ਜੇਐੱਸ ਕਲੇਰ, ਜ਼ੀਰਕਪੁਰ
ਸਥਾਨਕ ਪਿੰਡ ਦੌਲਤ ਸਿੰਘ ਵਾਲਾ ਭਬਾਤ ਵਿਖੇ ਯੁਵਕ ਸੇਵਾਵਾਂ ਕਲੱਬ ਵੱਲੋਂ ਪੋ੍ਜੈਕਟ ਆਪਬਲ ਕੇਅਰ ਸੁਸਾਇਟੀ ਮੁਹਾਲੀ ਦੇ ਸਹਿਯੋਗ ਨਾਲ ਜਨਰਲ ਦੌਲਤ ਸਿੰਘ ਦੀ ਯਾਦ 'ਚ 50ਵਾਂ ਅੱਖਾਂ ਦਾ ਮੁਫ਼ਤ ਜਾਂਚ ਅਤੇ ਫੈਕੋ ਆਪੇ੍ਸ਼ਨ ਕੈਂਪ 11 ਫਰਵਰੀ ਨੂੰ ਲਗਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਕੈਂਪ 'ਚ ਜਰਨਲ ਦੌਲਤ ਸਿੰਘ ਵਾਲਾ ਦੇ ਸਪੁੱਤਰ ਸੁਰਿੰਦਰ ਦੌਲਤ ਸਿੰਘ ਮੁੱਖ ਮਹਿਮਾਨ ਹੋਣਗੇ। 11 ਫਰਵਰੀ ਨੂੰ ਸਵੇਰੇ 7 ਵਜੇ ਤੋਂ ਜੈਨ ਮੰਦਰ ਪਿੰਡ ਭਬਾਤ ਵਿਚ ਲਗਾਏ ਜਾਣ ਵਾਲੇ ਇਸ ਕੈਂਪ 'ਚ ਜੇਪੀਆਈ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾ. ਜਤਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕਰਨਗੇ। ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਅਪੇ੍ਸ਼ਨ ਯੋਗ ਪਾਈਆਂ ਜਾਣਗੀਆਂ ਉਨਾਂ੍ਹ ਦੇ ਜੇਪੀਆਈ ਹਸਪਤਾਲ ਫੇਜ਼ 3 ਮੁਹਾਲੀ ਵਿਚ ਅਪੇ੍ਸ਼ਨ ਕੀਤੇ ਜਾਣਗੇ। ਮਰੀਜ਼ਾਂ ਨੂੰ ਲਿਜਾਣ, ਵਾਪਸ ਲਿਆਉਣ, ਦਵਾਈਆਂ, ਖਾਣੇ ਆਦਿ ਦਾ ਖਰਚ ਪਿੰਡ ਵਾਸੀਆਂ ਅਤੇ ਯੁਵਕ ਸੇਵਾਵਾਂ ਕਲੱਬ ਭਬਾਤ ਵੱਲੋਂ ਭਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਪੇ੍ਸ਼ਨ ਬਿਨਾ ਟਾਂਕੇ ਦੇ ਕੀਤੇ ਜਾਣਗੇ।