ਮਹਿਰਾ, ਖਰੜ : ਚੰਡੀਗੜ੍ਹ ਖਰੜ ਓਵਰਬਿ੍ਜ ਜੋ ਕੇ ਮਸਾਂ ਛੇ ਮਹੀਨੇ ਪਹਿਲਾਂ ਹੀ ਆਵਾਜਾਈ ਲਈ ਖੋਲਿ੍ਹਆ ਗਿਆ ਸੀ, ਉਸ ਦੇ ਪਿੱਲਰ 'ਚ ਬੀਤੇ ਦਿਨੀਂ ਆਈ ਇਕ ਤਰੇੜ ਆਉਣ ਕਾਰਨ ਖਰੜ ਸ਼ਹਿਰ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਸ਼ੋਸਲ ਮੀਡੀਆ ਉੱਪਰ ਇਸ ਮਾਮਲੇ ਸਬੰਧੀ ਖੂਬ ਚਰਚਾ ਬਣੀ ਰਹੀ। ਕਈਆਂ ਵੱਲੋਂ ਤਾਂ ਪੁਲ ਨੂੰ ਬਣਾਉਣ ਵਿਚ ਘਟੀਆ ਸਾਮਾਨ ਵਰਤਣ ਦੀਆਂ ਤੁਹਮਤਾਂ ਦਾ ਸਿਲਸਿਲਾ ਵੀ ਲਗਾਇਆ ਜਾ ਰਿਹਾ ਹੈ। ਮਾਮਲਾ ਭਖਦਾ ਦੇਖ ਕੇ ਖਰੜ ਸ਼ਹਿਰ ਦੇ ਐੱਸਡੀਐੱਮ ਖਰੜ ਹਿਮਾਂਸ਼ੂ ਜੈਨ ਵੱਲੋਂ ਐੱਲਐਂਡਟੀ ਕੰਪਨੀ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਲਈ ਬੁਲਾਇਆ ਗਿਆ। ਇਸ ਸਬੰਧ ਵਿਚ ਜਾਂਚ ਕਰ ਰਹੇ ਇੰਜੀਨੀਅਰਾਂ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ ਅਤੇ ਆਈ ਤਰੇੜ ਦੀ ਮੁਰੰਮਤ ਕੀਤੀ ਗਈ ਤੇ ਪ੍ਰਸ਼ਾਸਨ ਨੂੰ ਭੇਜੀ ਗਈ ਜਿਸ ਵਿਚ ਇਹ ਦਰਸਾਇਆ ਗਿਆ ਹੈ ਕਿ ਇਹ ਤਰੇੜ ਨਹੀਂ ਹੈ ਬਲਕਿ ਇਕ ਜੁਆਇੰਟ ਹੈ ਜੋ ਕਿ ਪਿੱਲਰਾਂ ਨੂੰ ਤਿੰਨ ਹਿੱਸਿਆਂ 'ਚ ਜੋੜਿਆ ਗਿਆ ਹੈ ਅਤੇ ਇਹ ਜੁਆਇੰਟ ਕਦੇ ਨਹੀਂ ਭਰੇ ਜਾਂਦੇ। ਇਸ ਤੋਂ ਇਲਾਵਾ ਉਨ੍ਹਾਂ ਲਿਖਿਆ ਹੈ ਕਿ ਇਹ ਜੁਆਇੰਟ ਦਾ ਹਰ ਪਿੱਲਰ ਢਾਈ ਟਨ ਦਾ ਹੁੰਦਾ ਹੈ ਅਤੇ ਜੇਕਰ ਕੋਈ ਤਰੇੜ ਆਈ ਹੁੰਦੀ ਤਾਂ ਇਸ ਪੁਲ ਨੂੰ ਕਾਫੀ ਨੁਕਸਾਨ ਭੁਗਤਣਾ ਪੈਣਾ ਸੀ। ਇੰਜੀਨੀਅਰਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੁਲ ਦੀ ਕੁਆਲਿਟੀ ਵਿਚ ਕੋਈ ਵੀ ਫਰਕ ਨਹੀਂ ਹੈ ਇਸ ਸਬੰਧੀ ਪੂਰੀ ਰਿਪੋਰਟ ਬਣਾ ਕੇ ਉਨਾਂ੍ਹ ਵੱਲੋਂ ਪ੍ਰਸ਼ਾਸਨ ਖਰੜ ਨੂੰ ਭੇਜੀ ਜਾ ਚੁੱਕੀ ਹੈ।