ਮੁਖਤਾਰ ਸਿਆਲਬਾ, ਮੁੱਲਾਂਪੁਰ ਗਰੀਬਦਾਸ : ਸਰਕਾਰੀ ਸਕੂਲ ਅਧਿਆਪਕ 'ਤੇ ਰੰਗਕਰਮੀ ਰਾਬਿੰਦਰ ਸਿੰਘ ਰੱਬੀ ਦੀ ਪਲੇਠੀ ਪੁਸਤਕ ''ਜ਼ਿੰਦਗੀ ਦੀ ਵਰਣਮਾਲਾ'' ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਦੇ ਮੁੱਖ ਸੇਵਾਦਾਰ ਭਾਈ ਹਰਜੀਤ ਸਿੰਘ ਹਰਮਨ ਨੇ ਪਾਠਕਾਂ ਦੇ ਰੂਬਰੂ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਰੱਬੀ ਇੱਕ ਬਹੁਪੱਖੀ ਕਲਾਕਾਰ ਹੈ, ਜਿਸ ਨੇ ਇਸ ਪੁਸਤਕ ਰਾਹੀਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਇੱਕ ਸਾਹਿਤਕ ਰਚਨਾਵਾਂ ਦੀ ਕਿਤਾਬ ਰਾਹੀਂ ਪਾਠਕਾਂ ਨੂੰ ਜ਼ਿੰਦਗੀ ਦੇ ਚੱਜ ਆਚਾਰ ਦਾ ਗਿਆਨ ਵੰਡਣ ਦੀ ਸਾਰਥਿਕ ਕੋਸਿਸ਼ ਕੀਤੀ ਹੈ। ਭਾਈ ਹਰਮਨ ਅਨੁਸਾਰ ਅਜਿਹਾ ਸਹਿਤਕ ਖਜ਼ਾਨਾ ਅਮੁੱਲ ਹੈ, ਜੋ ਰਬਿੰਦਰ ਸਿੰਘ ਰੱਬੀ ਜਿਹੇ ਹਸਮੁੱਖ ਕਲਾਕਾਰ ਹੋਰਨਾਂ ਨੂੰ ਵੀ ਝਮੇਲਿਆਂ ਭਰੀ ਜ਼ਿੰਦਗੀ ਜੀਣ ਦੇ ਚੱਜ ਆਚਾਰ ਤੋਂ ਹੱਟਕੇ ਫੁਰਸ਼ਤ ਤੇ ਜ਼ਿੰਦਗੀ ਦੇ ਮਾਣਮੱਤੇ ਖੂਬਸੂਰਤ ਪਲਾਂ ਨੂੰ ਪਲ ਪਲ ਮਾਣਨ ਦਾ ਸੁਨੇਹੇ ਦੇ ਕੇ ਆਪਣੀ ਕਲਮ ਰਾਹੀਂ ਨੇਕ ਇਨਸਾਨ ਦਾ ਆਪਣਾ ਫਰਜ਼ ਨਿਭਾ ਰਹੇ ਹਨ।