ਸੁਰਜੀਤ ਸਿੰਘ ਕੋਹਾੜ, ਲਾਲੜੂ : ਹੰਡੇਸਰਾ ਪੁਲਿਸ ਨੇ ਅੰਬਾਲਾ-ਨਰਾਇਣਗੜ੍ਹ ਸੰਪਰਕ ਸੜਕ 'ਤੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਹੰਡੇਸਾਰ ਦੇ ਏਐੱਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਵਾਹਨਾਂ ਦੀ ਜਾਂਚ ਲਈ ਅੰਬਾਲਾ-ਨਰਾਇਣਗੜ੍ਹ ਸੰਪਰਕ ਸੜਕ ਨਗਲਾ ਮੋੜ 'ਤੇ ਨਾਕਾਬੰਦੀ ਕੀਤੀ ਹੋਈ ਸੀ, ਇਸੇ ਦੌਰਾਨ ਇਕ ਵਿਅਕਤੀ ਅੰਬਾਲਾ ਵੱਲੋਂ ਪੈਦਲ ਆਇਆ, ਜਿਸ ਦੇ ਹੱਥ 'ਚ ਪੋਲੀਥੀਨ ਦਾ ਲਿਫ਼ਾਫ਼ਾ ਸੀ ਤੇ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਤਾਂ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋ ਕਥਿਤ ਤੌਰ 'ਤੇ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਕਾਬੂ ਕੀਤੇ ਵਿਅਕਤੀ ਦੀ ਪਛਾਣ ਇਸ਼ੂਮੱਟੂ ਵਾਸੀ ਨਿਊ ਸ਼ਿਮਲਾ ਵਜੋਂ ਹੋਈ ਦੱਸੀ ਹੈ, ਜਿਸ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰਨ ਉਪਰੰਤ ਅਦਾਲਤ 'ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ।