v> ਜੇਐੱਨਐੱਨ, ਚੰਡੀਗੜ੍ਹ : ਸ਼ਹਿਰ ਦੇ ਬਾਪੂਧਾਮ 'ਚ ਸ਼ੁੱਕਰਵਾਰ ਨੂੰ 2 ਹੋਰ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਜੀਐੱਮਐੱਸਐੱਚ 'ਚ ਜ਼ੇਰੇ ਇਲਾਜ 10 ਸਾਲ ਦਾ ਬੱਚੇ ਤੇ ਤਿੰਨ ਸਾਲ ਦੀ ਬੱਚੀ ਇਨਫੈਕਟਿਡ ਪਾਏ ਗਏ। ਇਸ ਦੇ ਨਾਲ ਹੀ ਕੋਰੋਨਾ ਦੇ ਐਕਟਿਵ ਮਾਮਲੇ 85 ਹੋ ਗਏ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ 80 ਸਾਲ ਦੀ ਇਕ ਔਰਤ ਕੋਰੋਨਾ ਪਾਜ਼ੇਟਿਵ ਪਾਈ ਗਈ। ਇਹ ਔਰਤ ਵੀ ਬਾਪੂਧਾਮ ਦੀ ਰਹਿਣ ਵਾਲੀ ਹੈ ਜਿਸ ਨੂੰ ਇਲਾਜ ਲਈ ਸੈਕਟਰ 16 ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

Posted By: Seema Anand