ਚੰਡੀਗੜ੍ਹ : ਦੁਸਹਿਰੇ ਕਾਰਨ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਅਗਲੇ ਹਫ਼ਤੇ 17 ਤੋਂ 25 ਅਕਤੂਬਰ ਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਹਾਈ ਕੋਰਟ 'ਚ ਸਿਰਫ਼ ਅਤਿ ਜ਼ਰੂਰੀ ਮੁਕੱਦਮਿਆਂ ਦੀ ਹੀ ਸੁਣਵਾਈ ਹੋਵੇਗੀ। ਇਸ ਲਈ ਹਾਈ ਕੋਰਟ ਨੇ ਇਕ ਹਫ਼ਤੇ ਲਈ ਵੈਕੇਸ਼ਨ ਬੈਂਚ ਗਠਿਤ ਕਰ ਦਿੱਤਾ ਹੈ। ਸੋਮਵਾਰ ਨੂੰ ਜਸਟਿਸ ਅਰਵਿੰਦ ਸਾਂਗਵਾਨ ਤੇ ਜਸਟਿਸ ਅਰਚਨਾ ਪੂਰੇ ਬੈਂਚ 'ਚ ਬੈਠਣਗੇ।