ਜੇ ਐੱਸ ਕਲੇਰ, ਜ਼ੀਰਕਪੁਰ : ਢਕੌਲੀ ਦੀ ਅੰਬੇਦਕਰ ਕਾਲੋਨੀ ਦੇ ਇਕ 65 ਸਾਲਾ ਬਜ਼ੁਰਗ ਵੱਲੋਂ ਅਪਣੇ ਘਰ 'ਚ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਸੂਤਰਾਂ ਅਨੁਸਾਰ ਅੰਬੇਦਕਰ ਕਾਲੋਨੀ ਦੇ ਵਸਨੀਕ ਪ੍ਰਮਤਾਮਾ ਸਿੰਘ ਪੁੱਤਰ ਜਗਨ ਨਾਥ ਸਿੰਘ ਵਾਸੀ ਯੂਪੀ ਹਾਲ ਅੰਬੇਦਕਰ ਕਾਲੋਨੀ ਨੇ ਅੱਜ ਸਵੇਰੇ ਅਪਣੇ ਘਰ 'ਚ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਪ੍ਰਰਾਮਤਮਾ ਸਿੰਘ ਦਿਮਾਗੀ ਤੌਰ 'ਤੇ ਪੇ੍ਸ਼ਾਨ ਚੱਲ ਰਿਹਾ ਸੀ। ਪੁਲਿਸ ਨੇ ਮਿ੍ਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।