ਜੇਐੱਨਐੱਨ, ਚੰਡੀਗੜ੍ਹ : ਸੈਕਟਰ-26 ਬਾਪੂਧਾਮ ਕਾਲੋਨੀ 'ਚ ਸ਼ਨਿਚਰਵਾਰ ਨੂੰ ਛੇ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਦਰਜ ਕੀਤਾ ਗਏ ਹਨ। ਇਨ੍ਹਾਂ 'ਚੋਂ ਤਿੰਨ ਕੇਸ ਸਵੇਰੇ ਤੇ ਤਿੰਨ ਕੇਸ ਦੇਰ ਸ਼ਾਮ ਤਕ ਸਾਹਮਣੇ ਆਏ। ਬਾਪੂਧਾਮ ਕਾਲੋਨੀ 'ਚ ਬਣਾਏ ਗਏ ਕੋਰੋਨਾ ਸੈਂਪਲ ਕਲੈਕਸ਼ਨ ਸੈਂਟਰ 'ਚ ਜਿਨ੍ਹਾਂ ਲੋਕਾਂ ਦੇ ਕੋਰੋਨਾ ਸੈਂਪਲ ਟੈਸਟਿੰਗ ਲਈ ਜਾ ਰਹੇ ਹਨ। ਉਨ੍ਹਾਂ 'ਚੋਂ ਕਈ ਲੋਕ ਕੋਰੋਨਾ ਪਾਜ਼ੇਟਿਵ ਪਾਏ ਜਾ ਰਹੇ ਹਨ। ਸ਼ਨਿਚਰਵਾਰ ਦੇਰ ਸ਼ਾਮ ਜੋ ਤਿੰਨ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ, ਇਹ ਉਹ ਲੋਕ ਸਨ, ਜਿਨ੍ਹਾਂ ਦੇ ਹੈਲਥ ਵਿਭਾਗ ਨੇ ਬੀਤੇ ਸ਼ੁੱਕਰਵਾਰ ਨੂੰ ਬਾਪੂਧਾਮ 'ਚ ਰੈਂਡਮ ਸੈਂਪਲ ਲਏ ਸਨ। ਸ਼ਹਿਰ 'ਚ ਹਾਲੇ ਤਕ 225 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਜਦਕਿ ਸ਼ਹਿਰ 'ਚ ਹਾਲੇ ਤਕ 179 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਡਿਸਚਾਰਜ ਕੀਤਾ ਜਾ ਚੁੱਕਿਆ ਹੈ। ਹੁਣ ਸ਼ਹਿਰ 'ਚ ਸਿਰਫ 43 ਐਕਟਿਵ ਕੋਰੋਨਾ ਪੀੜਤ ਮਰੀਜ਼ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਛੇ ਲੋਕ ਪਾਏ ਗਏ ਕੋਰੋਨਾ ਪਾਜ਼ੇਟਿਵ

32 ਸਾਲ ਦਾ ਸ਼ਖ਼ਸ, 17 ਸਾਲ ਦਾ ਨੌਜਵਾਨ, 24 ਸਾਲ ਦਾ ਨੌਜਵਾਨ, 38 ਸਾਲ ਦੀ ਮਹਿਲਾ, 18 ਸਾਲ ਦੇ ਨੌਜਵਾਨ ਤੇ 36 ਸਾਲ ਦੀ ਮਹਿਲਾ ਸ਼ਨਿਚਰਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਈ ਗਈ। ਇਹ ਸਾਰੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ ਸਨ। 32 ਸਾਲ ਦਾ ਸ਼ਖ਼ਸ ਤੇ 17 ਸਾਲ ਦਾ ਨੌਜਵਾਨ ਇਕ ਹੀ ਪਰਿਵਾਰ ਦੇ ਹਨ। ਜਦਕਿ 34 ਸਾਲ ਦਾ ਨੌਜਵਾਨ ਆਪਣੇ ਪਰਿਵਾਰ ਦੇ ਇਕ ਕੋਰੋਨਾ ਪਾਜ਼ੇਟਿਵ ਦੇ ਸੰਪਰਕ 'ਚ ਆਇਆ ਸੀ। ਜਦਕਿ 38 ਸਾਲ ਦੀ ਮਹਿਲਾ, 18 ਸਾਲ ਦਾ ਨੌਜਵਾਨ ਤੇ 36 ਸਾਲ ਦੀ ਮਹਿਲਾ ਬਾਪੂਧਾਮ ਕਾਲੋਨੀ ਦੇ ਇਕ ਹੀ ਪਰਿਵਾਰ ਦੇ ਹਨ।

ਸ਼ਨਿਚਰਵਾਰ ਨੂੰ ਬਾਪੂਧਾਮ ਤੋਂ ਲਏ ਗਏ 115 ਲੋਕਾਂ ਦੇ ਸੈਂਪਲ

ਸੈਕਟਰ-26 ਬਾਪੂਧਾਮ ਕਾਲੋਨੀ 'ਚ ਹੈਲਥ ਵਿਭਾਗ ਨੇ ਸ਼ਨਿਚਰਵਾਰ ਨੂੰ 115 ਲੋਕਾਂ ਦੇ ਸੈਂਪਲ ਲਏ ਗਏ। ਜਿਨ੍ਹਾਂ ਨੂੰ ਟੈਸਟਿੰਗ ਲਈ ਭੇਜਿਆ ਗਿਆ ਹੈ। ਇਨ੍ਹਾਂ 'ਚੋਂ 57 ਲੋਕਾਂ ਦੇ ਗੌਰਮਿੰਟ ਮਲਟੀ ਸਪੈਸ਼ਲਿਟੀ ਹਸਪਤਾਲ-16 ਤੇ 58 ਲੋਕਾਂ ਦੇ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ-32 ਨੇ ਸੈਂਪਲ ਲਏ ਹਨ। ਇਨ੍ਹਾਂ ਸਾਰਿਆਂ ਦੀ ਰਿਪੋਰਟ ਐਤਵਾਰ ਸਵੇਰੇ 10 ਵਜੇ ਤਕ ਆਵੇਗੀ। ਹਾਲੇ ਤਕ 133 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਦੀ ਰਿਪੋਰਟ ਪੈਂਡਿੰਗ ਹੈ।

31 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ

ਬੀਤੇ ਸ਼ੁੱਕਰਵਾਰ ਬਾਪੂਧਾਮ ਕਾਲੋਨੀ ਤੋਂ 58 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਸ਼ਨਿਚਰਵਾਰ ਨੂੰ ਇਨ੍ਹਾਂ 58 ਲੋਕਾਂ 'ਚੋਂ 31 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਬਾਕੀ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਦੀ ਰਿਪੋਰਟ ਐਤਵਾਰ ਨੂੰ ਆਵੇਗੀ।