ਨਵਦੀਪ ਢੀਂਗਰਾ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਚੱਲ ਰਹੀ ਅੱਠਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਦੇ ਚੌਥੇ ਸੈਸ਼ਨ ਵਿੱਚ ਸੈਸ਼ਨ ਕੋਆਰਡੀਨੇਟਰ ਡਾ. ਹੈਪੀ ਜੇਜੀ ਦੀ ਅਗਵਾਈ ਹੇਠ ਪੰਜਾਬੀ ਪਰਵਾਸੀ ਮੀਡੀਆ 'ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਪ੫ਧਾਨਗੀ ਪ੫ੋ. ਨਵਜੀਤ ਸਿੰਘ ਜੌਹਲ ਨੇ ਕੀਤੀ। ਸੈਮੀਨਾਰ ਵਿੱਚ ਵੱਖ-ਵੱਖ ਵਿਸ਼ਿਆਂ 'ਤੇ ਖੋਜਾਰਥੀਆਂ ਨੇ ਪੇਪਰ ਪੜ੍ਹੇ ਅਤੇ ਪਰਵਾਸੀ ਮੀਡੀਆ ਦੀ ਸਾਰਥਿਕਤਾ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਪ੫ੋਫੈਸਰ ਬੀਐੱਸ ਘੁੰਮਣ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਨੇ ਸ਼ਮੂਲੀਅਤ ਦਰਜ ਕਰਵਾਈ। ਆਪਣੇ ਸੰਬੋਧਨੀ ਭਾਸ਼ਣ ਵਿੱਚ ਉਨ੍ਹਾਂ ਸੈਸ਼ਨ ਦੀ ਕਾਮਯਾਬੀ ਲਈ ਪ੫ਧਾਨਗੀ ਮੰਡਲ ਡਾ. ਹੈਪੀ ਜੇਜੀ ਅਤੇ ਪ੫ੋ. ਨਵਜੀਤ ਜੌਹਲ ਨੂੰ ਵਧਾਈਆਂ ਦਿੱਤੀਆਂ। ਡਾ. ਘੁੰਮਣ ਨੇ ਕਿਹਾ ਕਿ ਪਰਵਾਸੀ ਮੀਡੀਆ ਪ੫ਦੇਸਾਂ ਵਿੱਚ ਪਰਵਾਸ ਹੰਢਾ ਰਹੇ ਪੰਜਾਬੀਆਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਹੋਇਆ ਉਨ੍ਹਾਂ ਨੂੰ ਆਪਣੇ ਪਿਛੋਕੜ ਨਾਲ ਜੋੜੀ ਰੱਖਦਾ ਹੈ। ਉਨ੍ਹਾਂ ਪਰਵਾਸੀ ਮੀਡੀਆ ਦੇ ਯਥਾਰਥ ਅਤੇ ਸਾਰਥਿਕਤਾ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮੀਡੀਆ ਨੂੰ ਸਚਾਈ 'ਤੇ ਪਹਿਰਾ ਦੇਣਾ ਬਣਦਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਆਪਣੇ ਸਮਾਜ, ਸੱਭਿਆਚਾਰ, ਵਿਰਸੇ ਤੇ ਮਾਂ-ਬੋਲੀ ਨਾਲ ਮੂਲ ਤੌਰ 'ਤੇ ਜੁੜੀ ਰਹੇ। ਸੈਸ਼ਨ ਦੀ ਪ੫ਧਾਨਗੀ ਕਰ ਰਹੇ ਡਾ. ਨਵਜੀਤ ਜੌਹਲ ਨੇ ਖੋਜਾਰਥੀਆਂ ਨੂੰ ਪਰਵਾਸੀ ਮੀਡੀਆ ਨੂੰ ਸਮਝਣ ਅਤੇ ਤੁਲਨਾਤਮਕ ਵਿਸ਼ੇਸ਼ਣ ਉੱਤੇ ਅਧਿਐਨ ਕਰਨ 'ਤੇ ਜ਼ੋਰ ਦਿੱਤਾ।¢ ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀ ਮੀਡੀਆ ਨੇ ਸਮਾਜ ਦੀਆਂ ਭੂਗੋਲਿਕ ਹੱਦਾਂ ਨੂੰ ਖੋਰ ਕੇ ਵਿਸ਼ਵ ਪੱਧਰ 'ਤੇ ਪੰਜਾਬੀਅਤ ਨੂੰ ਬੁਲੰਦ ਕੀਤਾ ਹੈ।

ਇਸ ਮੌਕੇ ਡਾ. ਭੁਪਿੰਦਰ ਬੱਤਰਾ ਨੇ ਮੀਡੀਆ ਦੇ ਸਰੂਪਾਂ 'ਤੇ ਵਿਚਾਰ-ਵਟਾਂਦਰਾ ਕੀਤਾ। ਸੈਸ਼ਨ ਦੇ ਅੰਤ ਵਿੱਚ ਡਾ. ਹੈਪੀ ਜੇਜੀ ਨੇ ਧੰਨਵਾਦੀ ਸੰਬੋਧਨ ਵਿੱਚ ਵਿਸਥਾਰ ਪੂਰਵਕ ਖੋਜਾਰਥੀਆਂ ਦੇ ਪੇਪਰਾਂ ਵਿੱਚ ਦਰਜ ਕਾਰਜ 'ਤੇ ਚਾਨਣਾ ਪਾਉਂਦੇ ਹੋਏ ਖੋਜ ਮਨੋਰਥ ਦੀ ਪੂਰਤੀ ਲਈ ਜ਼ਰੂਰੀ ਨੁਕਤੇ ਖੋਜਾਰਥੀਆਂ ਨਾਲ ਸਾਂਝੇ ਕੀਤੇ ਅਤੇ ਪਰਦੇਸਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਪ੫ਾਪਤੀਆਂ ਤੇ ਦੇਸ਼ ਦੀ ਅਰਥਵਿਵਸਥਾ ਵਿੱਚ ਪਾਏ ਜਾਂਦੇ ਯੋਗਦਾਨ 'ਤੇ ਚਾਨਣਾ ਪਾਇਆ।¢ ਇਸ ਮੌਕੇ ਦੀਪਕ ਮਨਮੋਹਨ ਸਿੰਘ, ਪ੫ੋ. ਅਮਨ ਰੰਧਾਵਾ, ਡਾ. ਨੈਨਸੀ ਵਾਲੀਆ ਤੇ ਡਾ. ਜਸਵੀਰ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।