ਇਕਬਾਲ ਸਿੰਘ, ਡੇਰਾਬੱਸੀ : ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਸੱਦੇ 'ਤੇ ਡੇਰਾਬੱਸੀ 'ਚ ਸੀਪੀਆਈ ਤਹਿਸੀਲ ਕਮੇਟੀ ਦੁਆਰਾ ਡੇਰਾਬੱਸੀ ਵੱਲੋਂ ਦੇਸ਼ 'ਚ ਲਗਾਤਾਰ ਵਧ ਰਹੀ ਮਹਿੰਗਾਈ ਅਤੇ ਪੈਟਰੋਲ ਡੀਜ਼ਲ ਦੀ ਕੀਮਤਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਵਧ ਰਹੀ ਮਹਿੰਗਾਈ 'ਤੇ ਰੋਕ ਲਗਾਈ ਜਾਵੇ ਅਤੇ ਪੈਟਰੋਲ ਡੀਜ਼ਲ 'ਚ ਕੀਤੇ ਗਏ ਵਾਧੇ ਨੂੰ ਵਾਪਸ ਲਿਆ ਜਾਵੇ। ਇਸ ਤੋਂ ਇਲਾਵਾ ਨਵੇਂ ਬਣਾਏ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਇਹ ਵੀ ਦੱਸਿਆ ਕਿ 15 ਮਾਰਚ ਨੂੰ ਡੇਰਾਬਸੀ ਰਾਮਲੀਲਾ ਗਰਾਊਂਡ 'ਚ ਹਜ਼ਾਰਾਂ ਦੀ ਤਾਦਾਦ 'ਚ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਮੋਦੀ ਸਰਕਾਰ ਦੇ ਖ਼ਿਲਾਫ਼ ਜਨ ਸਭਾ ਕਰਨਗੇ। ਉਨ੍ਹਾਂ ਆਮ ਲੋਕਾਂ, ਦੁਕਾਨਦਾਰਾਂ ਅਤੇ ਹਰੇਕ ਵਰਗ ਨੂੰ ਇਸ ਜਨ ਸਭਾ 'ਚ ਪਹੁੰਚਣ ਦੀ ਅਪੀਲ ਵੀ ਕੀਤੀ।

ਰੋਸ ਪ੍ਰਦਰਸ਼ਨ 'ਚ ਐਡਵੋਕੇਟ ਜਸਪਾਲ ਸਿੰਘ ਦੱਪਰ, ਕਾਮਰੇਡ ਵਿਨੋਦ ਚੁੱਘ, ਕਾਮਰੇਡ ਅਵਤਾਰ ਸਿੰਘ ਦੱਪਰ, ਜ਼ਿਲ੍ਹਾ ਸੈਕਟਰੀ ਸੀਪੀਆਈ ਬਲਵਿੰਦਰ ਸਿੰਘ ਜੜੌਤ, ਕਾਮਰੇਡ ਮਾਸਟਰ ਕਰਮਚੰਦ ਘੱਲੂਮਾਜਰਾ, ਮਾਸਟਰ ਬਚਨਾ ਰਾਮ, ਕਾਮਰੇਡ ਗੁਲਜ਼ਾਰ ਸਿੰਘ ਡੇਰਾਬਸੀ, ਹਰਵਿੰਦਰ ਕੁਮਾਰ ਡੇਰਾਬੱਸੀ, ਸੋਮਨਾਥ, ਰਵਿੰਦਰਪਾਲ, ਪ੍ਰਦੀਪ ਸੂਦ ਜ਼ੀਰਕਪੁਰ, ਅਸ਼ਵਨੀ ਮਨਹਾਸ ਲਾਲੜੂ, ਕਿ੍ਸ਼ਨ ਕੁਮਾਰ ਤੋਂ ਇਲਾਵਾ ਵੱਡੀ ਸੰਖਿਆ 'ਚ ਸਾਥੀ ਹਾਜ਼ਰ ਸਨ।