ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਡੇਰਾਬੱਸੀ ਵਿੱਚ ਬਣੇ ਫੋਕਲ ਪੁਆਇੰਟ 'ਚ ਮੌਜੂਦ ਇੱਕ ਪ੍ਰਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲਿਸ ਨੇ ਮਿ੍ਤਕ ਦੇ ਮੁੰਡੇ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕਰ ਦਿੱਤੀ ਹੈ।

ਪ੍ਰਰਾਪਤ ਜਾਣਕਾਰੀ ਮੁਤਾਬਿਕ ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ 'ਚੋਂ ਇਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ। ਜਦੋਂ ਉਹ ਹਸਪਤਾਲ 'ਚ ਪਹੁੰਚੇ ਤਾਂ ਡੇਰਾਬੱਸੀ ਦੇ ਰਹਿਣ ਵਾਲੇ ਮਨੋਜ ਕੁਮਾਰ ਨੇ ਦੱਸਿਆ ਕਿ ਮਿ੍ਤਕ ਮੁਨਾਬ ਰਾਣਾ ਪੁੱਤਰ ਨਿਰ ਰਾਣਾ ਵਾਸੀ ਮਕਾਨ ਨੰਬਰ 230/27 ਗਲੀ ਨੰਬਰ 9 ਰੇਲ ਕਾਲੋਨੀ ਮੰਡਾਵਲੀ ਦਿੱਲੀ ਉਨ੍ਹਾਂ ਦੇ ਮਕਾਨ ਨੰਬਰ 215 ਗਿੱਲ ਕਾਲੋਨੀ ਗੁਲਾਬਗੜ੍ਹ ਡੇਰਾਬੱਸੀ ਵਿਖੇ ਪਿਛਲੇ ਢਾਈ ਸਾਲਾਂ ਤੋਂ ਕਿਰਾਏ 'ਤੇ ਰਹਿ ਰਿਹਾ ਸੀ ਅਤੇ ਡੇਰਾਬੱਸੀ ਫੋਕਲ ਪੁਆਇੰਟ 'ਚ ਮੌਜੂਦ ਕੰਪਨੀ ਏ ਵਨ ਪ੍ਰਰਾਈਵੇਟ ਲਿਮਟਿਡ 'ਚ ਬਤੌਰ ਪਰਚੇਜ ਮੈਨੇਜਰ ਦੇ ਤੌਰ 'ਤੇ ਨੌਕਰੀ ਕਰਦਾ ਸੀ। ਅੱਜ ਸਵੇਰੇ ਅਚਾਨਕ ਮਿ੍ਤਕ ਨੂੰ ਦਰਦ ਮਹਿਸੂਸ ਹੋਇਆ ਅਤੇ ਮਿ੍ਤਕ ਦਾ ਮਕਾਨ ਮਾਲਕ ਉਸ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਲੈਕੇ ਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਚੈੱਕ ਕਰਨ ਤੋਂ ਬਾਅਦ ਮਿ੍ਤਕ ਐਲਾਨ ਦਿੱਤਾ।

ਡਾਕਟਰਾਂ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪੁਲਿਸ ਨੇ ਮਿ੍ਤਕ ਦੇ ਮੁੰਡੇ ਸ਼ੋਭਿਤ ਰਾਣਾ ਦੇ ਬਿਆਨ 'ਤੇ ਧਾਰਾ 174 ਤਹਿਤ ਕਾਰਵਾਈ ਕਰ ਦਿੱਤੀ ਹੈ। ਜਿਸ ਦਾ ਕੱਲ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।