ਜੇਐੱਨਐੱਨ, ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਦੀਆਂ ਸਾਰੀਆਂ ਓਪੀਡੀਜ਼ ਮੰਗਲਵਾਰ ਬੰਦ ਰਹਿਣਗੀਆਂ। 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਕਾਰਨ ਸਰਕਾਰੀ ਛੁੱਟੀ ਰਹੇਗੀ।

ਪੀਜੀਆਈ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਰੀਆਂ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਜਿਹੜੇ ਮਰੀਜ਼ਾਂ ਦੀ ਮੰਗਲਵਾਰ ਓਪੀਡੀ 'ਚ ਰੁਟੀਨ ਜਾਂਚ ਕੀਤੀ ਜਾਣੀ ਸੀ ਉਨ੍ਹਾਂ ਨੂੰ ਹੁਣ ਬੁੱਧਵਾਰ ਨੂੰ ਸਮਾਂ ਦਿੱਤਾ ਜਾਵੇਗਾ। ਬੁੱਧਵਾਰ ਨੂੰ ਪੀਜੀਆਈ ਦੀਆਂ ਸਾਰੀਆਂ ਓਪੀਡੀਜ਼ ਆਪਣੇ ਤੈਅ ਸਮੇਂ 'ਤੇ ਖੁੱਲ੍ਹਣਗੀਆਂ।