ਜਾਰੀ ਨਹੀਂ ਕੀਤਾ ਗਿਆ ਸੀ। ਜੇਕਰ ਦੋਸ਼ੀਆਂ ਤੋਂ ਹਿਰਾਸਤ ’ਚ ਪੁੱਛਗਿੱਛ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਕਈ ਖਾਮੀਆਂ ਤੇ ਅੰਤਰਾਲ ਰਹਿ ਜਾਣਗੇ ਜਿਹੜੇ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਲਈ ਅਦਾਲਤ ਨੇ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ।