ਜੇਐੱਸ ਕਲੇਰ, ਜ਼ੀਰਕਪੁਰ

ਸ਼ਹਿਰ ਦੀਆਂ ਸੜਕਾਂ 'ਤੇ ਆਵਾਜਾਈ ਦਾ ਭਾਰ ਵਧਦਾ ਜਾ ਰਿਹਾ ਹੈ। ਸ਼ਹਿਰ ਦੀ ਮੁੱਖ ਸੜਕਾਂ ਤੋਂ ਸ਼ਹਿਰਵਾਸੀਆਂ ਨੂੰ ਹਰ ਵੇਲੇ ਲੱਗਣ ਵਾਲੇ ਜਾਮ ਤੋਂ ਹਾਲੇ ਰਾਹਤ ਨਹੀਂ ਮਿਲੀ ਸੀ ਕਿ ਅੰਦਰੂਨੀ ਸੜਕਾਂ ਨੂੰ ਵੀ ਜਾਮ ਨੇ ਘੇਰ ਲਿਆ ਹੈ। ਜਾਣਕਾਰੀ ਅਨੁਸਾਰ ਪਹਿਲਾਂ ਸ਼ਹਿਰ ਦੀਆਂ ਮੁੱਖ ਸੜਕਾਂ ਜਿਨਾਂ੍ਹ 'ਚ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ, ਜ਼ੀਰਕਪੁਰ-ਪਟਿਆਲਾ ਅਤੇ ਪੰਚਕੂਲਾ ਸੜਕ 'ਤੇ ਹਰ ਵੇਲੇ ਜਾਮ ਲੱਗਿਆ ਰਹਿੰਦਾ ਹੈ। ਹੁਣ ਲੰਘੇ ਸਮੇਂ ਤੋਂ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਜਿਨਾਂ੍ਹ 'ਚ ਮੁਬਾਰਕਪੁਰ ਤੋਂ ਢਕੋਲੀ 'ਤੇ ਪੰਚਕੂਲਾ ਸੜਕ, ਵੀਆਈਪੀ ਰੋਡ, ਲੋਹਗੜ੍ਹ ਰੋਡ, ਸਿੰਘਪੁਰਾ ਰੋਡ ਅਤੇ ਨਗਲਾ ਰੋਡ 'ਤੇ ਆਵਾਜਾਈ ਇੰਨੀ ਵਧ ਗਈ ਹੈ ਕਿ ਇਨਾਂ੍ਹ ਸੜਕਾਂ ਤੋਂ ਲੰਘਣਾ ਅੌਖਾ ਹੋਇਆ ਪਿਆ ਹੈ। ਸਵੇਰ ਅਤੇ ਸ਼ਾਮ ਵੇਲੇ ਤਾਂ ਇਨਾਂ੍ਹ ਸੜਕਾਂ ਦਾ ਪੰਜ ਮਿੰਟ ਦਾ ਸਫ਼ਰ ਤੈਅ ਕਰਨ ਨੂੰ ਘੰਟਿਆਂਬੱਧੀ ਖੱਜਲ ਹੋਣਾ ਪੈਂਦਾ ਹੈ। ਇਸ ਵੇਲੇ ਸਭ ਤੋਂ ਵਧ ਦਿੱਕਤ ਢਕੋਲੀ ਸੜਕ ਦੀ ਬਣਦੀ ਜਾ ਰਹੀ ਹੈ। ਇਥੇ ਪੁਲਿਸ ਸਟੇਸ਼ਨ ਦੇ ਸਾਹਮਣੇ ਢਕੋਲੀ ਚੌਂਕ 'ਤੇ ਹਰ ਵੇਲੇ ਵਾਹਨਾਂ ਦਾ ਘੜਮੱਸ ਰਹਿੰਦਾ ਹੈ। ਇਥੇ ਸਭ ਤੋਂ ਵਧ ਦਿੱਕਤ ਉਸ ਵੇਲੇ ਆਉਂਦੀ ਹੈ ਜਦ ਰੇਲ ਗੱਡੀ ਲੰਘਾਉਣ ਲਈ ਢਕੋਲੀ ਫਾਟਕ ਨੂੰ ਬੰਦ ਕੀਤਾ ਜਾਂਦਾ ਹੈ। ਫਾਟਕ ਬੰਦ ਹੋਣ ਦੌਰਾਨ ਵਾਹਨਾਂ ਦੀ ਲਾਈਨ ਢਕੋਲੀ ਚੌਂਕ ਤੱਕ ਪਹੁੰਚ ਜਾਂਦੀ ਹੈ ਜਿਸ ਕਾਰਨ ਪੰਚਕੂਲਾ ਵਲ ਜਾਣ ਵਾਲੇ ਵਾਹਨਾਂ ਨੂੰ ਰਾਹ ਨਹੀਂ ਮਿਲਦਾ ਅਤੇ ਲੰਮਾ ਜਾਮ ਲੱਗ ਜਾਂਦਾ ਹੈ। ਜਾਮ ਤੋਂ ਬਚਣ ਲਈ ਵਾਹਨ ਚਾਲਕ ਗ਼ਲਤ ਦਿਸ਼ਾ ਤੋਂ ਜਾਂਦੇ ਹਨ। ਜਿਸ ਕਾਰਨ ਦੂਜੇ ਪਾਸੇ ਮੁਬਾਰਕਪੁਰ ਜਾਣ ਵਾਲੇ ਪਾਸੇ ਵੀ ਜਾਮ ਲੱਗ ਜਾਂਦਾ ਹੈ। ਉਂਝ ਕੁਝ ਦੇਰ ਬਾਅਦ ਰੇਲ ਗੱਡੀ ਲੰਘਣ ਮਗਰੋਂ ਫਾਟਕ ਤਾਂ ਖੁੱਲ੍ਹ ਜਾਂਦਾ ਹੈ ਪਰ ਢਕੋਲੀ ਸੜਕ 'ਤੇ ਜਾਮ ਨੂੰ ਖੁੱਲ੍ਹਣ ਲਈ ਵਾਹਨ ਚਾਲਕਾਂ ਨੂੰ ਘੰਟਿਆਂਬੱਧੀ ਪੇ੍ਸ਼ਾਨੀ ਝੱਲਣੀ ਪੈਂਦੀ ਹੈ। ਇਸੇ ਤਰਾਂ੍ਹ ਚੰਡੀਗੜ੍ਹ ਅੰਬਾਲਾ ਹਾਈਵੇਅ 'ਤੇ ਜਾਮ ਤੋਂ ਬਚਣ ਲਈ ਵਾਹਨ ਚਾਲਕ ਵੀਆਈਪੀ ਰੋਡ ਰਾਹੀਂ ਪਟਿਆਲਾ ਰੋਡ 'ਤੇ ਆਉਂਦੇ-ਜਾਂਦੇ ਹਨ। ਸੜਕ ਤੰਗ ਹੋਣ ਕਾਰਨ ਇਥੇ ਵੀ ਵਾਹਨਾਂ ਦੇ ਘੜਮੱਸ ਕਾਰਨ ਜਾਮ ਲੱਗ ਜਾਂਦਾ ਹੈ। ਇਸੇ ਤਰਾਂ੍ਹ ਲੋਹਗੜ੍ਹ ਅਤੇ ਸਿੰਘਪੁਰਾ ਦੀਆਂ ਅੰਦਰੂਨੀ ਸੜਕਾਂ 'ਤੇ ਆਵਾਜਾਈ ਦੀ ਸਮੱਸਿਆ ਵਧਦੀ ਜਾ ਰਹੀ ਹੈ ਜਿਸ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਜਾ ਰਹੇ ਹਨ। ਇਸ ਸਬੰਧੀ ਟ੍ਰੈਿਫ਼ਕ ਇੰਚਾਰਜ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਮੈਕਡੌਨਲਡ ਟ੍ਰੈਿਫ਼ਕ ਲਾਈਟ, ਸਿੰਘਪੁਰਾ ਟ੍ਰੈਿਫ਼ਕ ਲਾਈਟ 'ਤੇ ਫਲਾਈਓਵਰ ਅਤੇ ਚੰਡੀਗੜ੍ਹ ਹੱਦ ਦੇ ਨੇੜੇ ਓਵਰਪਾਸ ਦੀ ਉਸਾਰੀ ਕਾਰਨ ਵਾਹਨ ਚਾਲਕ ਅੰਦਰੂਨੀ ਸੜਕਾਂ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਇਨਾਂ੍ਹ ਸੜਕਾਂ 'ਤੇ ਆਵਾਜਾਈ ਵਧ ਗਈ ਹੈ। ਉਨਾਂ੍ਹ ਕਿਹਾ ਕਿ ਸ਼ਹਿਰ ਦੀ ਹਰੇਕ ਸੜਕ 'ਤੇ ਟ੍ਰੈਿਫ਼ਕ ਪੁਲਿਸ ਤਾਇਨਾਤ ਕੀਤੀ ਗਈ ਹੈ ਤੇ ਜਾਮ ਵਾਲੇ ਪੁਆਇੰਟਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾਂਦੀ ਹੈ।