ਜੇਐੱਨਐੱਨ, ਚੰਡੀਗੜ੍ਹ : ਅੱਜ ਤੋਂ ਚੰਡੀਗੜ੍ਹ 'ਚ ਐਮਰਜੈਂਸੀ 'ਚ ਮਦਦ ਲਈ ਤੁਹਾਨੂੰ ਅਲੱਗ-ਅਲੱਗ ਨੰਬਰ ਯਾਦ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ। ਨਵੀਂ ਸੇਵਾ ਐਮਰਜੈਂਸੀ ਰਿਸਪਾਂਸ ਸਪੋਰਟ ਸਿਸਟਮ ਡਾਇਲ 112 'ਤੇ ਹਰ ਤਰ੍ਹਾਂ ਦੀ ਐਮਰਜੈਂਸੀ ਲਈ ਹੋਵੇਗਾ, ਜਿਸ 'ਤੇ ਕਾਲ ਕਰਨ ਕੇ ਮਦਦ ਮੰਗੀ ਜਾ ਸਕੇਗੀ। ਇਸ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਇੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ।

ਅਮਿਤ ਸ਼ਾਹ ਨੇ ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਹਾਈਟੈੱਕ ਈ-ਬੀਟ ਸਿਸਟਮ ਦੀ ਵੀ ਸ਼ੁਰੂਆਤ ਕੀਤੀ। ਸ਼ਾਹ ਹੋਟਲ ਹਯਾਤ 'ਚ ਨਾਰਦਰਨ ਜ਼ੋਨਲ ਕੌਂਸਲਿੰਗ ਦੀ ਮੀਟਿੰਗ 'ਚ ਆਨਲਾਈਨ ਸਿਸਟਮ ਤਹਿਤ ਇਸ ਦਾ ਆਪ੍ਰੇਸ਼ਨ ਸ਼ੁਰੂ ਕੀਤਾ। ਫ਼ਿਲਹਾਲ ਚੰਡੀਗੜ੍ਹ ਸੈਕਟਰ-9 ਸਥਿਤ ਪੁਲਿਸ ਹੈੱਡਕੁਆਰਟਰ 'ਚ ਬਣਾਏ 112 ਸਾਂਝੇ ਕੰਟਰੋਲ ਰੂਮ ਤੋਂ ਡਾਇਲ ਨੰਬਰ 100 (ਪੁਲਿਸ), 101 (ਫਾਇਰ) ਅਤੇ 108 (ਐਂਬੂਲੈਂਸ) ਸਰਵਿਸ ਨਾਲ ਜੋੜਿਆ ਗਿਆ ਹੈ। ਕੰਟਰੋਲ ਰੂਮ 'ਚ ਇਨ੍ਹਾਂ ਸਾਰੀਆਂ ਹੈਲਪਲਾਈਜ਼ ਦੇ ਮੁਲਾਜ਼ਮਾਂ ਦਾ ਵੀ ਡੈਸਕ ਬਣਾਇਆ ਗਿਆ ਹੈ ਜਿੱਥੇ ਇਨ੍ਹਾਂ ਦੇ ਮੁਲਾਜ਼ਮ ਵੀ ਬੈਠ ਕੇ ਕਾਲ ਅਟੈਂਡ ਕਰ ਕੇ ਅਗਲੇਰੀ ਕਾਰਵਾਈ ਲਈ ਸੂਚਿਤ ਕਰਨਗੇ।

ਇਸ ਕੰਟਰੋਲ ਰੂਮ 'ਚ ਕਾਲ ਡਾਇਵਰਟ ਕਰਨ ਦੀ ਸਹੂਲਤ ਹੋਵੇਗੀ। ਇਸ ਦੇ ਨਾਲ ਹੀ ਹੁਣੇ-ਹੁਣੇ ਐਮਰਜੈਂਸੀ ਡਾਇਲ ਨੰਬਰ 100, 101 ਅਤੇ 108 ਚਾਲੂ ਰਹਿਣਗੇ। ਭਵਿੱਖ 'ਚ ਦੂਸਰੇ ਸਾਰੇ ਕੰਟਰੋਲ ਰੂਮ ਨੰਬਰ ਜਿਵੇਂ ਟ੍ਰੈਫਿਕ (1073), ਮਹਿਲਾ ਹੈਲਪਲਾਈਨ (1091, 181), ਚਾਈਲਡ ਹੈਲਪਲਾਈਨ (1098) ਸਮੇਤ ਸਾਰੀਆਂ ਹੋਰ ਹੈਲਪਲਾਈਨਜ਼ ਨੂੰ ਡਾਇਲ ਨੰਬਰ 112 ਨਾਲ ਜੋੜਿਆ ਜਾਵੇਗਾ। ਇਸ ਦੇ ਨਾਲ ਹੀ ਅਲੱਗ-ਅਲੱਗ ਹੈਲਪਲਾਈਨ ਦੇ ਮੁਲਾਜ਼ਮਾਂ ਨੂੰ ਆਪਣੇ ਸੈਕਸ਼ਨ 'ਚ ਬੈਠ ਕੇ ਕਾਲ ਅਟੈਂਡ ਕਰਨ ਤੇ ਟਰਾਂਸਫਰ ਕਰਨ ਦੀ ਸਹੂਲਤ ਹੈ। ਫ਼ਿਲਹਾਲ ਐਮਰਜੈਂਸੀ ਸੇਵਾਵਾਂ ਲਈ 20 ਤੋਂ ਜ਼ਿਆਦਾ ਐਮਰਜੈਂਸੀ ਨੰਬਰ ਹਨ। ਕਈ ਵਾਰ ਸਥਿਤੀ ਅਜਿਹੀ ਹੁੰਦੀ ਹੈ ਕਿ ਇਹ ਧਿਆਨ ਨਹੀਂ ਰਹਿੰਦਾ ਕਿ ਕਿਹੜੀ ਮਦਦ ਲਈ ਕਿਹੜਾ ਨੰਬਰ ਹੈ। ਕਈ ਵਾਰ ਨੰਬਰ ਬਿਜ਼ੀ ਰਹਿਣ ਤੋਂ ਬਾਅਦ ਲੱਗਦਾ ਹੀ ਨਹੀਂ। ਨਵੀਂ ਐਮਰਜੈਂਸੀ ਲਾਈਨ ਨੂੰ ਇਨ੍ਹਾਂ ਸਾਰੀਆਂ ਦਿੱਕਤਾਂ ਦਾ ਹੱਲ ਮੰਨਿਆ ਜਾ ਰਿਹਾ ਹੈ।

ਹਾਈਟੈੱਕ ਈ-ਬੀਟ ਸਿਸਟਮ

ਅੱਜ ਤੋਂ ਚੰਡੀਗੜ੍ਹ ਪੁਲਿਸ ਦਾ ਹਾਈਟੈੱਕ ਈ-ਬੀਟ ਸਿਸਟਮ ਸ਼ੁਰੂ ਹੋ ਜਾਵੇਗਾ। ਐੱਸਐੱਸਪੀ ਨੀਲਾਂਬਰੀ ਜਗਦਾਲੇ ਦੀ ਅਗਵਾਈ 'ਚ ਤਿਆਰ ਕੀਤੇ ਜਾ ਰਹੇ ਈ-ਬੀਟ ਬੂਥ ਦੇ ਹਰ ਬੀਟ ਇੰਚਾਰਜ ਨੂੰ ਟੈਬਲੈਟ ਦਿੱਤਾ ਗਿਆ ਹੈ। ਇਹ ਸਿਰਫ਼ ਟੈਬਲੈਟ ਨਹੀਂ ਹੋਣਗੇ ਬਲਕਿ ਪੂਰੀ ਪੁਲਿਸਿੰਗ ਇਸ ਦੇ ਅੰਦਰ ਹੋਵੇਗੀ। ਬੀਟ ਇੰਚਾਰਜ ਕੋਲ ਪੂਰਾ ਡਾਟਾ ਹੋਵੇਗਾ। ਟੈਬ 'ਤੇ ਕਲਿੱਕ ਕਰਦੇ ਹੀ ਸ਼ਹਿਰ ਨਾਲ ਜੁੜੀ ਹਰ ਜਾਣਕਾਰੀ ਮਿਲ ਜਾਵੇਗੀ। ਏਰੀਆ 'ਚ ਜਿਊਲਰਜ਼ ਦੀਆਂ ਦੁਕਾਨਾਂ ਕਿੰਨੀਆਂ ਹਨ, ਮਾਰਕੀਟ ਕਿੱਥੇ ਹੈ, ਦੁਕਾਨਾਂ, ਸ਼ਰਾਬ ਦੇ ਠੇਕੇ ਅਤੇ ਕਿੰਨ, ਸੀਨੀਅਰ ਸੀਟੀਜ਼ਨਸ ਦੀ ਡਿਟੇਲ, ਪੀਜੀ ਹਾਊਸ ਡਿਟੇਲਜ਼, ਟੇਨੈਂਟ ਡਿਟੇਲਜ਼, ਆਦਤਨ ਚੋਰੀ, ਸਨੈਚਰ, ਵਾਂਟਿਡ ਅਪਰਾਧੀਆਂ ਸਮੇਤ ਦੂਸਰੇ ਅਪਰਾਧੀਆਂ ਦਾ ਵੇਰਵਾ ਹੋਵੇਗਾ। ਇੰਨਾ ਹੀ ਨਹੀਂ ਐਪ 'ਤੇ ਅਪਰਾਧੀ ਅਤੇ ਉਸ ਦਾ ਪੂਰਾ ਕਾਲਾ ਚਿੱਠਾ ਯਾਨੀ ਰਿਕਾਰਡ ਵੀ ਹੋਵੇਗਾ। ਹੁਣ ਤਕ ਇਹ ਜਾਣਕਾਰੀ ਪੁਲਿਸ ਮੁਲਾਜ਼ਮਾਂ ਨੂੰ ਮੈਨੁਅਲ ਜੁਟਾਉਣੀ ਪੈਂਦੀ ਸੀ।

ਈ-ਬੀਟ ਬੁੱਕ ਐਪ ਤੋਂ ਜਨਤਾ ਲੈ ਸਕਦੀ ਹੈ ਮਦਦ

ਗੂਗਲ ਪਲੇਅ ਸਟੋਰ ਜਾਂ ਐੱਪਲ ਸਟੋਰ ਤੋਂ ਤੁਸੀਂ ਮੋਬਾਈਲ 'ਤੇ ਈ-ਬੀਟ ਬੁੱਕ ਐਪ ਡਾਊਨਲੋਡ ਕਰ ਸਕਦੇ ਹੋ। ਐਪ ਜ਼ਰੀਏ ਬੀਟ ਪੁਲਿਸ ਨੂੰ ਕਿਸੇ ਵੀ ਸਬੰਧਤ ਸ਼ਿਕਾਇਤ, ਅਪਰਾਧਕ ਗਤੀਵਿਧੀਆਂ ਦੀ ਜਾਣਕਾਰੀ, ਨਸ਼ਾ ਵਿਕਰੀ ਅਤੇ ਸੱਟੇਬਾਜ਼ੀ ਦੀ ਸ਼ਿਕਾਇਤ ਦੇ ਸਕਦੇ ਹਨ। ਇਸ ਤੋਂ ਇਲਾਵਾ ਪੀਜੀ ਹਾਊਸ, ਟੇਨੈਂਟ ਵੈਰੀਫਿਕੇਸ਼ਨ ਕਰਵਾਉਣ ਸਮੇਤ ਸੀਨੀਅਰ ਸਿਟੀਜ਼ਨ ਆਪਣੀ ਗੱਲ ਤੁਰੰਤ ਬੀਟ ਪੁਲਿਸ ਤਕ ਪਹੁੰਚਾ ਸਕਦੇ ਹਨ। ਨਵੇਂ ਸਿਸਟਮ ਤਹਿਤ ਨਾਕੇ 'ਤੇ ਬੀਟ ਇੰਚਾਰਜ ਅਪਰਾਧੀਆਂ ਦਾ ਡਾਟਾ ਦੇਖ ਕੇ ਤੁਰੰਤ ਐਕਸ਼ਨ ਲੈ ਸਕਦੇ ਹਨ। ਈ-ਬੀਟ 'ਚ ਇੰਟਰਐਕਟਿਵ ਫੀਚਰ ਵੀ ਹੋਵੇਗਾ। ਯਾਨੀ ਸਬੰਧਤ ਏਰੀਆ ਦੇ ਲੋਕ ਬੀਟ ਇੰਚਾਰਜ ਨਾਲ ਗੱਲ ਕਰ ਸਕਣਗੇ। ਆਪਣੇ ਸੁਝਾਅ ਤੇ ਸ਼ਿਕਾਇਤ ਤੁਰੰਤ ਦੇ ਸਕੋਗੇ। ਇਸ ਹਾਈਟੈੱਕ ਸਿਸਟਮ ਤੋਂ ਬਾਅਦ ਬੀਟ ਦੀ ਗਿਣਤੀ ਵੀ ਵਧੇਗੀ।

Posted By: Seema Anand