-ਲੋਕਾਂ ਦੀ ਸਹੂਲਤ ਲਈ ਟ੍ਰੈਿਫ਼ਕ ਦੇ ਬਦਲਵੇਂ ਪ੍ਰਬੰਧ
ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਏਡੀਜੀਪੀ ਅਰਪਿਤ ਸ਼ੁਕਲਾ (ਅਮਨ ਤੇ ਕਾਨੂੰਨ) ਵੱਲੋਂ ਜ਼ਿਲ੍ਹੇ 'ਚ ਖੇਡੇ ਜਾ ਰਹੇ ਆਈਪੀਐੱਲ ਮੈਚਾਂ ਦੇ ਸੁਰੱਖਿਆ ਪ੍ਰਬੰਧਾ ਦਾ ਜਾਇਜ਼ਾ ਲਿਆ। ਸ਼ੁਕਲਾ ਨੇ ਇੱਕ ਪ੍ਰਰੈਸ ਵਾਰਤਾ ਦੌਰਾਨ ਦੱਸਿਆ ਕਿ ਆਈਪੀਐੱਲ ਮੈਚ ਪਹਿਲੀ ਅਪ੍ਰਰੈਲ ਤੋਂ ਬਿੰਦਰਾ ਸਟੇਡੀਅਮ, ਪੀਸੀਏ, ਵਿਖੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਪੁਖਤਾ ਇੰਤਜਾਮ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਚਾਂ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦੌਰਾਨ ਮੈਚਾਂ ਦੀ ਇਲੈਕਟੋ੍ਨਿਕ ਸਕਿਊਰਟੀ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਪੱਖੋਂ ਸੀਸੀਟੀਵੀ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਸਟੇਡੀਅਮ ਅੰਦਰ ਕਿਸੇ ਤਰ੍ਹਾਂ ਦੀ ਵੀ ਇਤਰਾਜ ਯੋਗ ਸਮੱਗਰੀ ਦੀ ਐਂਟਰੀ 'ਤੇ ਪੂਰਨ ਰੋਕ ਹੋਵੇਗੀ।
ਉਨ੍ਹਾਂ ਦੱਸਿਆ ਕਿ ਸਟੇਡੀਅਮ ਦੇ ਨੇੜਲੇ ਸਥਾਨ ਦਾ ਟ੍ਰੈਿਫ਼ਕ ਪਲੈਨ ਸ਼ੋਸਲ ਮੀਡੀਆ 'ਤੇ ਸ਼ੇਅਰ ਕੀਤਾ ਜਾਵੇਗਾ। ਦਰਸ਼ਕਾਂ ਦੀਆਂ ਗੱਡੀਆਂ ਲਈ ਪਾਰਕਿੰਗ ਦਾ ਪ੍ਰਬੰਧ ਵੀ ਪੁਖਤਾ ਕਰ ਲਿਆ ਗਿਆ ਹੈ। ਸਟੇਡੀਅਮ ਦੇ ਨਜ਼ਦੀਕ ਰਹਿੰਦੇ ਲੋਕਾ ਦੀ ਪਾਰਕਿੰਗ ਲਈ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਿਸ 'ਤੇ ਹਰ ਵੇਲੇ ਲੋੜੀਂਦੀ ਸਹਾਇਤਾ ਉਪਲੱਬਧ ਹੋਵੇਗੀ।