v> ਜੇਐੱਨਐੱਨ, ਚੰਡੀਗੜ੍ਹ : ਸੈਕਟਰ-34 ਸਥਿਤ ਐਕਸਿਸ ਬੈਂਕ ’ਚ ਚਾਰ ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ’ਚ ਗਿ੍ਰਫ਼ਤਾਰ ਕੀਤੇ ਗਏ ਸਿਕਿਓਰਟੀ ਗਾਰਡ ਸੁਨੀਲ ਕੁਮਾਰ ਨੂੰ ਕਰਾਇਮ ਬ੍ਰਾਂਚ ਨੇ ਵੀਰਵਾਰ ਨੂੰ ਕੋਰਟ ’ਚ ਪੇਸ਼ ਕੀਤਾ। ਪੁਲਿਸ ਨੇ ਚੋਰੀ ਦੇ ਪੈਸਿਆਂ ’ਚੋਂ ਖਰਚੇ ਗਏ 84 ਹਜ਼ਾਰ ਰੁਪਏ ਦੇ ਸਮਾਨ ਦੀ ਬਰਾਮਦਗੀ ਤੇ ਚੋਰੀ ’ਚ ਸਾਥ ਦੇਣ ਵਾਲੇ ਦੂਜੇ ਮੁਲਜ਼ਮ ਦਾ ਨਾਂ ਪਤਾ ਕਰਨ ਦੀ ਗੱਲ ਕਹੀ।

ਮੁਲਜ਼ਮ ਕੋਲੋਂ ਚਾਰ ਕਰੋੜ ਤਿੰਨ ਲੱਖ 14 ਹਜ਼ਾਰ ਰੁਪਏ ਦੀ ਬਰਾਮਦਗੀ ਕੀਤੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਬੈਂਕ ’ਚ ਤਾਇਨਾਤ ਸਿਕਿਓਰਟੀ ਗਾਰਡ ਨੇ ਰਾਤ ਦੀ ਡਿਊਟੀ ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਐਕਸਿਸ ਬੈਂਕ ’ਚ ਇਕ ਟਰੰਕ ’ਚ ਪਏ ਪੈਸੇ ਨੂੰ ਲੈ ਕੇ ਸਿਕਿਓਰਟੀ ਗਾਰਡ ਫਰਾਰ ਹੋ ਗਿਆ ਸੀ। ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਸਿਕਿਓਰਟੀ ਗਾਰਡ ਨੇ ਐਤਵਾਰ ਦੇਰ ਰਾਤ ਕਰੀਬ 2.50 ਵਜੇ ਕਟਰ ਨਾਲ ਕੈਸ਼ ਟਰੰਕ ਨੂੰ ਵੱਢ ਕੇ ਪੈਸਾ ਚੋਰੀ ਕੀਤਾ ਸੀ। ਪੁਲਿਸ ਨੇ ਉਸ ਨੂੰ ਮਨੀਮਾਜਰਾ ਤੋਂ ਗਿ੍ਫ਼ਤਾਰ ਕੀਤਾ ਸੀ।

Posted By: Jagjit Singh