100 ਕਰੋੜ ਦੇ GST ਸਕੈਮ 'ਚ 'ਆਪ' ਦੇ ਵੱਡੇ ਆਗੂ ਸੰਜੀਵ ਅਰੋੜਾ 'ਤੇ ED ਦਾ ਸ਼ਿਕੰਜਾ: ਪੰਜਾਬ ਤੋਂ ਲੈ ਕੇ ਦਿੱਲੀ-ਯੂਪੀ ਤੱਕ ED ਦੀ ਛਾਪੇਮਾਰੀ; ਕੇਜਰੀਵਾਲ ਬੋਲੇ- 'ਵਪਾਰੀ ਘਬਰਾਉਣ ਨਾ'
ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਸਮੇਤ ਹੋਰਨਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੰਗਲਵਾਰ ਨੂੰ ਕਈ ਟਿਕਾਣਿਆਂ 'ਤੇ ਨਵੇਂ ਸਿਰੇ ਤੋਂ ਤਲਾਸ਼ੀ ਲਈ। 100 ਕਰੋੜ ਰੁਪਏ ਦੇ ਜੀ.ਐੱਸ.ਟੀ. (GST) ਧੋਖਾਧੜੀ ਕੇਸ ਵਿੱਚ ਈ.ਡੀ. ਵੱਲੋਂ ਪੰਜਾਬ, ਦਿੱਲੀ ਅਤੇ ਯੂ.ਪੀ. ਵਿੱਚ ਛਾਪੇਮਾਰੀ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ, ਈ.ਡੀ. ਦੀ ਇਹ ਤਲਾਸ਼ੀ ਪੰਜਾਬ ਦੇ ਜਲੰਧਰ ਤੇ ਲੁਧਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਰੇਲੀ ਤੇ ਨੋਇਡਾ ਸਮੇਤ ਕੁੱਲ ਛੇ ਟਿਕਾਣਿਆਂ 'ਤੇ ਚੱਲ ਰਹੀ ਹੈ। ਜਾਂਚ ਦੇ ਘੇਰੇ ਵਿੱਚ ਆਈਆਂ ਇਹਨਾਂ ਥਾਵਾਂ ਵਿੱਚ ਮੰਤਰੀ ਸੰਜੀਵ ਅਰੋੜਾ ਨਾਲ ਜੁੜੀ ਕੰਪਨੀ 'ਹੈਂਪਟਨ ਸਕਾਈ ਰੀਐਲਟੀ ਲਿਮ
Publish Date: Tue, 09 Jun 2026 12:03 PM (IST)
Updated Date: Tue, 09 Jun 2026 12:05 PM (IST)

ਡਿਜੀਟਲ ਡੈਸਕ, ਜਲੰਧਰ : ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਸਮੇਤ ਹੋਰਨਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੰਗਲਵਾਰ ਨੂੰ ਕਈ ਟਿਕਾਣਿਆਂ 'ਤੇ ਨਵੇਂ ਸਿਰੇ ਤੋਂ ਤਲਾਸ਼ੀ ਲਈ। 100 ਕਰੋੜ ਰੁਪਏ ਦੇ ਜੀ.ਐੱਸ.ਟੀ. (GST) ਧੋਖਾਧੜੀ ਕੇਸ ਵਿੱਚ ਈ.ਡੀ. ਵੱਲੋਂ ਪੰਜਾਬ, ਦਿੱਲੀ ਅਤੇ ਯੂ.ਪੀ. ਵਿੱਚ ਛਾਪੇਮਾਰੀ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ, ਈ.ਡੀ. ਦੀ ਇਹ ਤਲਾਸ਼ੀ ਪੰਜਾਬ ਦੇ ਜਲੰਧਰ ਤੇ ਲੁਧਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਰੇਲੀ ਤੇ ਨੋਇਡਾ ਸਮੇਤ ਕੁੱਲ ਛੇ ਟਿਕਾਣਿਆਂ 'ਤੇ ਚੱਲ ਰਹੀ ਹੈ। ਜਾਂਚ ਦੇ ਘੇਰੇ ਵਿੱਚ ਆਈਆਂ ਇਹਨਾਂ ਥਾਵਾਂ ਵਿੱਚ ਮੰਤਰੀ ਸੰਜੀਵ ਅਰੋੜਾ ਨਾਲ ਜੁੜੀ ਕੰਪਨੀ 'ਹੈਂਪਟਨ ਸਕਾਈ ਰੀਐਲਟੀ ਲਿਮਟਿਡ' (Hampton Sky Realty Limited) ਤੋਂ ਇਲਾਵਾ, ਉਸ ਨਾਲ ਸਬੰਧਤ ਹੋਰਨਾਂ ਵਿਅਕਤੀਆਂ ਅਤੇ ਸੰਸਥਾਵਾਂ ਦੇ ਰਿਹਾਇਸ਼ੀ ਤੇ ਕਾਰੋਬਾਰੀ ਦਫ਼ਤਰ ਸ਼ਾਮਲ ਹਨ।
ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਜਾਰੀ
ਸੂਤਰਾਂ ਮੁਤਾਬਕ, ਇਹ ਕਾਰਵਾਈ 'ਹੈਂਪਟਨ ਸਕਾਈ ਰੀਐਲਟੀ ਲਿਮਟਿਡ' ਨਾਲ ਜੁੜੇ ਵਿੱਤੀ ਲੈਣ-ਦੇਣ ਅਤੇ ਕਥਿਤ ਮਨੀ ਲਾਂਡਰਿੰਗ ਗਤੀਵਿਧੀਆਂ ਦੀ ਜਾਂਚ ਦੇ ਤਹਿਤ ਕੀਤੀ ਜਾ ਰਹੀ ਹੈ। ਤਲਾਸ਼ੀ ਦੌਰਾਨ ਦਸਤਾਵੇਜ਼ਾਂ, ਡਿਜੀਟਲ ਉਪਕਰਨਾਂ ਅਤੇ ਵਿੱਤੀ ਰਿਕਾਰਡਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਈ.ਡੀ. ਦੀ ਕਾਰਵਾਈ ਲਗਾਤਾਰ ਜਾਰੀ ਹੈ ਅਤੇ ਐਸੋਸੀਏਸ਼ਨ ਵੱਲੋਂ ਬਰਾਮਦ ਕੀਤੀ ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਕੀਤੀ ਪੋਸਟ
ਆਮ ਆਮੀ ਪਾਰਟੀ (AAP) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਪੰਜਾਬ ਵਿੱਚ ਛੋਟੇ ਹਿੰਦੂ ਕਾਰੋਬਾਰੀਆਂ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿੱਚ ਵਪਾਰੀਆਂ ਦੇ ਘਰਾਂ ਅਤੇ ਦਫ਼ਤਰਾਂ 'ਤੇ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਅੱਗੇ ਲਿਖਿਆ: "ਈ.ਡੀ. ਅੱਜ ਫਿਰ ਤੋਂ ਪੰਜਾਬ ਵਿੱਚ ਹਿੰਦੂ ਕਾਰੋਬਾਰੀਆਂ ਦੇ ਇੱਥੇ ਛਾਪੇਮਾਰੀ ਕਰ ਰਹੀ ਹੈ। ਈ.ਡੀ. ਪੰਜਾਬ ਵਿੱਚ ਛੋਟੇ ਹਿੰਦੂ ਵਪਾਰੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਮੈਂ ਵਪਾਰੀ ਵਰਗ ਨੂੰ ਅਪੀਲ ਕਰਦਾ ਹਾਂ ਕਿ ਉਹ ਘਬਰਾਉਣ ਨਾ, ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਅਸੀਂ ਸਾਰੇ ਮਿਲ ਕੇ ਈ.ਡੀ. ਦਾ ਸਾਹਮਣਾ ਕਰਾਂਗੇ।" -
ਅਰਵਿੰਦ ਕੇਜਰੀਵਾਲ, 'ਆਪ' ਕਨਵੀਨਰ