ਪੰਜ ਸਾਲਾਂ ਵਿਚ ਲਾਰੈਂਸ ਦੇ ਤੀਜੇ ਕਰੀਬੀ ਦੀ ਹੱਤਿਆ
ਜਾਗਰਣ ਸੰਵਾਦਦਾਤਾ, ਪੰਜਾਬੀ ਜਾਗਰਣ,
Publish Date: Mon, 01 Dec 2025 09:03 PM (IST)
Updated Date: Tue, 02 Dec 2025 04:14 AM (IST)

ਜਾਗਰਣ ਸੰਵਾਦਦਾਤਾ, ਪੰਜਾਬੀ ਜਾਗਰਣ, ਚੰਡੀਗੜ੍ਹ : ਇੰਦਰਪ੍ਰੀਤ ਸਿੰਘ ਉਰਫ ਪੈਰੀ ਦੀ ਹੱਤਿਆ ਕਾਰਨ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀ ਗੈਂਗ ਨੂੰ ਵੱਡਾ ਝਟਕਾ ਲੱਗਾ ਹੈ। ਪੈਰੀ ਲਾਰੈਂਸ ਦਾ ਸਿਰਫ਼ ਕਰੀਬੀ ਦੋਸਤ ਹੀ ਨਹੀਂ, ਸਗੋਂ ਉਸਦਾ ਹਮਜਮਾਤੀ ਵੀ ਸੀ। ਦੋਹਾਂ ਨੇ ਡੀਏਵੀ ਕਾਲਜ ਵਿਚ ਇਕੱਠੇ ਪੜ੍ਹਾਈ ਕੀਤੀ ਅਤੇ ਵਿਦਿਆਰਥੀ ਰਾਜਨੀਤੀ ਵਿਚ ਵੀ ਇਕੱਠੇ ਉਤਰੇ। ਪਿਛਲੇ ਪੰਜ ਸਾਲਾਂ ਵਿਚ ਗੈਂਗਵਾਰ ਵਿਚ ਲਾਰੈਂਸ ਅਤੇ ਗੋਲਡੀ ਬਰਾਡ ਦੇ ਤੀਸਰੇ ਕਰੀਬੀ ਦੀ ਹਤਿਆ ਹੋਈ ਹੈ। ਇਹ ਤਿੰਨੋਂ ਵਾਰਦਾਤਾਂ ਟ੍ਰਾਈਸਿਟੀ ਵਿਚ ਹੀ ਹੋਈਆਂ ਹਨ। ਸਭ ਤੋਂ ਪਹਿਲਾਂ 2020 ਵਿਚ ਇੰਡਸਟਰੀਅਲ ਏਰੀਆ ਵਿਚ ਇਕ ਮਾਲ ਦੇ ਬਾਹਰ ਗੋਲਡੀ ਬਰਾੜ ਦੇ ਚਾਚਰੇ ਭਰਾ ਗੁਰਲਾਲ ਬਰਾੜ ਦੀ ਗੋਲ਼ੀ ਮਾਰ ਕੇ ਹੱਤਿਆ ਕੀਤੀ ਗਈ ਸੀ। ਉਸ ਤੋਂ ਇਕ ਸਾਲ ਬਾਅਦ ਲਾਰੈਂਸ ਦੇ ਬਹੁਤ ਹੀ ਨਜ਼ਦੀਕੀ ਦੋਸਤ ਵਿੱਕੀ ਮਿਡਡੂਖੇੜਾ ਦੀ ਹੱਤਿਆ ਕੀਤੀ ਗਈ ਸੀ। ---- 10 ਅਕਤੂਬਰ 2020: ਗੁਰਲਾਲ ਬਰਾੜ ਦੀ ਹੱਤਿਆ ਇੰਡਸਟਰੀਅਲ ਏਰੀਆ ਸਥਿਤ ਸਿਟੀ ਇੰਪੋਰਿਯਮ ਮਾਲ ਦੇ ਬਾਹਰ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਨੂੰ ਗੋਲੀ ਮਾਰ ਕੇ ਹਤਿਆ ਕੀਤਾ ਗਿਆ ਸੀ। ਉਹ ਆਪਣੀ ਫਾਰਚੂਨਰ ਗੱਡੀ ਵਿਚ ਬੈਠ ਕੇ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਦੌਰਾਨ ਨਕਾਬਪੋਸ਼ ਬਾਈਕ ਸਵਾਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਇਸ ਹਤਿਆ ਦੇ ਮਾਮਲੇ ਵਿਚ ਚਾਰ ਮੁਲਜ਼ਮ ਨੀਰਜ ਚਸਕਾ, ਚਮਕੌਰ ਸਿੰਘ ਉਰਫ ਬੈਂਤ, ਗੁਰਮੀਤ ਸਿੰਘ ਗਿੱਤਾ ਅਤੇ ਗੁਰਵਿੰਦਰ ਸਿੰਘ ਢਾਢੀ ਸ਼ਾਮਲ ਸਨ, ਪਰ ਪਿਛਲੇ ਸਾਲ 2 ਮਾਰਚ ਨੂੰ ਜ਼ਿਲ੍ਹਾ ਅਦਾਲਤ ਨੇ ਚਾਰਾਂ ਨੂੰ ਬਰੀ ਕਰ ਦਿੱਤਾ ਸੀ। ---- 7 ਅਗਸਤ 2021: ਵਿੱਕੀ ਮਿੱਡੂਖੇੜਾ ਦੀ ਹੱਤਿਆ ਮੋਹਾਲੀ ਦੇ ਸੈਕਟਰ-70 ਵਿਚ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੀ ਗੋਲੀ ਮਾਰ ਕੇ ਹਤਿਆ ਕੀਤੀ ਗਈ ਸੀ। ਇਸ ਹਤਿਆ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲੈ ਲਈ ਸੀ। ਬੰਬੀਹਾ ਗੈਂਗ ਦੇ ਲੱਕੀ ਪਟਿਆਲਾ ਦੇ ਇਸ਼ਾਰੇ ’ਤੇ ਵਿੱਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਇਸ ਸਾਲ 27 ਜਨਵਰੀ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਤਿੰਨ ਗੈਂਗਸਟਰ ਅਜੈ ਉਰਫ ਸੰਨੀ ਲੈਫਟੀ, ਸੱਜਣ ਉਰਫ ਭੋਲੂ ਅਤੇ ਅਨਿਲ ਲਾਠ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।