ਜੇਐੱਨਐੱਨ, ਚੰਡੀਗੜ੍ਹ : ਪਿਛਲੇ ਕੁਝ ਦਿਨਾਂ ਤੋਂ ਸੂਬੇ ਵਿਚ ਵੱਧਦੇ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ ਐਤਵਾਰ ਨੂੰ ਕੁਝ ਹੱਦ ਤਕ ਘੱਟ ਰਿਹਾ। ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ 20 ਦਾ ਅੰਕੜਾ ਪਾਰ ਕਰ ਰਹੀ ਹੈ। ਐਤਵਾਰ ਨੂੰ 871 ਮਰੀਜ਼ ਪਾਜ਼ੇਟਿਵ ਦਰਜ ਹੋਏ ਅਤੇ 23 ਲੋਕਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ।

ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ 1004 ਲੋਕ ਇਨਫੈਕਟਿਡ ਅਤੇ 21 ਲੋਕਾਂ ਦੀ ਮੌਤ ਹੋਈ ਸੀ। ਐਤਵਾਰ ਨੂੰ ਸਭ ਤੋਂ ਜ਼ਿਆਦਾ ਮਰੀਜ਼ ਇਕ ਵਾਰ ਫਿਰ ਲੁਧਿਆਣਾ ਵਿਚ 226 ਮਿਲੇ। ਇੱਥੇ ਦਸ ਲੋਕਾਂ ਦੀ ਮੌਤ ਵੀ ਕੋਰੋਨਾ ਦੇ ਕਾਰਨ ਹੋਈ ਹੈ। ਪਟਿਆਲਾ ਵਿਚ ਵੀ ਐਤਵਾਰ ਨੂੰ 152 ਲੋਕ ਇਨਫੈਕਟਿਡ ਪਾਏ ਗਏ। ਇੱਥੇ ਇਕ ਵਿਅਕਤੀ ਦੀ ਮੌਤ ਹੋਈ ਹੈ। ਜਲੰਧਰ ਵਿਚ ਐਤਵਾਰ ਨੂੰ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਸਭ ਤੋਂ ਘੱਟ 34 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਇੱਥੇ ਵੀ ਇਕ ਮਰੀਜ਼ ਦੀ ਮੌਤ ਕੋਰੋਨਾ ਦੇ ਕਾਰਨ ਹੋਈ ਹੈ।

Posted By: Jagjit Singh