ਚੰਡੀਗੜ੍ਹ: ਪੰਜਾਬ ਦੇ ਨੰਗਲ 'ਚ ਇਕ 53 ਸਾਲਾ ਵਿਅਕਤੀ ਵੱਲੋਂ 8 ਸਾਲਾਂ ਦੀ ਬੱਚੀ ਨਾਲ ਤਿੰਨ ਸਾਲ ਤਕ ਜਿਨਸੀ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੋਸ਼ੀ ਦੀ ਪਤਨੀ ਤੋਂ ਟਿਊਸ਼ਨ ਪੜ੍ਹਨ ਜਾਂਦੀ ਸੀ।

ਮੀਡੀਆ ਰਿਪੋਟਸ ਅਨੁਸਾਰ ਪੰਜਾਬ ਦੇ ਨੰਗਲ 'ਚ ਰਹਿਣ ਵਾਲੇ 53 ਸਾਲਾ ਬ੍ਰਜੇਸ਼ ਕੁਮਾਰ ਆਪਣੀ ਪਤਨੀ ਕੋਲ ਪੜ੍ਹਨ ਆਉਣ ਵਾਲੀ 8 ਸਾਲ ਦੀ ਬੱਚੀ ਦਾ ਪਿਛਲੇ 3 ਸਾਲਾ ਤੋਂ ਜਿਨਸੀ ਸ਼ੋਸ਼ਣ ਕਰ ਰਿਹਾ ਸੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੱਚੀ ਨੇ ਪਰਿਵਾਰ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ।

ਪੀੜਤਾ ਦੀ ਮਾਂ ਨੇ ਕਿਹਾ ਕਿ ਘਟਨਾਕ੍ਰਮ 19 ਅਗਸਤ ਨੂੰ ਸਾਹਮਣੇ ਆਇਆ ਜਦੋਂ ਤੀਸਰੀ ਜਮਾਤ 'ਚ ਪੜ੍ਹਨ ਵਾਲੀ ਉਨ੍ਹਾਂ ਦੀ ਬੱਚੀ ਟਿਊਸ਼ਨ ਤੋਂ ਆਈ ਤੇ ਬੇਹੱਦ ਉਦਾਸ ਤੇ ਥੱਕੀ ਹੋਈ ਲੱਗ ਰਹੀ ਸੀ। ਜਦੋਂ ਉਸ ਤੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਟਿਊਸ਼ਨ ਨਾ ਜਾਣ ਦੀ ਗੱਲ ਕਹੀ।

ਪੀੜਤਾ ਨੇ ਦੱਸਿਆ ਕਿ ਟਿਊਸ਼ਨ ਟੀਚਰ ਦਾ ਪਤੀ ਉਸ ਨੂੰ ਨਸ਼ੀਲਾ ਪਦਾਰਥ ਦੇ ਕੇ ਉਸ ਦਾ ਜਿਨਸੀ ਸ਼ੋਸ਼ਣ ਕਰਦਾ ਹੈ। ਉਸ ਨੇ ਪਿਛਲੇ 3 ਸਾਲਾ ਤੋਂ ਅਜਿਹਾ ਕੀਤੇ ਜਾਣ ਦੀ ਗੱਲ ਕਹੀ।

ਉੱਥੇ ਹੀ ਪੀੜਤਾ ਅਨੁਸਾਰ ਦੋਸ਼ੀ ਵੱਲੋਂ ਘਟਨਾ ਦੀ ਜਾਣਕਾਰੀ ਕਿਸੇ ਨੂੰ ਦੇਣ 'ਤੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਸੀ। ਪੁਲਿਸ ਨੇ ਪੀੜਤ ਪਵਿਰਾਰ ਦੇ ਬਿਆਨ ਦਰਜ ਕਰ ਲਏ ਹਨ। ਉੱਥੇ ਹੀ ਦੋਸ਼ੀ ਦੇ ਪਰਿਵਾਰ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

Posted By: Akash Deep