ਕਾਲਾ ਸਿੰਘ ਸੈਣੀ, ਖਰੜ : ਸ੍ਰੀ ਰਾਮ ਲੀਲਾ ਕਲੱਬ ਰਜਿ. ਦੁਸਹਿਰਾ ਗਰਾਂਊਡ ਖਰੜ ਵਿਖੇ ਰਾਮ ਲੀਲਾ ਦਾ ਮੰਚਨ ਸ੍ਰੀ ਰਾਮ ਚੰਦਰ ਜੀ ਦੇ ਰਾਜ ਤਿਲਕ ਤੋਂ ਬਾਅਦ ਸੰਪੂਰਨ ਹੋ ਗਿਆ। ਮੰਚਨ ਦੀ ਆਖਰੀ ਰਾਤ ਸਮਾਜ ਸੇਵੀ ਸੁਖਦੇਵ ਸਿੰਘ ਪਾਲੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਸਟੇਜ਼ 'ਤੇ ਬਤੌਰ ਕਲਾਕਾਰ ਕੰਮ ਕਰਨ ਦੇ ਤਜ਼ਰਬੇ ਦੀਆਂ ਯਾਦਾਂ ਨੂੰ ਲੋਕਾਂ ਸਾਹਮਣੇ ਤਾਜਾ ਕੀਤਾ। ਇਸ ਮੌਕੇ ਪਿੰ੍ਸੀਪਲ ਜਤਿੰਦਰ ਕੁਮਾਰ ਗੁਪਤਾ, ਜੁਝਾਰ ਸਿੰਘ ਲੌਂਗੀਆ, ਮਨਜੀਤ ਸਿੰਘ ਬੈਦਵਾਨ, ਹੇਮੰਤ ਸ਼ਰਮਾ, ਹਰਸ਼ ਸ਼ਰਮਾ, ਪੇ੍ਮ ਪ੍ਰਕਾਸ਼, ਜਵਾਹਰ ਲਾਲ ਸ਼ਰਮਾ, ਅਸ਼ਵਨੀ ਸ਼ਰਮਾ, ਮੁਕੇਸ਼ ਕੁਮਾਰ ਅਤੇ ਸਮੂਹ ਮੈਂਬਰ ਹਾਜ਼ਰ ਸਨ।