ਸਟੇਟ ਬਿਊਰੋ, ਚੰਡੀਗੜ੍ਹ : ਸੰਗਰੂਰ ਤੋਂ ਲੋਕ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਰੂਪੋਸ਼ ਅੰਮ੍ਰਿਤਪਾਲ ਨੂੰ ਆਤਮ-ਸਮਰਪਣ ਨਹੀਂ ਕਰਨਾ ਚਾਹੀਦਾ, ਬਲਕਿ ਉਸ ਨੂੰ ਸਰਹੱਦੋਂ ਪਾਰ ਪਾਕਿਸਤਾਨ ਚਲੇ ਜਾਣਾ ਚਾਹੀਦਾ ਸੀ। ਖਾਲਿਸਤਾਨ ਨੂੰ ਲੈ ਕੇ ਹਮੇਸ਼ਾ ਵਿਵਾਦਾਂ ’ਚ ਰਹੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਇਕ ਵੈੱਬ ਚੈਨਲ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਸੀ ਅਸੀਂ 1984 ਤੋਂ ਬਾਅਦ ਪਾਕਿਸਤਾਨ ਗਏ ਸਨ। ਜ਼ਿੰਦਗੀ ਖਤਰੇ ’ਚ ਹੋਵ ਤਾਂ ਸਿੱਖ ਇਤਿਹਾਸ ’ਚ ਇਹ ਜਾਇਜ਼ ਹੈ। ਅੰਮ੍ਰਿਤਪਾਲ ਨੂੰ ਆਤਮ-ਸਮਰਪਣ ਨਹੀਂ ਕਰਨਾ ਚਾਹੀਦਾ, ਕਿਉਂਕਿ ਅੱਜ ਤਕ ਕਿਸੇ ਸਿੱਖ ਨੇ ਆਤਮ-ਸਮਰਪਣ ਨਹੀਂ ਕੀਤਾ ਹੈ। ਸਰਕਾਰ ਹੀ ਦੱਸ ਰਹੀ ਹੈ ਕਿ ਅੰਮ੍ਰਿਤਪਾਲ ਆਈਐੱਸਆਈ ਦਾ ਏਜੰਟ ਹੈ ਤੇ ਉਸ ਨੂੰ ਉਥੇ ਹੀ ਚਲੇ ਜਾਣਾ ਚਾਹੀਦਾ।

Posted By: Jaswinder Duhra