ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਓਲਡ ਅਮਰਟੈਂਕਸ ਚੌਕ ਦੇ ਕੋਲ ਵੇਰਕਾ ਕੈਂਟਰ ਅਤੇ ਸ਼ੈਵਰਲੇ ਕਾਰ ਵਿਚ ਟੱਕਰ ਹੋ ਗਈ। ਵੇਰਕਾ ਕੈਂਟਰ ਦੀ ਰਫ਼ਤਾਰ ਤੇਜ਼ ਹੋਣ ਦੇ ਕਾਰਨ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਜੇਕਰ ਗੱਡੀ ਦੇ ਅਇਰਬੈਗ ਨਾ ਖੁੱਲ੍ਹਦੇ ਤਾਂ ਚਾਲਕ ਦੀ ਮੌਤ ਹੋ ਜਾਂਦੀ। ਗੱਡੀ ਮੋਹਾਲੀ ਨਿਵਾਸੀ ਅੰਗਰੇਜ਼ ਸਿੰਘ ਚਲਾ ਰਿਹਾ ਸੀ ਜਦੋਂ ਕਿ ਵੇਰਕਾ ਕੈਂਟਰ ਚਾਲਕ ਦੀ ਪਹਿਚਾਣ ਵਿਜੈ ਕੁਮਾਰ ਨਿਵਾਸੀ ਬਲੌਂਗੀ ਦੇ ਰੂਪ ਵਿਚ ਹੋਈ ਹੈ। ਹਾਦਸੇ ਦੇ ਬਾਅਦ ਸੜਕ ਉੱਤੇ ਲੱਗੇ ਜਾਮ ਦੇ ਬਾਅਦ ਪੁਲਿਸ ਕੰਟਰੋਲ ਰੁਮ ਨੂੰ ਘਟਨਾ ਦੀ ਸੂਚਨਾ ਮਿਲੀ। ਹਾਦਸੇ ਵਿਚ ਗੱਡੀ ਚਾਲਕ ਦੀ ਹਾਲਤ ਨਾਜ਼ੁਕ ਹੈ। ਪੀਸੀਆਰ ਮੁਲਾਜ਼ਮ ਨੇ ਦੋਨਾਂ ਵਾਹਨ ਚਾਲਕਾਂ ਨੂੰ ਫੇਜ਼-6 ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ।

ਬ੍ਰੇਕ ਨਾ ਲੱਗਣ ਨਾਲ ਹੋਇਆ ਹਾਦਸਾ

ਜਾਂਚ ਅਧਿਕਾਰੀ ਕਮਲਦੀਪ ਤਨੇਜਾ ਨੇ ਦੱਸਿਆ ਕਿ ਜਦੋਂ ਉਹ ਘਟਨਾਸਥਲ ਉੱਤੇ ਪੁੱਜੇ ਤਾਂ ਉਨ੍ਹਾਂ ਨੂੰ ਵੇਰਕਾ ਕੈਂਟਰ ਚਾਲਕ ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਕੈਂਟਰ ਦੀ ਬ੍ਰੇਕ ਘੱਟ ਹੈ। ਇਸ ਕਾਰਨ ਕਾਰ ਨਾਲ ਟੱਕਰ ਹੋ ਗਈ। ਵਿਜੈ ਨੇ ਆਈਓ ਨੂੰ ਦੱਸਿਆ ਕਿ ਇਸ ਕੈਂਟਰ ਦੇ ਮਾਲਿਕ ਮੋਹਾਲੀ ਨਿਵਾਸੀ ਰਣਜੀਤ ਸਿੰਘ ਹੈ। ਉਹ ਕਈ ਵਾਰ ਮਾਲਿਕ ਰਣਜੀਤ ਨੂੰ ਇਸ ਬਾਰੇ ਦੱਸ ਚੁੱਕਿਆ ਹੈ ਕਿ ਕੈਂਟਰ ਦੀ ਬ੍ਰੇਕ ਬਹੁਤ ਘੱਟ ਲੱਗਦੀ ਹੈ। ਪੰ੍ਤੂ ਲਾਪਰਵਾਹੀ ਦੇ ਚਲਦੇ ਬ੍ਰੇਕ ਨੂੰ ਠੀਕ ਨਹੀਂ ਕਰਵਾਈ ਅਤੇ ਇਹ ਹਾਦਸਾ ਹੋ ਗਿਆ।

ਟੱਕਰ ਨਾਲ ਗੱਡੀ ਦਾ ਟੁੱਟਿਆ ਰਿਮ

ਪੁਲਿਸ ਨੇ ਦੱਸਿਆ ਕਿ ਟੱਕਰ ਇੰਨੀ ਜ਼ੋਰਦਾਰ ਸੀ ਕਿ ਸ਼ੈਵਰਲੇ ਗੱਡੀ ਦੇ ਪਿਛਲੇ ਟਾਇਰ ਫਟ ਅਤੇ ਰਿਮ ਟੁੱਟਕੇ ਵੱਖ ਹੋ ਗਿਆ। ਜਦੋਂ ਹਾਦਸਾ ਹੋਇਆ ਉਸ ਸਮੇਂ ਕਾਰ ਚਾਲਕ ਇੰਡਸਟਰੀਅਲ ਏਰੀਆ ਫੇਜ਼- 7 ਦੇ ਵੱਲੋਂ ਆ ਰਿਹਾ ਸੀ। ਜਦੋਂ ਕਿ ਵੇਰਕਾ ਕੈਂਟਰ ਚਾਲਕ ਬਲੌਂਗੀ ਦੇ ਵੱਲੋਂ ਕੁੰਭੜਾ ਦੇ ਵੱਲ ਜਾ ਰਿਹਾ ਸੀ।

ਦੋਨਾਂ ਜਖ਼ਮੀਆਂ ਦਾ ਫੇਜ਼-6 ਸਿਵਲ ਅਸਕਰਤਾਲ ਵਿਚ ਇਲਾਜ ਚੱਲ ਰਿਹਾ ਹੈ। ਦੋਨੋਂ ਦੇ ਅਜੇ ਬਿਆਨ ਦੇਣ ਲਾਇਕ ਨਹੀਂ ਹੈ। ਬਿਆਨ ਦਰਜ ਹੋਣ ਦੇ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਕਮਲਦੀਪ ਤਨੇਜਾ, ਜਾਂਚ ਅਧਿਕਾਰੀ ਥਾਣਾ ਫੇਜ਼-1।