ਜੇਐੱਨਐੱਨ, ਚੰਡੀਗੜ੍ਹ : ਲਾਕਡਾਊਨ ਦੇ ਚੱਲਦਿਆਂ ਦੁਬਈ 'ਚ ਫਸੇ 153 ਭਾਰਤੀ ਏਅਰ ਇੰਡੀਆ ਦੀ ਸਪੈਸ਼ਲ ਫਲਾਈਟ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚੇ। ਇਹ ਫਲਾਈਟ ਮੰਗਲਵਾਰ ਦੇਰ ਰਾਤ 9.28 ਵਜੇ ਪਹੁੰਚੀ। ਵੰਦੇ ਭਾਰਤ ਮਿਸ਼ਨ ਤਹਿਤ ਏਅਰ ਇੰਡੀਆ ਦੀ ਏਆਈ 1916 ਫਲਾਈਟ 'ਚ ਕੁੱਲ 153 ਯਾਤਰੀਆਂ 'ਚੋਂ 80 ਯਾਤਰੀਆਂ ਦਾ ਸਬੰਧ ਪੰਜਾਬ, 11 ਚੰਡੀਗੜ੍ਹ, 13 ਹਰਿਆਣਾ, 37 ਹਿਮਾਚਲ ਪ੍ਰਦੇਸ਼, ਚਾਰ ਜੰਮੂ-ਕਸ਼ਮੀਰ, ਦੋ ਉਤਰਾਖੰਡ, ਦੋ ਉੱਤਰ ਪ੍ਰਦੇਸ਼ ਤੋਂ ਹੈ ਤੇ ਚਾਰ ਯਾਤਰੀਆਂ ਦਾ ਸਬੰਧ ਦਿੱਲੀ ਤੋਂ ਹੈ।

ਏਅਰ ਇੰਡੀਆ ਦੀ ਇਹ ਉਡਾਨ ਲਾਕਡਾਊਨ ਕਾਰਨ ਵੱਖ-ਵੱਖ ਦੇਸ਼ਾਂ 'ਚ ਫਸੇ ਭਾਰਤੀਆਂ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਦੇ ਵੰਦੇ ਭਾਰਤ ਮਿਸ਼ਨ ਪੜਾਅ-3 ਤਹਿਤ ਸੰਚਾਲਿਤ ਕੀਤੀ ਗਈ। ਇਸ ਮਿਸ਼ਨ ਅਧੀਨ ਚੰਡੀਗੜ੍ਹ ਏਅਰਪੋਰਟ ਨੇ ਕੁੱਲ ਤਿੰਨ ਉਡਾਨਾਂ ਸੰਚਾਲਿਤ ਕੀਤੀਆਂ ਹਨ।

ਮੈਡੀਕਲ ਜਾਂਚ ਤੋਂ ਬਾਅਦ ਯਾਤਰੀਆਂ ਨੂੰ ਭੇਜਿਆ ਜਾਂਦਾ ਹੈ ਗ੍ਰਹਿਸੂਬਾ

ਏਅਰਪੋਰਟ ਤੇ ਸਾਰੇ ਯਾਤਰੀਆਂ ਦੀ ਮੈਡੀਕਲ ਜਾਂਚ ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੀ ਗਈ। ਇਸ ਤੋਂ ਬਾਅਦ ਇਨ੍ਹਾਂ ਯਾਤਰੀਆਂ ਨੂੰ ਇਮੀਗ੍ਰੇਸ਼ਨ ਤੇ ਸੀਮਾ ਬਾਰਡਰ ਫੀਸ ਤੋਂ ਬਾਅਦ ਸਬੰਧਿਤ ਸੂਬਿਆਂ ਨੂੰ ਸੌਂਪ ਦਿੱਤਾ ਗਿਆ। ਬਾਅਦ 'ਚ ਸਾਰੇ ਯਾਤਰੀਆਂ ਨੂੰ ਸਬੰਧਿਤ ਸੂਬਿਆਂ ਵੱਲੋਂ ਜਾਰੀ ਪ੍ਰੋਟੋਕਾਲ ਮੁਤਾਬਿਕ ਕੁਆਰੰਟਾਈਨ ਲਈ ਭੇਜਿਆ ਜਾਵੇਗਾ।

Posted By: Amita Verma