ਕਾਲਾ ਸਿੰਘ ਸੈਣੀ, ਖਰੜ : ਸ਼੍ਰੀ ਰਾਮ ਨੌਮੀ ਦਾ ਤਿਉਹਾਰ ਸ਼੍ਰੀ ਸ਼ਿਵ ਸਾਈਂ ਮੰਦਰ ਦੁਸਾਹਿਰਾ ਗਰਾਊਂਡ ਖਰੜ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੀ ਸ਼ਿਵ ਸਾਈਂ ਸੇਵਾ ਸੰਮਤੀ ਖਰੜ ਪ੍ਰਧਾਨ ਕਮਲਦੀਪ ਕਰਵਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 30 ਮਾਰਚ ਨੂੰ ਅੰਮਿ੍ਤ ਵੇਲੇ ਮੰਗਲ ਇਸ਼ਨਾਨ ਆਰੰਭ ਹੋਵੇਗਾ ਤੇ 8 ਵਜੇ ਹਵਨ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਾਮੀ 7 ਵਜੇ ਦੁਰਗਾ ਸਪਤਸ਼ਤੀ ਪਾਠ ਦੇ ਭੋਗ ਪੈਣਗੇ। ਸੰਮਤੀ ਵੱਲੋਂ ਸਾਈਂ ਦੇ ਭਗਤਾਂ ਦੇ ਸਹਿਯੋਗ ਨਾਲ ਸ਼ਾਮ 5 ਵਜੇ ਪਾਲਕੀ ਸੋਭਾ ਯਾਤਰਾ ਕੱਢੀ ਜਾਵੇਗੀ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਨੂੰ ਹੁੰਦੀ ਹੋਈ ਸ਼੍ਰੀ ਸ਼ਿਵ ਸਾਈਂ ਮੰਦਰ ਖਰੜ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਸ਼ਹਿਰ ਦੇ ਸਮੂਹ ਸਾਈਂ ਭਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਸਮਾਗਮ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ।