ਚੰਡੀਗੜ੍ਹ : ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਵੱਲੋ 26 ਜਨਵਰੀ ਦੀ ਟਰੈਕਟਰ ਪਰੇਡ ਦੀ ਹਮਾਇਤ ਕਰਦਿਆਂ ਕਿਹਾ ਕਿ ਪਾਰਟੀ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ, ਜੋ ਕਹਿਰ ਦੀ ਸਰਦੀ ਚ ਦਿੱਲੀ ਵਿਖੇ ਹੱਕੀ ਮੰਗਾਂ ਲਈ ਪਿਛਲੇ ਡੇਢ ਮਹੀਨੇ ਤੋਂ ਕਰ ਰਹੇ ਹਨ ਤੇ ਇਸ ਘੋਲ ਵਿੱਚ 100 ਤੋ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਨੇ ਪੀੜਤ ਪਰਿਵਾਰਾਂ ਨਾਲ ਕੋਈ ਹਮਦਰਦੀ ਨਹੀ ਵਿਖਾਈ ।

ਰਵੀਇੰਦਰ ਸਿੰਘ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਉਹ ਕਿਸਾਨ ਅੰਦੋਲਨ ਦਬਾਉਣ,ਲਮਕਾਉਣ ਤੇ ਪਰਚੇ ਦਰਜ ਕਰਨ ਤੋਂ ਗੁਰੇਜ਼ ਕਰੇ, ਨਹੀਂ ਤਾਂ ਹਾਲਾਤ ਅਸ਼ਾਂਤ ਹੋ ਜਾਣ ਦਾ ਡਰ ਹੈ। ਰਵੀਇੰਦਰ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਖੇਤੀ ਕਾਨੂੰਨਾਂ ਪਿੱਛੇ ਸਿਰਫ ਕਾਰਪੋਰੇਟ ਘਰਾਣੇ ਨਹੀਂ ਸਗੋਂ ਸੰਸਾਰ ਸਾਮਰਾਜੀ ਤਾਕਤਾਂ ਵੀ ਖੜ੍ਹੀਆਂ ਹਨ । ਉਨ੍ਹਾਂ ਵੱਲੋਂ ਤੀਸਰੀ ਦੁਨੀਆ ਦੇ ਦੇਸ਼ਾਂ ਨੂੰ ਖੇਤੀ ਮੰਡੀਆਂ ਖੋਲ੍ਹਣ ਲਈ ਕੀਤੀਆਂ ਜਾਂਦੀਆਂ ਹਦਾਇਤਾਂ ਇਨ੍ਹਾਂ ਖੇਤੀ ਕਾਨੂੰਨਾਂ ਦਾ ਆਧਾਰ ਬਣੀਆਂ ਹਨ ।

ਮੋਦੀ ਸਰਕਾਰ ਨੂੰ ਸੱਤਾਹੀਣ ਕਰਨ ਲਈ ਰਵੀਇੰਦਰ ਸਿੰਘ ਨੇ ਭਾਜਪਾ ਦਾ ਅਧਾਰ ਵੱਖ ਵੱਖ ਸੂਬਿਆਂ ਤੋ ਖਤਮ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਬੁਨਿਆਦ ਪ੍ਰਸਤ ਹਕੂਮਤ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਵੱਡੀ ਲਾਮੰਬਦੀ ਦੀ ਜ਼ਰੂਰਤ ਹੈ ।

ਅੱਧੇ ਆਸਮਾਨ ਦੀ ਮਾਲਕ ਔਰਤ ਦਿਵਸ 'ਤੇ ਕਿਸਾਨ ਬੀਬੀਆਂ ਵੱਲੋਂ ਪਾਏ ਗਏ ਯੋਗਦਾਨ ਨੇ ਅੰਦੋਲਨ ਨੂੰ ਇਤਿਹਾਸਕ ਬਣਾ ਦਿੱਤਾ ਹੈ , ਇਸ ਦੀਆਂ ਉਹ ਮੁਬਾਰਕਾਂ ਦਿੰਦੇ ਹਨ ।

Posted By: Jagjit Singh