ਕਾਲਾ ਸਿੰਘ ਸੈਣੀ, ਖਰੜ : ਫਰੈਂਡਜ਼ ਫੌਰਐਵਰ ਵੈਲਫੇਅਰ ਸੁਸਾਇਟੀ ਰਜ਼ਿ. ਖਰੜ ਵੱਲੋਂ 9ਵਾਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪੇ੍ਸ਼ਨ ਕੈਂਪ ਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ, ਸ਼ਤੀਸ ਕੁਮਾਰ ਅਤੇ ਪਰਦੀਪ ਕੁਮਾਰ ਬਿੱਟ, ਮਨਜੀਤ ਸਿੰਘ ਬੈਦਵਾਨ ਨੇ ਦੱਸਿਆ ਕਿ ਇਹ ਕੈਂਪ 2 ਅਪ੍ਰਰੈਲ ਦਿਨ ਐਤਵਾਰ ਨੂੰ ਸ਼੍ਰੀ ਰਾਮ ਭਵਨ, ਦੁਸਹਿਰਾ ਗਰਾਊਂਡ ਖਰੜ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ 'ਚ ਅੱਖਾਂ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ। ਇਸ ਕੈਂਪ 'ਚ ਅੱਖਾਂ ਦੇ ਆਪੇ੍ਸ਼ਨ, ਐਨਕਾਂ ਤੇ ਦਵਾਈਆ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕੈਂਪ 'ਚ ਹੋਰ ਮੈਡੀਕਲ ਸੇਵਾਵਾਂ ਜਿਨ੍ਹਾਂ 'ਚ ਅੌਰਤਾਂ ਦੀਆਂ ਬਿਮਾਰੀਆਂ, ਛਾਤੀ ਦੇ ਕੈਂਸਰ ਦੀ ਜਾਂਚ ਤੋਂ ਇਲਾਵਾ ਹੋਮਿਓਪੈਥੀ ਸੇਵਾਵਾਂ, ਨੈਚਰੋਪੈਥੀ ਤੇ ਐਕੂਪਰੈਸ਼ਰ ਥਰੈਪੀ ਦੇ ਇਲਾਜ ਬਾਰੇ ਮਾਹਿਰ ਡਾਕਟਰ ਜਾਣਕਾਰੀ ਦੇਣਗੇ।