ਮਹਿਰਾ, ਖਰੜ : ਖਰੜ ਨਗਰ ਕੌਂਸਲ ਦੇ ਹਾਊਸ ਨੂੰ ਸਹੁੰ ਚੁਕਾਉਣ ਲਈ ਰੱਖੀ ਗਈ ਬੈਠਕ 'ਚ ਹਾਈ ਵੋਲਟੇਜ ਡਰਾਮਾ ਕਮ ਹੰਗਾਮਾ ਹੋ ਗਿਆ ਹੈ। ਮਾਮਲਾ ਅਸਲ 'ਚ ਸ਼ੋ੍ਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਦੀ ਦਾਅਵੇਦਾਰੀ ਤੋਂ ਬਾਅਦ ਹੋਂਦ 'ਚ ਆਇਆ ਜਦੋਂ ਐੱਸਡੀਐੱਮ ਹਿਮਾਂਸ਼ੂ ਜੈਨ ਦੀ ਅਗਵਾਈ 'ਚ ਹੋ ਰਹੀ ਬੈਠਕ ਦੌਰਾਨ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਹੱਥੋਪਾਈ ਤੇ ਭੰਨ-ਤੋੜ ਹੋਣੀ ਸ਼ੁਰੂ ਹੋ ਗਈ। ਹਾਲਾਂਕਿ ਇਹ ਨਹੀਂ ਪਤਾ ਕਿ ਹਿੰਸਾ ਸ਼ੁਰੂ ਕਿਹੜੀ ਧਿਰ ਨੇ ਕੀਤੀ ਪਰ ਬੈਠਕ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਵਿਗੜਦੀ ਦੇਖ ਐੱਸਡੀਐੱਮ ਨੇ ਬੈਠਕ ਮੁਲਤਵੀ ਕਰਕੇ ਪ੍ਰਧਾਨ ਦੀ ਚੋਣ ਲਈ ਨਵੀਂ ਮਿਤੀ 3 ਮਈ ਐਲਾਨ ਦਿੱਤੀ। ਸੱਤਾ ਦੇ ਗਲਿਆਰਿਆਂ 'ਚ ਚੁੰਝ ਚਰਚਾ ਹੈ ਕਿ ਕਾਂਗਰਸ ਪਾਰਟੀ ਕੋਲ ਸਪੱਸ਼ਟ ਬਹੁਮਤ ਦੀ ਕਮੀ ਹੋਣ ਕਰਕੇ ਹੀ ਬੈਠਕ ਅੱਗੇ ਪਾਈ ਗਈ ਹੈ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਖ਼ਰ 3 ਮਈ ਨੂੰ ਕਿਹੜੀ ਪਾਰਟੀ ਪ੍ਰਧਾਨਗ਼ੀ ਦਾ ਦਾਅਵਾ ਠੋਕਦੀ ਹੈ ਤੇ ਕਾਨੂੰਨ ਦੀ ਸਥਿਤੀ ਉਸ ਦਿਨ ਆਖ਼ਰ ਕਿੱਦਾਂ ਦੀ ਹੋਵੇਗੀ। ਹਾਲਾਂਕਿ ਪੂਰੇ ਜ਼ਿਲ੍ਹੇ 'ਚ ਰਾਜਨੀਤਿਕ ਇਕੱਠਾਂ 'ਤੇ ਪਾਬੰਦੀ ਲੱਗੀ ਹੋਈ ਹੈ ਤੇ ਕਿਸੇ ਵੀ ਸਮਾਗਮ 'ਚ 20 ਤੋਂ ਜ਼ਿਆਦਾ ਇਕੱਠ ਨਹੀਂ ਕੀਤਾ ਜਾ ਸਕਦਾ ਪਰ ਖਰੜ ਨਗਰ ਕੌਂਸਲ ਦੇ ਹਾਊਸ/ਪ੍ਰਧਾਨ ਦੀ ਚੋਣ ਲਈ ਸੱਭ ਮੁਆਫ਼ ਸੀ। ਸਵਾਲ ਇਹ ਖੜ੍ਹੇ ਹੁੰਦੇ ਹਨ ਕੀ ਪ੍ਰਰੀਖਿਆਵਾਂ ਵਾਂਗ ਥੋੜ੍ਹੀ ਦੇਰ ਤਕ ਪ੍ਰਧਾਨ ਦੀ ਚੋਣ ਟਾਲ਼ੀ ਜਾ ਸਕਦੀ ਸੀੇ? ਜੇਕਰ ਹਾਂ ਤਾਂ ਫੇਰ ਨਿਯਮਾਂ ਨੂੰ ਿਛੱਕੇ ਟੰਗ ਕੇ ਇਕੱਠ ਕੀਤਾ ਕਿਉਂ ਗਿਆ, ਜੇਕਰ ਹੋ ਗਿਆ ਸੀ ਤਾਂ ਇਕ ਦੂਜੇ 'ਤੇ ਕੁਰਸੀਆਂ ਮਾਰਨ ਦੀ ਨੌਬਤ ਕਿਉਂ ਆਈ? ਇਹ ਸਵਾਲ ਵੱਡਾ ਜਵਾਬ ਮੰਗਦਾ ਹੈ।

ਬਾਕਸ

ਦੱਸਣਾ ਬਣਦਾ ਹੈ ਕਿ ਪੰਜਾਬ ਭਰ 'ਚ 14 ਫਰਵਰੀ ਨੂੰ ਹੋਈਆਂ ਲੋਕਲ ਬਾਡੀਜ਼ ਚੋਣਾਂ ਦੇ ਨਤੀਜੇ 18 ਫਰਵਰੀ ਨੂੰ ਘੋਸ਼ਿਤ ਕੀਤੇ ਗਏ ਸਨ। ਖਰੜ ਜਿੱਥੇ 27 ਵਾਰਡਾਂ ਲਈ ਚੋਣ ਹੋਈ ਪਰ ਇਥੇ ਕੋਈ ਵੀ ਪਾਰਟੀ ਸਪੱਸ਼ਟ ਬਹੁਮਤ ਨਹੀਂ ਹਾਸਿਲ ਕਰ ਸੀ। ਕੁੱਲ 27 ਵਾਰਡਾਂ ਵਾਲੇ ਹਾਊਸ ਦਾ ਪ੍ਰਧਾਨ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 14 ਕੌਂਸਲਰਾਂ ਦੀ ਜ਼ਰੂਰਤ ਸੀ। ਨਤੀਜੇ ਆਉਣ ਤੋਂ ਬਾਅਦ ਦੇ ਗਣਿਤ ਅਨੁਸਾਰ ਕਿਸੇ ਵੀ ਪਾਰਟੀ ਕੋਲ ਸਪੱਸ਼ਟ ਬਹੁਮਤ ਨਹੀਂ ਸੀ ਪਰ ਸ਼੍ਰੋਮਣੀ ਅਕਾਲੀ ਦਲ ਬਹੁਮਤ ਹਾਸਿਲ ਕਰਨ ਲਈ ਅੰਦਰਖ਼ਾਤੇ ਜੋੜ-ਤੋੜ 'ਚ ਲੱਗਾ ਹੋਇਆ ਸੀ। ਅਕਾਲੀਆਂ ਦੇ ਖਰੜ ਤੋਂ 8 ਉਮੀਦਵਾਰ ਜਿੱਤੇ ਤੇ ਆਮ ਆਦਮੀ ਪਾਰਟੀ ਦੀ ਸੀਟ ਤੋਂ ਜਿੱਤਿਆ ਉਮੀਦਵਾਰ ਵੀ ਅਕਾਲੀਆਂ ਸਮਰਥਨ 'ਚ ਖੜ੍ਹ ਗਿਆ। ਇਸੇ ਤਰ੍ਹਾਂ ਸਪੈਸ਼ਲ ਡਰੈੱਸ-ਕੋਡ 'ਚ ਪੁੱਜੇ ਅਕਾਲੀਆਂ ਨੇ ਆਪਣੇ ਹੱਕ 'ਚ 15 ਕੌਂਸਲਰ ਹੋਣ ਦਾ ਦਾਅਵਾ ਕੀਤਾ ਪਰ ਇਸ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ ਤੇ ਹੰਗਾਮਾ ਹੋ ਗਿਆ। ਐੱਸਡੀਐੱਮ ਹਿਮਾਂਸ਼ੂੰ ਜੈਨ ਨੇ ਦੱਸਿਆ ਕਿ ਨਗਰ ਕੌਂਸਲ ਖਰੜ ਦੀ ਪ੍ਰਧਾਨਗੀ ਲਈ ਅੱਜ ਹੋਣ ਵਾਲੀ ਚੋਣ ਪ੍ਰਕਿਰਿਆ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਟਿੰਗ ਹਾਲ 'ਚ ਮੌਜੂਦ ਕੌਂਸਲਰਾਂ ਵਲੋਂ ਨਾਹਰੇਬਾਜ਼ੀ, ਭੰਨਤੋੜ ਅਤੇ ਸਮਾਜਿਕ ਦੂਰੀਆਂ, ਕਰੋਨਾ ਵਾਈਰਸ ਦੇ ਬਚਾਅ ਲਈ ਸਾਰੇ ਨਿਯਮਾਂ ਨੂੰ ਦਰਕਿਨਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਹਾਲਾਤਾਂ ਨੂੰ ਦੇਖਦਿਆਂ ਇਹ ਚੋਣ ਪ੍ਰਕਿਰਿਆ ਰੱਦ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੀਟਿੰਗ ਹਾਲ ਦੇ ਮਾਹੌਲ ਦੀ ਪੂਰੀ ਵੀਡੀਓਗ੍ਰਾਫ਼ੀ ਕੀਤੀ ਗਈ ਹੈ ਅਤੇ ਜਿਨ੍ਹਾਂ ਨੇ ਵੀ ਲਾਅ ਐਂਡ ਆਰਡਰ ਦੀ ਉਲੰਘਣਾ ਕੀਤਾ ਹੈ ਉਨ੍ਹਾਂ ਖਿਲਾਫ਼ ਪ੍ਰਸ਼ਾਸ਼ਨ ਵਲੋਂ ਕਾਰਵਾਈ ਕੀਤੀ ਜਾਵੇਗੀ।

ਡੱਬੀ ਲਈ

ਨਗਰ ਕੌਂਸਲ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਦੌਰਾਨ ਹੋਈ ਭੰਨਤੋੜ ਅਤੇ ਹੱਲਾ ਕਰਨ ਦੇ ਦੋਸ਼ ਕਾਂਗਰਸੀ ਅਤੇ ਅਕਾਲੀ ਇੱਕ ਦੂਜੇ 'ਤੇ ਲਗਾਉਂਦੇ ਨਜ਼ਰ ਆਏ। ਇਸ ਮੌਕੇ ਕੌਂਸਲਰ ਰਾਜਿੰਦਰ ਸਿੰਘ ਨੰਬਰਦਾਰ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੀਆਂ ਧੱਕੇਸ਼ਾਹੀ ਚਲਾਉਣਾ ਚਾਹੁੰਦੀ ਹੈ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਆਜ਼ਾਦ ਉਮੀਦਵਾਰਾਂ ਦਾ ਬਹੁਮਤ ਸਪਸ਼ਟ ਅਤੇ ਅਜ਼ਾਦ ਉਮੀਦਵਾਰਾਂ ਨੇ ਬਹੁਮਤ ਸਪਸ਼ਟ ਕਰਨ ਲਈ ਕੇਸਰੀ ਪਹਿਰਾਵੇ ਪਹਿਨੇ ਹੋਏ ਸਨ ਜਿਹੜੇ ਕਿ ਕਾਂਗਰਸੀਆਂ ਨੂੰ ਚੰਗੇ ਨਹੀਂ ਲੱਗੇ ਅਤੇ ਕੌਂਸਲਰ ਸਹੁੰ ਚੁੱਕ ਤੋਂ ਬਾਅਦ ਜਦੋਂ ਕੌਂਸਲ ਪ੍ਰਧਾਨਗੀ ਲਈ ਵੋਟਿੰਗ ਹੋਣ ਲੱਗੀ ਤਾਂ ਕਾਂਗਰਸੀਆਂ ਨੇ ਸ਼ੋਰ ਅਤੇ ਭੰਨ ਤੋੜ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਕਾਂਗਰਸੀ ਕੌਂਸਲਰ ਰਾਜਬੀਰ ਰਾਜੀ ਨੇ ਕੌਂਸਲਰ ਹਰਿੰਦਰਪਾਲ ਸਿੰਘ ਜੌਲੀ 'ਤੇ ਦੋਸ਼ ਲਗਾਏ ਕਿ ਉਹ ਪ੍ਰਧਾਨਗੀ ਲਈ ਆਪਣੀ ਪਤਨੀ ਕੌਂਸਲਰ ਨਮਿਤਾ ਜੌਲੀ ਦੀ ਦਾਅਵੇਦਾਰੀ ਜਤਾਉਂਦਾ ਹੈ ਅਤੇ ਸਾਰਿਆਂ ਨੂੰ ਭੰਬਲਭੂੰਸੇ 'ਚ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੌਂਸਲ ਚੋਣ ਨਤੀਜੇ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪ੍ਰਧਾਨਗੀ ਦੀ ਕੁਰਸੀ ਖ਼ਾਲੀ ਹੋਣ ਦਾ ਜ਼ਿੰਮੇਵਾਰ ਕੌਂਸਲਰ ਜੌਲੀ ਹੈ।

ਡੱਬੀ ਲਈ

ਅਕਾਲੀ ਦਲ ਦੇ ਸਮਰਥਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਜਮ ਕੇ ਨਾਅਰ੍ਹੇਬਾਜ਼ੀ ਅਤੇ ਦੋਸ਼ ਲਗਾਏ ਗਏ ਕਿ ਕੈਪਟਨ ਸਰਕਾਰ ਆਪਣੀ ਧੱਕੇਸ਼ਾਹੀ ਮੜ੍ਹਨਾ ਚਾਹੁੰਦੀ ਹੈ ਕਿਉਂਕਿ ਅਕਾਲੀਆਂ ਨੇ ਆਮ ਆਦਮੀ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨਾਲ ਮਿਲ ਕੇ 27 'ਚੋਂ 15 ਕੌਂਸਲਰਾਂ ਦਾ ਬਹੁਮਤ ਪੇਸ਼ ਕਰਨਾ ਸੀ ਪਰੰਤੂ ਕੌਂਸਲ ਪ੍ਰਧਾਨ ਚੋਣ ਦੀ ਵੋਟਿੰਗ ਦੇ ਆਗਾਜ਼ ਤੋਂ ਪਹਿਲਾਂ ਹੀ ਮਾਹੌਲ ਖ਼ਰਾਬ ਕੀਤਾ ਗਿਆ ਜਿਸ ਕਾਰਨ ਇਹ ਕਾਰਵਾਈ ਅੱਗੇ ਪਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਖਰੜ ਬਲਾਕ ਨਾਲ ਧੱਕੇਸ਼ਾਹੀ ਨਹੀਂ ਕਰ ਸਕਦੀ ਇਸ ਦਾ ਹਰਜਾਨਾ ਉਸ ਨੂੰ 2022 'ਚ ਭੁਗਤਣਾ ਪਵੇਗਾ।

ਡੱਬੀ ਲਈ

ਪ੍ਰਸ਼ਾਸਨ ਸੱਤਾਧਾਰੀ ਸਰਕਾਰ ਤੋਂ ਡਰਿਆ : ਚੰਦੂਮਾਜਰਾ

ਕੈਪਟਨ ਸਰਕਾਰ ਵੱਲੋਂ ਸਥਾਨਕ ਚੋਣਾਂ 'ਚ ਆਹੁਦੇਦਾਰੀਆਂ ਹਾਸਿਲ ਕਰਨ ਲਈ ਸਰਕਾਰ ਮਸ਼ੀਨਰੀ ਦੀ ਦੁਰਵਰਤੋਂ: ਪ੍ਰਰੋ. ਚੰਦੂਮਾਜਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰਰੋ. ਪ੍ਰਰੇਮ ਸਿੰਘ ਚੰਦੂਮਾਜਰਾ ਅਤੇ ਖਰੜ ਤੋਂ ਹਲਕਾ ਇੰਚਾਰਜ਼ ਰਣਜੀਤ ਸਿੰਘ ਗਿੱਲ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆ ਦੋਸ਼ ਲਗਾਇਆ ਹੈ ਕਿ ਸੂਬੇ ਦੀ ਸੱਤਾਧਾਰੀ ਧਿਰ ਕਾਂਗਰਸ ਸਥਾਨਕ ਚੋਣਾਂ 'ਚ ਆਹੁਦੇ ਹਾਸਿਲ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਗਰ ਕੌਂਸਲ ਪ੍ਰਧਾਨਗੀ ਲਈ ਉਨ੍ਹਾਂ ਕੋਲ 15 ਉਮੀਦਵਾਰ ਹੋਣ ਕਾਰਨ ਸਪਸ਼ਟ ਬਹੁਮਤ ਸੀ ਪਰੰਤੂ ਕਾਂਗਰਸ ਦੇ ਕੌਂਸਲਰ ਅਤੇ ਪ੍ਰਸਾਸ਼ਨ ਦੀ ਮਿਲੀਭੁਗਤ ਕਾਰਨ ਕੌਂਸਲ ਪ੍ਰਧਾਨ ਦੀ ਕੁਰਸੀ ਅੱਜ ਵੀ ਖ਼ਾਲੀ ਰਹੀ। ਉਨ੍ਹਾਂ ਸੂਬਾ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਆਹੁਦੇਦਾਰ ਚੁਣਨ ਲਈ ਸਥਾਨਕ ਪ੍ਰਸ਼ਾਸਨ ਦੀ ਮੱਦਦ ਨਾਲ ਅਕਾਲੀ ਦਲ ਦੇ ਜਿੱਤੇ ਹੋਏ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਇਸ ਮੌਕੇ ਰਣਜੀਤ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਇੰਚਾਰਜ ਖਰੜ ਨੇ ਕਿਹਾ ਕਿ ਜਿਹੜੇ ਕੌਂਸਲਰ ਇਮਾਨਦਾਰ ਅਤੇ ਸ਼ਹਿਰ ਦੀ ਤਰੱਕੀ ਚਾਹੁੰਦੇ ਹਨ ਉਹ ਉਨ੍ਹਾਂ ਨਾਲ ਪੂਰਨ ਬਹੁਮਤ 'ਚ ਨਾਲ ਖੜ੍ਹੇ ਹਨ ਅਤੇ ਅੱਗੋਂ ਵੀ ਖੜ੍ਹਨਗੇ। ਉਨ੍ਹਾਂ ਕਿਹਾ ਕਿ ਕੌਂਸਲ ਪ੍ਰਧਾਨ ਦੀ ਚੋਣ ਆਉਣ ਵਾਲੀ 3 ਮਈ ਨੂੰ ਵੀ ਅਕਾਲੀ ਦਲ ਦੇ ਹੱਕ 'ਚ ਹੀ ਹੋਵੇਗੀ।

ਡੱਬੀ ਲਈ

ਆਪ ਨੇ ਦਿੱਤੀ ਸ਼੍ਰੋਮਣੀ ਅਕਾਲੀ ਦਲ ਨੂੰ ਹਮਾਇਤ

ਆਮ ਆਦਮੀ ਪਾਰਟੀ ਦੇ ਬਲਾਕ ਖਰੜ ਤੋਂ ਇੱਕ ਹੀ ਸੀਟ ਤੋਂ ਜੇਤੂ ਉਮੀਦਵਾਰ ਕੌਂਸਲਰ ਰਾਮ ਸਰੂਪ ਸ਼ਰਮਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਡਰੈਸ ਕੋਡ ਕੇਸਰੀ ਰੰਗ 'ਚ ਨਜ਼ਰ ਆਉਂਦਿਆਂ ਹੀ ਸ਼ਹਿਰ ਵਾਸੀਆਂ 'ਚ ਇਹ ਆਮ ਚਰਚਾ ਹੋਈ ਕਿ ਆਪ ਵਲੋਂ ਨਗਰ ਕੌਂਸਲ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਥਨ ਦੇਣ ਦੇ ਨਾਲ ਨਾਲ ਸ਼ਾਇਦ 2022 'ਚ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰ ਸਕਦੀ ਹੈ। ਇਸ ਸਬੰਧੀ ਜਦੋਂ ਕੌਂਸਲਰ ਰਾਮ ਸਰੂਪ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਜੋ ਉਨ੍ਹਾਂ ਨੂੰ ਠੀਕ ਲੱਗਾ ਉਹ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ 'ਚ ਕੈਪਟਨ ਸਰਕਾਰ ਨੇ ਸਹੁੰਆਂ ਖਾਣ ਤੋਂ ਬਿਨਾਂ ਹੋਰ ਕੁੱਝ ਨਹੀਂ ਕੀਤਾ।

ਡੱਬੀ ਲਈ

ਪਿਛਲੇ 15 ਦਿਨ ਅਜ਼ਾਦ ਉਮੀਦਵਾਰ ਰਮਣੀਕ ਥਾਂ ਰੂਪੋਸ਼ ਹੋਏ ਸਨ ਪਰੰਤੂ ਅੱਜ ਬੜੇ ਫਿਲਮੀ ਅੰਦਾਜ਼ 'ਚ ਸ਼੍ਰੋ੍ਮਣੀ ਅਕਾਲੀ ਦਲ ਖਰੜ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਦੇ ਗਿਲਕੋ ਵੈਲੀ ਸਥਿਤ ਮੁੱਖ ਦਫ਼ਤਰ ਤੋਂ ਗੱਡੀਆਂ ਦੇ ਕਾਫ਼ਲੇ 'ਚ ਕੇਸਰੀ ਡਰੈੱਸ ਕੋਡ +ਚ ਸਜੇ 15 ਕੌਂਸਲਰ ਸਮੇਤ ਅਜ਼ਾਦ ਉਮੀਦਵਾਰ ਨਗਰ ਕੌਂਸਲ ਦੇ ਦਫ਼ਤਰ ਖ਼ਾਨਪੁਰ ਵਿਖੇ ਲੈਂਡ ਹੋਏ।