ਸੁਨੀਲ ਕੁਮਾਰ ਭੱਟੀ, ਡੇਰਾਬੱਸੀ

ਲੁਧਿਆਣਾ ਦੀ ਰਹਿਣ ਵਾਲੀ 11ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਨੂੰ ਪਹਿਲਾਂ ਲੁਧਿਆਣਾ ਅਤੇ ਉਸ ਤੋਂ ਬਾਅਦ ਡੇਰਾਬੱਸੀ ਵਿਖੇ ਕਮਰੇ 'ਚ ਬੰਦ ਕਰਕੇ ਕੱੁਟਮਾਰ ਅਤੇ ਜ਼ਬਰ ਜਨਾਹ ਕੀਤਾ ਗਿਆ। ਗੁਆਂਢੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨਾਂ੍ਹ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫ਼ਤੀਸ਼ ਕਰ ਰਹੇ ਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੀ ਰਹਿਣ ਵਾਲੀ 11ਵੀਂ ਜਮਾਤ ਦੀ ਵਿਦਿਆਰਥਣ ਵਰਜਮਾਨ ਇੰਟਰਨੈਸ਼ਨਲ ਸਕੂਲ ਨੇੜੇ ਗਿੱਲ ਚੌਂਕ ਲੁਧਿਆਣਾ 'ਚ ਪੜ੍ਹਦੀ ਹੈ। ਉਸਦੀ ਇੰਸਟਾਗ੍ਰਾਮ ਤੇ ਸਮੀਰ ਉਰਫ਼ ਯਸ਼ ਦੇ ਨਾਂਅ ਦੇ ਲੜਕੇ ਨਾਲ ਗੱਲਬਾਤ ਸ਼ੁਰੂ ਹੋਈ ਸੀ ਅਤੇ ਉਹ ਆਪਸ 'ਚ ਇੰਸਟਾਗ੍ਰਾਮ 'ਤੇ ਦੋਸਤ ਬਣ ਗਏ। ਉਹ ਅਕਸਰ ਇੰਸਟਾਗ੍ਰਾਮ 'ਤੇ ਗੱਲਾਂ ਕਰਦੇ ਰਹਿੰਦੇ ਸੀ। ਮਿਤੀ 18 ਸਤੰਬਰ 2022 ਨੂੰ ਸਮੀਰ ਨੇ ਕੁੜੀ ਨੂੰ ਇੰਸਟਾਗ੍ਰਾਮ 'ਤੇ ਮੈਸਿਜ ਕੀਤਾ ਕਿ ਉਹ ਅੱਜ ਆਪਣੀ ਰਿਸ਼ਤੇਦਾਰੀ ਵਿਚ ਲੁਧਿਆਣਾ ਵਿਖੇ ਆਪਣੇ ਦੋਸਤ ਨਾਲ ਆਇਆ ਹੈ। ਜਿਸ ਦੌਰਾਨ ਕੁੜੀ ਨੇ ਦੱਸਿਆ ਕਿ ਉਹ ਟਿਊਸ਼ਨ ਪੜ੍ਹਨ ਲਈ ਆਈ ਹੋਈ ਹੈ। ਜਦੋਂ ਟਿਊਸ਼ਨ ਦੀ ਛੁੱਟੀ ਹੋਣ ਤੋਂ ਬਾਅਦ ਕੁੜੀ ਘਰ ਵਾਪਸ ਆ ਰਹੀ ਸੀ ਤਾਂ ਰਾਤ ਕਰੀਬ 8 ਵਜੇ ਜਦੋਂ ਉਹ ਟਿੱਬਾ ਰੋਡ 'ਤੇ ਪੁੱਜੀ ਤਾਂ ਸਮੀਰ ਅਤੇ ਉਸਦਾ ਇੱਕ ਚਿੱਟੇ ਰੰਗ ਦੀ ਵੈਨ 'ਚ ਉਸ ਦੇ ਕੋਲ ਆਏ ਅਤੇ ਉਸ ਨੂੰ ਵੈਨ 'ਚ ਬਿਠਾ ਕੇ ਲੁਧਿਆਣੇ ਵਿਖੇ ਕਿਸੀ ਅਣਜਾਣ ਜਗ੍ਹਾ 'ਤੇ ਲੈ ਗਏ। ਉਥੇ ਕੁੜੀ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ ਅਤੇ ਉਸ ਦਾ ਮੋਬਾਇਲ ਫੋਨ ਵੀ ਖੋਹ ਲਿਆ। ਉਸ ਤੋਂ ਬਾਅਦ ਸਮੀਰ ਕੁੜੀ ਨੂੰ 29 ਸਤੰਬਰ 2022 ਨੂੰ ਇੱਕ ਮੋਟਰਸਾਈਕਲ 'ਤੇ ਬਿਠਾ ਕੇ ਗਲੀ ਨੰਬਰ 8 ਭਗਤ ਸਿੰਘ ਨਗਰ ਡੇਰਾਬੱਸੀ ਵਿਖੇ ਲੈ ਆਇਆ ਸੀ ਅਤੇ ਉਸ ਨੂੰ ਕਮਰੇ 'ਚ ਬੰਦ ਕਰ ਦਿੱਤਾ। ਸਮੀਰ ਕੁੜੀ ਨੂੰ ਨਸ਼ੇ ਦਾ ਇੰਜੈਕਸ਼ਨ ਲਗਾ ਕੇ ਰੋਜ਼ਾਨਾ ਰਾਤ ਨੂੰ ਉਸ ਨਾਲ ਜ਼ਬਰ ਜਨਾਹ ਕਰਦਾ ਰਿਹਾ ਅਤੇ ਇਸ ਦੌਰਾਨ ਉਸ ਦੀ ਮਾਰ ਕੁੱਟ ਵੀ ਕਰਦਾ ਰਿਹਾ। ਰੋਜ ਦੀ ਤਰਾਂ੍ਹ ਅੱਜ ਵੀ ਸਮੀਰ ਉਸ ਨੂੰ ਕਮਰੇ 'ਚ ਬੰਦ ਕਰਕੇ ਚਲਾ ਗਿਆ ਸੀ। ਜਦੋਂ ਕੁੜੀ ਨੇ ਉੱਚੀ ਉੱਚੀ ਰੋਲਾ ਪਾ ਕੇ ਲੋਕਾਂ ਨੂੰ ਦੱਸਿਆ ਕਿ ਉਕਤ ਦੋਵੇਂ ਦੋਸ਼ੀਆਂ ਨੇ ਉਸ ਨੂੰ ਜ਼ਬਰਦਸਤੀ ਕਮਰੇ 'ਚ ਬੰਦ ਕਰਕੇ ਰੱਖਿਆ ਹੋਇਆ ਹੈ ਤਾਂ ਗੁਆਂਢੀਆਂ ਨੇ ਉਸ ਨੂੰ ਕਮਰੇ 'ਚੋਂ ਬਾਹਰ ਕੱਿਢਆ ਅਤੇ ਪੁਲਿਸ ਨੂੰ ਇਤਲਾਹ ਦਿੱਤੀ। ਦੱਸਣਯੋਗ ਹੈ ਕਿ ਉਕਤ ਦੋਵੇਂ ਮੁਲਜ਼ਮ ਕਿਰਾਏ ਦੇ ਮਕਾਨ 'ਚ ਡੇਰਾਬੱਸੀ ਵਿਖੇ ਰਹਿੰਦੇ ਸਨ। ਪੁਲਿਸ ਨੇ ਪੀੜਤਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਸਮੀਰ ਉਰਫ਼ ਯਸ਼ ਸਮੇਤ ਉਸ ਦੇ ਅਣਪਛਾਤੇ ਦੋਸਤ ਖ਼ਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਿਫ਼ਲਹਾਲ ਦੋਵੇਂ ਮੁਲਜ਼ਮ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ।