ਜੇਐੱਨਐੱਨ, ਚੰਡੀਗੜ੍ਹ : ਪੀਜੀਆਈ ਤੋਂ ਐਤਵਾਰ ਨੂੰ ਦੋ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ। ਇਨ੍ਹਾਂ 'ਚ ਧਨਾਸ ਕੱਚੀ ਕਾਲੋਨੀ ਦੇ ਮਕਾਨ ਨੰਬਰ 294 ਵਾਸੀ ਪੀਜੀਆਈ ਦੇ 56 ਸਾਲ ਦੇ ਹੈਲਥ ਵਰਕਰ ਫਰਾਂਸਿਸ ਤੇ ਸੈਕਟਰ-30ਬੀ ਦੇ ਮਕਾਨ ਨੰਬਰ-1676/2 ਵਾਸੀ 56 ਸਾਲ ਦੇ ਦਿਨੇਸ਼ ਨੂੰ ਐਤਵਾਰ ਨੂੰ ਪੀਜੀਆਈ ਤੋਂ ਡਿਸਚਾਰਜ ਕੀਤਾ ਗਿਆ। ਹੈਲਥ ਵਰਕਰ ਫਰਾਂਸਿਸ ਨੂੰ 17 ਤੇ ਦਿਨੇਸ਼ ਨੂੰ 19 ਅਪ੍ਰਰੈਲ ਨੂੰ ਪੀਜੀਆਈ ਦੇ ਨਹਿਰੂ ਐਕਸਟੈਂਸ਼ਨ ਸੈਂਟਰ 'ਚ ਆਈਸੋਲੇਸ਼ਨ ਵਾਰਡ 'ਚ ਇਲਾਜ ਲਈ ਐਡਮਿਟ ਕੀਤਾ ਗਿਆ ਸੀ। ਪੀਜੀਆਈ ਤੋਂ ਹੁਣ ਤਕ 15 ਕੋਰੋਨਾ ਪਾਜ਼ੇਟਿਵ ਮਰੀਜ਼ ਡਿਸਚਾਰਜ ਹੋ ਚੁੱਕੇ ਹਨ। ਜਦਕਿ ਪੂਰੇ ਸ਼ਹਿਰ ਤੋਂ ਹੁਣ ਤਕ 21 ਕੋਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋ ਚੁੱਕੇ ਹਨ। ਪੀਜੀਆਈ ਦੇ ਡਾਇਰੈਕਟਰ ਪ੍ਰਰੋ. ਜਗਤਰਾਮ ਦੀ ਮੌਜੂਦਗੀ 'ਚ ਐਤਵਾਰ ਨੂੰ ਨਹਿਰੂ ਐਕਸਟੈਂਸ਼ਨ ਸੈਂਟਰ ਬਿਲਡਿੰਗ ਦੇ ਬਾਹਰ ਐਨਿਸਥਿਸਿਆ ਐਂਡ ਇੰਟੈਂਸਿਵ ਕੇਅਰ ਵਿਭਾਗ ਦੇ ਹੈਡ ਐਂਡ ਡੀਨ ਪ੍ਰਰੋ. ਜੀਡੀ ਪੂਰੀ, ਕਮਿਊਨਿਟੀ ਮੈਡੀਸਨ ਦੇ ਪ੍ਰਰੋ. ਅਰੁਣ ਅਗਰਵਾਲ ਤੇ ਇੰਟਰਨਲ ਮੈਡੀਸਨ ਵਿਭਾਗ ਦੇ ਪ੍ਰਰੋ. ਪੰਕਜ ਮਲਹੋਤਰਾ ਨੇ ਦੋਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਗੁਲਦਸਤਾਂ ਦੇ ਕੇ ਪੀਜੀਆਈ ਤੋਂ ਡਿਸਚਾਰਜ ਕੀਤਾ।

ਦੋਵੇਂ ਮਰੀਜ਼ਾਂ ਨੇ ਕਿਹਾ ਕਿ ਡਾਕਟਰਾਂ ਨੇ ਬਚਾਈ ਸਾਡੀ ਜਾਨ

ਪੀਜੀਆਈ ਤੋਂ ਐਤਵਾਰ ਨੂੰ ਡਿਸਚਾਰਜ ਹੋਣ 'ਤੇ ਦੋਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਡਾਇਰੈਕਟਰ ਪ੍ਰਰੋ. ਜਗਤਰਾਮ ਤੇ ਕੋਰੋਨਾ ਵਾਰੀਅਰਜ਼ ਸਾਰੇ ਡਾਕਟਰਾਂ, ਨਰਸਿੰਗ ਸਟਾਫ ਤੇ ਹੈਲਥ ਵਰਕਰਾਂ ਦਾ ਧੰਨਵਾਦ ਕੀਤਾ। ਦੋਵੇਂ ਮਰੀਜ਼ਾਂ ਨੇ ਕਿਹਾ ਕਿ ਜੇਕਰ ਡਾਕਟਰ ਤੇ ਨਰਸਿੰਗ ਸਟਾਫ ਉਨ੍ਹਾਂ ਦਾ ਇਲਾਜ ਤੇ ਦੇਖਭਾਲ ਨਾ ਕਰਦੇ ਤਾਂ ਸ਼ਾਇਦ ਹੀ ਉਹ ਇਸ ਜਾਨਲੇਵਾ ਵਾਇਰਸ ਤੋਂ ਬਚ ਪਾਉਂਦੇ। ਉਨ੍ਹਾਂ ਕਿਹਾ ਕਿ ਡਾਕਟਰਾਂ ਕਾਰਨ ਹੀ ਅੱਜ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚ ਇਸ ਜੰਗ ਤੋਂ ਜਿੱਤਣ ਦੀ ਉਮੀਦ ਬਾਕੀ ਹੈ।