Water drainned management failled every year

ਹਰਕ੍ਰਿਸ਼ਨ ਸ਼ਰਮਾ, ਬਠਿੰਡਾ: ਬਠਿੰਡਾ ਮਹਾਨਗਰ 'ਚ ਪਾਣੀ ਦੀ ਨਿਕਾਸੀ ਦੇ ਸੁਚੱਜੇ ਪ੍ਰਬੰਧ ਕਰਨਾ ਿਫ਼ਰ ਚੁਣੌਤੀ ਬਣਿਆ ਹੋਇਆ ਹੈ। ਮੀਂਹਾਂ ਵੇਲੇ ਪਾਣੀ ਨਿਕਾਸੀ ਦੇ ਪ੍ਰਬੰਧ ਕਰਨ ਦੇ ਦਾਅਵੇ ਕਰਦੀ ਨਿਗਮ ਇੰਦਰ ਦੇਵਤਾ ਦੇ ਬਰਸਾਏ ਮੀਂਹ ਅੱਗੇ ਬੇਬੱਸ ਦਿਖਾਈ ਦਿੰਦੀ ਹੈ। ਸੁਖਬੀਰ ਬਾਦਲ ਵੀ ਸਾਲ 2009 'ਚ ਤਾਂ ਸਿਰਕੀ ਬਜ਼ਾਰ 'ਚ ਵੀ ਦੌਰਾ ਕਰ ਚੁੱਕੇ ਹਨ, ਜਦੋਂਕਿ ਮਨਪ੍ਰਰੀਤ ਬਾਦਲ ਵੀ ਲੋਕਾਂ ਨੂੰ ਮੀਂਹ ਦਾ ਪਾਣੀ ਨਾ ਖੜ੍ਹਨ ਦਾ ਭਰੋਸਾ ਦਿਵਾ ਚੁੱਕੇ ਹਨ। ਮਨਪ੍ਰਰੀਤ ਬਾਦਲ ਤਾਂ ਪਿਛਲੇ ਸਾਲ ਵੀ ਨਿਗਮ ਅਧਿਕਾਰੀਆਂ ਨਾਲ ਕਈ ਵਾਰ ਪਾਣੀ ਖੜ੍ਹਨ ਦੇ ਮੁੱਦੇ ਨੂੰ ਲੈ ਕੇ ਮੀਟਿੰਗਾਂ ਵੀ ਕੀਤੀਆਂ ਸਨ, ਪਰ ਪਾਣੀ ਿਫ਼ਰ ਵੀ ਸ਼ਹਿਰ 'ਚ ਸੜਕਾਂ 'ਤੇ ਫਿਰਦਾ ਨਜ਼ਰ ਆਇਆ ਸੀ।
ਉਧਰ ਬਠਿੰਡਾ ਦੇ ਵਿਗੜੇ ਸੀਵਰੇਜ ਸਿਸਟਮ ਦੀ ਪਟੜੀ ਵੀ ਲੀਹ 'ਤੇ ਨਹੀਂ ਚੜੀ ਹੈ। ਸੀਵਰੇਜ ਦੇ ਹਾਲਾਤਾਂ 'ਚ ਅਜੇ ਤਕ ਕੋਈ ਜ਼ਿਆਦਾ ਸੁਧਾਰ ਨਹੀਂ ਹੋ ਸਕਿਆ ਹੈ। ਭਾਵੇਂਕਿ ਸੌ ਫ਼ੀਸਦੀ ਸੀਵਰੇਜ, ਪਾਣੀ ਦੇ ਸ਼ਹਿਰ 'ਚ ਵਾਅਦੇ ਅਕਾਲੀ-ਭਾਜਪਾ ਸਮੇਂ ਕੀਤੇ ਗਏ ਸਨ, ਪਰ ਅਜੇ ਵੀ ਸੀਵਰੇਜ ਦੀ ਸਹੂਲਤ ਵੀਹ ਫ਼ੀਸਦੀ ਨੂੰ ਨਹੀਂ ਮਿਲ ਸਕੀ ਹੈ। ਲਾਈਨੋ ਪਾਰ ਇਲਾਕੇ 'ਚ 40 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਰਾਜੈਕਟ ਲਿਆਂਦਾ ਗਿਆ ਸੀ, ਪਰ ਉਥੇ ਵੀ ਡਿਸਪੋਜ਼ਲ ਦੀ ਲੀਕੇਜ਼ ਠੀਕ ਨਹੀਂ ਹੋ ਸਕੀ ਹੈ। ਜਿਹੜਾ ਸੀਵਰੇਜ ਕਈ ਸਾਲ ਪਹਿਲਾਂ ਪਾਇਆ ਗਿਆ, ਉਸ ਦੀ ਨਿਕਾਸੀ ਲਈ ਬਣਾਏ ਗੰਦੇ ਨਾਲੇ (ਸਲੱਜ ਕਰੀਅਰ) ਦੀ ਸਮਰੱਥਾ ਵੀ ਵੱਧ ਨਹੀਂ ਸਕੀ, ਜਦੋਂਕਿ ਉਸ ਦੇ ਬਰਾਬਰ ਰਾਈਜ਼ਿੰਗ ਮੇਨ ਦਾ ਕੰਮ ਵੀ ਦੋ ਸਾਲਾਂ ਦਾ ਜ਼ਮੀਨੀ ਵਿਵਾਦ ਕਾਰਨ ਠੱਪ ਪਿਆ ਹੈ। ਬਠਿੰਡਾ 'ਚ ਹੋਣ ਵਾਲੀਆਂ ਬਰਸਾਤਾਂ ਨਾਲ ਲੋਕਾਂ ਨੂੰ ਇਸ ਵਾਰ ਵੀ ਪਾਣੀ ਦੇ ਖੜ੍ਹਨ ਕਾਰਨ ਪ੍ਰਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਸਰਕਾਰਾਂ ਨੇ ਭਾਵੇਂ ਕਰੋੜਾਂ ਰੁਪਇਆ ਖਰਚ ਕਰ ਦਿੱਤਾ, ਪਰ ਇਸ ਸਮੱਸਿਆ ਤੋਂ ਕੋਈ ਨਿਜ਼ਾਤ ਨਹੀਂ ਮਿਲ ਸਕੀ। ਸੀਵਰੇਜ ਬੋਰਡ ਨੇ ਦੂਜੀ ਵਾਰ ਸੌ ਫ਼ੀਸਦੀ ਸੀਵਰੇਜ-ਪਾਣੀ ਦੇ ਲਈ 185 ਕਰੋੜ ਦਾ ਸੀਵਰੇਜ ਪ੍ਰਰਾਜੈਕਟ ਤਿਆਰ ਕੀਤਾ ਹੈ। 105 ਕਰੋੜ ਰੁਪਏ ਦਾ ਨਿਗਮ ਨੇ ਹੁਡਕੋ ਤੋਂ ਕਰਜ਼ਾ ਲਿਆ ਹੈ।
--------
ਸਿਰਕੀ ਬਜ਼ਾਰ 'ਚ ਵੀ ਪਾਣੀ ਖੜ੍ਹਨ ਦੀ ਹੈ ਵੱਡੀ ਸਮੱਸਿਆ
ਬਠਿੰਡਾ ਦੇ ਸਿਰਕੀ ਬਜ਼ਾਰ 'ਚ ਵੀ ਹਰ ਸਾਲ ਪਾਣੀ ਖੜ੍ਹਨ ਕਾਰਨ ਦੁਕਾਨਦਾਰਾਂ ਨੂੰ ਕਈ-ਕਈ ਦਿਨ ਦੁਕਾਨਾਂ ਬੰਦ ਰੱਖਣੀਆਂ ਪੈਂਦੀਆਂ ਹਨ ਅਤੇ ਉਹ ਹਰ ਸਾਲ ਰੋਸ ਜਤਾਉਂਦੇ ਨਜ਼ਰ ਆਉਂਦੇ ਹਨ। ਪਰ ਕਈ ਸਾਲਾਂ ਦੀ ਉਨ੍ਹਾਂ ਦੀ ਸਮੱਿੋਸਆ ਦਾ ਹੱਲ ਨਹੀਂ ਹੋ ਸਕਿਆ ਹੈ।
--------
ਸੁਖਬੀਰ ਬਾਦਲ ਨੇ ਕੀਤਾ ਸੀ ਸਾਲ 2009 'ਚ ਸਿਰਕੀ ਬਾਜ਼ਾਰ ਦਾ ਦੌਰਾ
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਾਲ 2009 'ਚ ਸਿਰਕੀ ਬਜ਼ਾਰ ਦਾ ਦੌਰਾ ਸੀਵਰੇਜ ਦੀ ਸਮੱਸਿਆ ਨੂੰ ਦੁਰਸਤ ਕਰਨ ਲਈ ਕੀਤਾ ਸੀ। ਉਸ ਸਮੇਂ ਵੀ ਦੁਕਾਨਦਾਰਾਂ ਨੂੰ ਉਨ੍ਹਾਂ ਕਿਹਾ ਸੀ ਕਿ ਹੁਣ ਇਹ ਪਾਣੀ ਇਕੱਠਾ ਨਹੀਂ ਹੋਵੇਗਾ, ਪਰ ਪਰਨਾਲਾ ਉਥੇ ਦਾ ਉਥੇ ਹੈ। 60 ਲੱਖ ਦੀ ਲਾਗਤ ਨਾਲ ਪਾਈਆਂ ਪਾਈਪਾਂ ਵੀ ਬੇਕਾਰ ਹੋ ਗਈਆਂ, ਉਥੇ ਹੀ ਸੁਖਬੀਰ ਬਾਦਲ ਨੇ ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਦੀ ਸਿਵਲ ਵਿੰਗ ਦੀ ਟੀਮ ਨੂੰ ਇਸ ਸਬੰਧੀ ਆਪਣੀ ਰਿਪੋਰਟ ਬਣਾ ਕੇ ਦੇਣ ਦੇ ਆਦੇਸ਼ ਦਿੱਤੇ ਸਨ। ਇਸ ਬਾਅਦ ਮਾਹਿਰਾਂ ਨੇ ਅਕਤੂਬਰ 2009 ਤੋਂ ਜਨਵਰੀ 2010 ਨੂੰ ਆਪਣੀ ਰਿਪੋਰਟ ਨਿਗਮ ਨੂੰ ਦਿੱਤੀ ਸੀ। ਮਾਹਿਰਾਂ ਦਾ ਆਖਣਾ ਸੀ ਕਿ ਸਲੱਜ ਕਰੀਅਰ ਦੀ ਸਮਰੱਥਾ ਦੁੱਗਣਾ ਕਰਨ ਦੀ ਜ਼ਰੂਰਤ ਹੈ। ਇਸ ਲਈ ਉਨ੍ਹਾਂ ਨੇ ਸਲਜ ਕਰੀਅਰ (ਗੰਦਾ ਨਾਲਾ) ਦੇ ਬਰਾਬਰ 12.5 ਕਿੱਲੋਮੀਟਰ ਲੰਬਾ ਰਾਈਜ਼ਿੰਗ ਮੇਨ ਵਿਛਾਉਣ ਦੀ ਸਲਾਹ ਦਿੱਤੀ ਸੀ, ਜਿਸ 'ਤੇ ਲੱਗਭੱਗ 20 ਕਰੋੜ ਰੁਪਏ ਆਉਣਾ ਸੀ। ਨਿਗਮ ਨੇ ਮਾਹਿਰਾਂ ਨੂੰ ਉਕਤ ਰਿਪੋਰਟ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਉਸ ਨੂੰ ਫੰਡ ਦੀ ਕਮੀ ਹੋਣ ਦੀ ਗੱਲ ਆਖ ਕੇ ਠੰਢੇ ਬਸਤੇ 'ਚ ਪਾ ਦਿੱਤੀ, ਜਿਸ ਕਾਰਨ ਕਰੀਬ 30 ਸਾਲ ਪੁਰਾਣੇ ਇਸ ਸਲਜ ਕਰੀਅਰ ਸਮਰੱਥਾ ਘੱਟ ਹੋਣ ਕਾਰਨ 24 ਮਹੀਨੇ 'ਚ ਦਸ ਤੋਂ ਜ਼ਿਆਦਾ ਵਾਰ ਇਹ ਵੱਖ-ਵੱਖ ਥਾਂਵਾਂਤੋਂ ਟੁੱਟ ਚੁੱਕਿਆ ਹੈ। ਸਮਾਂ ਰਹਿੰਦੇ ਸਲਜ ਕਰੀਅਰ ਦੀ ਸਮਰੱਥਾ ਨਹੀਂ ਵਧ ਸਕੀ। ਦੋ ਸਾਲ ਬਾਅਦ ਜਦੋਂ ਇਸ ਰਿਪੋਰਟ 'ਤੇ ਕੰਮ ਸ਼ੁਰੂ ਹੋਇਆ ਤਾਂ ਜ਼ਮੀਨ ਦੇ ਝਗੜੇ ਦੇ ਚੱਲਦੇ ਡੇਢ ਸਾਲ ਤੋਂ ਠੱਪ ਪਿਆ ਹੈ।
--------
ਮਾਨਸੂਨ ਲੈ ਕੇ ਨਗਰ ਨਿਗਮ ਪੂਰੀ ਤਰ੍ਹਾਂ ਚੌਸਸ : ਸੰਦੀਪ ਗੁਪਤਾ
ਨਗਰ ਨਿਗਮ ਬਠਿੰਡਾ ਦੇ ਸੁਪਰਡੈਂਟ ਇੰਜਨੀਅਰਿੰਗ ਸੰਦੀਪ ਗੁਪਤਾ ਦਾ ਆਖਣਾ ਹੈ ਕਿ ਮਾਨਸੂਨ ਨੂੰ ਲੈ ਕੇ ਨਿਗਮ ਪੂਰੀ ਤਿਆਰੀ ਕਰ ਰਿਹਾ ਹੈ। ਨਿਗਮ ਦੀਆਂ ਸਾਰੀਆਂ ਡਿਸਪੋਜਲਾਂ ਤੇ ਮੋਟਰਾਂ ਨੂੰ ਠੀਕ ਕਰਵਾ ਕੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ, ਉਥੇ ਹੀ ਜ਼ਮੀਨੀ ਵਿਵਾਦ ਦੇ ਚੱਲਦੇ ਇਸ ਸਾਲ ਰਾਈਜ਼ਿੰਗ ਮੇਨ ਦਾ ਕੰਮ ਵੀ ਪੂਰਾ ਨਹੀਂ ਹੋ ਸਕੇਗਾ, ਪਰ ਉਨ੍ਹਾਂ ਦੀ ਕੋਸ਼ਿਸ ਰਹੇਗੀ, ਸ਼ਹਿਰ ਵਾਸੀਆਂ ਨੂੰ ਸੜਕ 'ਤੇ ਪਾਣੀ ਖੜ੍ਹਨ ਦੀ ਸਮੱਸਿਆ ਨਾਲ ਜੂਝਣਾ ਨਾ ਪਵੇ।