ਸੁਖਵਿੰਦਰਜੀਤ ਸਿੰਘ ਮਨੌਲੀ, ਚੰਡੀਗੜ੍ਹ : ਇਕ ਅਦਾਕਾਰ ਦੇ ਰੂਪ 'ਚ ਕਲਾਕਾਰਾਂ ਨੂੰ ਵੱਖੋਂ-ਵੱਖਰੇ ਕਿਰਦਾਰ ਪੇਸ਼ ਕਰਨੇ ਪੈਂਦੇ ਹਨ। ਉਨ੍ਹਾਂ 'ਚੋਂ ਕੁੱਝ ਗਰੇਅ ਸ਼ੇਡ ਦੇ ਜਾਂ ਕੁੱਝ ਪੂਰੀ ਤਰ੍ਹਾਂ ਪਾਜ਼ੇਟਿਵ ਹੁੰਦੇ ਹਨ ਹਰ ਪਾਸੇ ਬਹੁਤ ਘੱਟ ਕਲਾਕਾਰ ਹਨ ਜੋ ਆਪਣੇ ਆਪ ਨੂੰ ਪੂਰੀ ਤਰ੍ਹਾਂ ਆਪਣੇ ਕਿਰਦਾਰ ਨਾਲ ਇਨਸਾਫ਼ ਕਰ ਪਾਉਂਦੇ ਹਨ। ਉਨ੍ਹਾਂ ਦੀ ਅਦਾਕਾਰੀ ਵੇਖ ਅਦਾਕਾਰ ਅਤੇ ਚਰਿੱਤਰ ਦੋਵਾਂ 'ਚ ਬਹੁਤ ਘੱਟ ਅੰਤਰ ਹੋਣਾ ਸ਼ੁਰੂ ਹੋ ਜਾਂਦਾ ਹੈ। ਰੋਹਿਤ ਹਾਂਡਾ ਜਿਸ ਨੇ ਆਪਣਾ ਸਫ਼ਰ ਮੁੰਬਈ ਤੋਂ 2016 'ਚ ਸ਼ੁਰੂ ਕੀਤਾ ਸੀ, ਜਿੱਥੇ ਉਸ ਨੇ ਮਹਾਨ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਅਤੇ ਅਕਸ਼ੈ ਕੁਮਾਰ ਨਾਲ ਕਈ ਵੱਡੇ ਇਸ਼ਤਿਹਾਰਾਂ 'ਚ ਕੰਮ ਕੀਤਾ ਸੀ। ਇਸ ਦੇ ਨਾਲ ਉਸ ਨੇ ਕਈ ਵੈੱਬ ਸੀਰੀਜ਼, ਵੈੱਬ ਸ਼ੋਅਜ਼, ਐਪੀਸੋਡਜ਼ 'ਚ ਵੀ ਚੰਗਾ ਪ੍ਰਫਾਰਮ ਕੀਤਾ ਹੈ।

ਹਾਲਾਂਕਿ ਹਾਂਡਾ ਦਾ ਆਪਣੇ ਵਤਨ ਨਾਲ ਪਿਆਰ ਉਸ ਨੂੰ ਵਾਪਸ ਪੰਜਾਬ ਲੈ ਆਇਆ ਹੈ। ਇੱਥੇ ਉਸ ਨੇ ਜ਼ੀ ਪੰਜਾਬੀ ਦੇ ਸ਼ੋਅ 'ਤੂੰ ਪਤੰਗ ਮੈਂ ਡੋਰ' 'ਚ ਆਪਣੀ ਅਦਾਕਾਰੀ ਦਾ ਖੂਬ ਰੰਗ ਬੰਨਿ੍ਹਆ ਹੈ। ਅੰਤ 'ਚ ਹਾਂਡਾ ਰੋਹਿਤ ਦਾ ਕਹਿਣਾ ਹੈ ਅਸਲੀ ਤੇ ਨਕਲੀ ਰੰਗਾਂ 'ਚ ਉਹ ਦੋਵੇਂ ਆਪਣੇ ਪਰਿਵਾਰਾਂ ਨੂੰ ਬਹੁਤ ਪਿਆਰ ਕਰਦੇ ਹਨ। ਰੋਹਿਤ ਹਾਂਡਾ ਨੇ ਆਪਣੇ ਸਰੋਤਿਆਂ ਦਾ ਲੱਖ ਧੰਨਵਾਦ ਕਰਦਿਆਂ ਕਿਹਾ ਹੈ ਕਿ ਰੱਬ ਵਰਗੇ ਉਸ ਦੇ ਪ੍ਰਸ਼ੰਸਕ ਵੀ ਉਸ ਨੂੰ ਦਿਲੋਂ ਬਹੁਤ ਪਿਆਰ ਕਰਦੇ ਹਨ। ਰੋਹਿਤ ਹਾਂਡਾ ਦਾ ਮੰਨਣਾ ਹੈ ਕਿ ਆਪਣੇ ਚਹੇਤਿਆਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਤੋਂ ਇਲਾਵਾ ਉਹ ਉਨ੍ਹਾਂ ਨੂੰ ਪੂਰਾ ਕਰਨ ਲਈ ਦੋ ਸੌ ਫੀਸਦੀ ਕੰਮ ਕਰ ਰਿਹਾ ਹੈ।