Punjab news ਮਨੀਮਾਜਰਾ, ਜੇਐੱਨਐੱਨ : ਚੰਡੀਗੜ੍ਹ ਦੇ ਮਨੀਮਾਜਰਾ ਦੇ ਮੇਨ ਬਾਜ਼ਾਰ ਖੋਖਾ ਮਾਰਕੀਟ ’ਚ ਰਾਤ ਨੂੰ ਪੌਣੇ ਦੋ ਵਜੇ ਅੱਗ ਲੱਗ ਜਾਣ ਨਾਲ ਪੰਜ ਦੁਕਾਨਾਂ ਤੇ ਇਕ ਗੋਦਾਮ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਮੌਕੇ ’ਤੇ ਫਾਇਰ ਬਿ੍ਗੇਡ ਦੀਆਂ ਪੰਜ ਗੱਡੀਆਂ ਪਹੁੰਚੀਆਂ ਤੇ ਕਈ ਮੁਸ਼ਕਲਾਂ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਨਾਲ ਦੋ ਜੁੱਤੀਆਂ ਦੀਆਂ ਦੁਕਾਨਾਂ, ਇਕ ਟੇਲਰ ਦੀ, ਰੈਡੀਮੇਡ ਗਾਰਮੈਂਟ ਤੇ ਇਕ ਘਰੇਲੂ ਗੈਸ ਸਿਲੰਡਰ ਦੇ ਗੋਦਾਮ ’ਚ ਰੱਖਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਦੇ ਬਾਰੇ ਖੋਖਾ ਨੰਬਰ 14 ’ਚ ਰੈਡੀਮੇਡ ਦੀ ਦੁਕਾਨ ਵਾਲੇ ਸਤੀਸ਼ ਭਾਟਿਆ ਨੇ ਦੱਸਿਆ ਕਿ ਰਾਤ ਨੂੰ 2 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ’ਚ ਅੱਗ ਲੱਗੀ ਹੋਈ ਹੈ।

ਸੂਚਨਾ ਮਿਲਦੇ ਹੀ ਮੌਕੇ ’ਤੇ ਆ ਗਏ ਇਸ ਦੌਰਾਨ ਮਿਲਦੇ ਹੀ ਮੌਕੇ ’ਤੇ ਪੰਜ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ। ਕਰਮਚਾਰੀਆਂ ਨੇ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਲੱਗੀ ਅੱਗ ’ਤੇ ਕਾਬੂ ਤਾਂ ਪਾ ਲਿਆ, ਪਰ ਉਦੋ ਤਕ ਅੰਦਰ ਰੱਖਿਆ ਉਨ੍ਹਾਂ ਦਾ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।

Posted By: Sarabjeet Kaur