ਜੇਐੱਨਐੱਨ, ਜਲੰਧਰ : ਪੰਜਾਬ ਵਿਚ ਕੋਰੋਨਾ ਪੀੜਿਤਾਂ ਦੇ ਮਾਮਲੇ ਅਚਾਨਕ ਵਧ ਗਏ ਹਨ। ਸੱਤ ਮਾਰਚ ਨੂੰ ਪਹਿਲਾਂ ਕੇਸ ਰਿਪੋਰਟ ਹੋਣ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਇਕ ਹੀ ਦਿਨ ਵਿਚ 20 ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੂਬੇ ਵਿਚ ਕੁਲ ਪੀੜਤ ਲੋਕਾਂ ਦੀ ਗਿਣਤੀ 99 ਹੋ ਗਈ ਹੈ। ਇਨ੍ਹਾਂ ਵਿਚੋਂ 14 ਠੀਕ ਹੋ ਗਏ ਹਨ। ਠੀਕ ਹੋਏ ਮਰੀਜ਼ਾਂ ਵਿਚ ਸਭ ਤੋਂ ਜ਼ਿਆਦਾ ਅੱਠ ਨਵਾਂਸ਼ਹਿਰ ਤੋਂ ਹਨ। ਹੁਣ ਤਕ ਅੱਠ ਇਨਫੈਕਟਿਡ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਮੌਜੂਦਾ ਸਮੇਂ 77 ਪੀੜਤ ਮਰੀਜ਼ ਵੱਖ-ਵੱਖ ਹਸਪਤਾਲਾਂ ਵਿਚ ਸ਼ਾਮਲ ਹਨ।
ਮੰਗਲਵਾਰ ਨੂੰ ਮੋਹਾਲੀ ਦੇ ਡੇਰਾਬੱਸੀ ਇਲਾਕੇ ਦੇ ਇਕ ਹੀ ਪਿੰਡ ਜਵਾਹਪੁਰ ਵਿਚ ਸੱਤ ਪੌਜ਼ਿਟਿਵ ਕੇਸ ਰਿਪੋਰਟ ਹੋਏ। ਪਿੰਡ ਵਿਚ ਪੌਜ਼ਿਟਿਵ ਲੋਕਾਂ ਦੀ ਗਿਣਤੀ 11 ਹੋ ਗਈ ਹੈ। ਪਿੰਡ ਦਾ ਪੰਜ ਕਿਲੋਮੀਟਰ ਤਕ ਦਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਮੋਹਾਲੀ ਜ਼ਿਲ੍ਹੇ ਵਿਚ ਸੂਬੇ ਵਿਚ ਸਭ ਤੋਂ ਜ਼ਿਆਦਾ 26 ਪੋਜ਼ਿਟਿਵ ਕੇਸ ਹੋ ਗਏ ਹਨ। ਮੰਗਲਵਾਰ ਨੂੰ ਪਠਾਨਕੋਟ ਵਿਚ ਵੀ ਇਕ ਦਿਨ ਵਿਚ ਛੇ ਕੇਸ ਸਾਹਮਣੇ ਆਏ ਜਦਕਿ ਅੰਮਿ੍ਤਸਰ ਵਿਚ ਇਕ ਮਾਮਲਾ ਆਇਆ। ਮੋਗੇ ਵਿਚ ਪਹਿਲੀ ਵਾਰ ਇਕ ਇਕੱਠੇ ਚਾਰ ਲੋਕ ਪੌਜ਼ਿਟਿਵ ਪਾਏ ਗਏ। ਇਹ ਸਾਰੇ ਜਮਾਤੀ ਹਨ ਤੇ ਮੁੰਬਈ ਦੇ ਰਹਿਣ ਵਾਲੇ ਹਨ। ਮਾਨਸਾ ਵਿਚ ਵੀ ਦੋ ਜਮਾਤੀ ਅੌਰਤਾਂ ਦੀ ਰਿਪੋਰਟ ਪੌਜ਼ਿਟਿਵ ਆਈ ਹੈ। ਸੂਬੇ ਵਿਚ ਹੁਣ ਤਕ ਕੁਲ 17 ਜਮਾਤੀ ਇਨਫੈਕਟਿਡ ਪਾਏ ਗਏ ਹਨ।
ਪੰਜਾਬ 'ਚ ਹੁਣ ਤਕ ਦੀ ਸਥਿਤੀ
ਜ਼ਿਲ੍ਹਾ
ਪੌਜ਼ਿਟਿਵ
ਮੌਤ
ਮੋਹਾਲੀ
26
1
ਨਵਾਂਸ਼ਹਿਰ
19
1
ਅੰਮਿ੍ਤਸਰ
10
1
ਹੁਸ਼ਿਆਰਪੁਰ
7
1
ਪਠਾਨਕੋਟ
7
1
ਜਲੰਧਰ
6
0
ਲੁਧਿਆਣਾ
6
2
ਮਾਨਸਾ
5
0
ਮੋਗਾ
4
0
ਰੂਪਨਗਰ
3
0
ਫ਼ਤਹਿਗੜ੍ਹ ਸਾਹਿਬ
2
0
ਪਟਿਆਲਾ
1
0
ਬਰਨਾਲਾ
1
0
ਫ਼ਰੀਦਕੋਟ
1
0
ਕਪੂਰਥਲਾ
1
0
ਕੁਲ 99 8
ਠੀਕ ਹੋਏ
14
ਨਵੇਂ ਕੇਸ
20
ਮੌਜੂਦਾ ਪੌਜ਼ਿਟਿਵ
77
ਅੱਜ ਛੇ ਜਮਾਤੀ ਪੌਜ਼ਿਟਿਵ ਆਏ, ਹੁਣ ਤਕ 17 ਕੇਸ
ਹੁਣ ਤਕ ਕੁਲ ਸ਼ੱਕੀ ਕੇਸ
2559
ਨੈਗੇਟਿਵ ਆਏ
2204
ਰਿਪੋਰਟ ਦਾ ਇੰਤਜ਼ਾਰ
256


Posted By: Seema Anand