ਜ. ਸ., ਚੰਡੀਗੜ੍ਹ : ਸਰਵਜਨਕ, ਨਿੱਜੀ, ਖੇਤਰੀ ਗ੍ਰਾਮੀਣ ਅਤੇ ਸਹਿਕਾਰੀ ਬੈਂਕਾਂ 'ਚ ਕਾਰਜਸ਼ੀਲ ਅਧਿਕਾਰੀਆਂ ਦੀ ਅਗਵਾਈ ਕਰਨ ਵਾਲੀ ਆਲ ਇੰਡੀਆ ਬੈਂਕ ਆਫਿਸਰਜ਼ ਐਸੋਸੀਏਸ਼ਨ (ਏਆਈਬੀਓਏ) ਚੰਡੀਗੜ੍ਹ 'ਚ 25 ਤੋਂ 27 ਨਵੰਬਰ ਤਕ ਪੰਜਾਬ ਯੂਨੀਵਰਸਟੀ ਦੇ ਲਾਅ ਆਡੀਟੋਰੀਅਮ 'ਚ ਆਪਣਾ 8ਵਾਂ ਰਾਸ਼ਟਰੀ ਸੰਮੇਲਨ ਕਰਵਾਉਣ ਜਾ ਰਿਹਾ ਹੈ। ਇਸ ਵਿਚ ਦੇਸ਼ ਭਰ 'ਚੋਂ ਲਗਭਗ 800 ਬੈਂਕ ਅਧਿਕਾਰੀ ਹਿੱਸਾ ਲੈਣਗੇ। ਇਸ ਤਿੰਨ ਦਿਨਾ ਪ੍ਰਰੋਗਰਾਮ ਦਾ ਉਦੇਸ਼ ਵਿਸ਼ੇਸ਼ ਰੂਪ 'ਚ ਬੈਂਕਿੰਗ ਉਦਯੋਗ ਨੂੰ ਪੇਸ਼ ਆ ਰਹੀਆਂ ਚੁਨੌਤੀਆਂ 'ਤੇ ਵਿਚਾਰ-ਵਟਾਂਦਰਾ ਕਰ ਕੇ ਉਨ੍ਹਾਂ ਨੂੰ ਸਰਲ ਬਣਾਉਣਾ ਹੈ। ਸੈਕਟਰ-27 ਸਥਿਤ ਪ੍ਰਰੈੱਸ ਕਲੱਬ 'ਚ ਕਰਵਾਈ ਗਈ ਪ੍ਰਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਸੋਸੀਏਸ਼ਨ ਦੇ ਚੇਅਰਮੈਨ ਅਲੋਕ ਖਰੇ, ਮੁੱਖ ਸਕੱਤਰ ਐੱਸ ਨਾਗਰਾਜਨ ਅਤੇ ਰਿਸੈਪਸ਼ਨ ਸਮਿਤੀ ਦੇ ਚੇਅਰਮੈਨ ਐੱਸਕੇ ਗੌਤਮ ਨੇ ਦੱਸਿਆ ਕਿ ਜਦੋਂ ਬੈਂਕਿੰਗ ਕਰਮਚਾਰੀ ਸਿਸ਼ਟਾਚਾਰ ਅਤੇ ਇਮਾਨਦਾਰੀ ਨਾਲ ਗਾਹਕਾਂ ਦੀ ਸੇਵਾ ਲਈ ਪ੍ਰਤੀਬੱਧ ਹਨ ਤਾਂ ਉਨ੍ਹਾਂ ਦੀ ਕਰਮ ਭਮੀ ਦਾ ਨਿੱਜੀਕਰਨ ਕਰ ਕੇ ਉਨ੍ਹਾਂ ਦੇ ਨਾਲ ਵਿਸ਼ਵਾਸਘਤ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਵਿਆਪਕ ਪੱਧਰ 'ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੈਂਕਾਂ ਅਤੇ ਦੇਸ਼ ਨੂੰ ਬਚਾਉਣ ਦੇ ਲਈ ਬੈਂਕ ਕਰਮਚਾਰੀਆਂ ਦੇ ਨਾਲ ਖੜ੍ਹੇ ਹੋਣ।