ਵਿਦਿਆਰਥੀਆਂ ਨੇ ਸਕੂਲ ਦੇ ਮੇਨ ਗੇਟ ਨੂੰ ਜੜਿਆ ਤਾਲਾ, ਮਿਲਿਆ ਕਿਸਾਨ ਜਥੇਬੰਦੀਆਂ ਦਾ ਵੀ ਸਾਥ; ਕਰ ਰਹੇ ਇਹ ਮੰਗ
ਇਸ ਦੌਰਾਨ ਪਿੰਡ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਧਰਨੇ ਦੇ ਵਿੱਚ ਸ਼ਮੂਲੀਅਤ ਕਰਦੇ ਹੋਏ ਕਿਹਾ ਕਿ ਪਿੰਡ ਭੈਣੀ ਬਾਘਾ ਦੇ ਸਕੂਲ ਦਾ ਬਹੁਤ ਹੀ ਵਧੀਆ ਡਿਸਿਪਲਨ ਹੈ ਪਰ ਹੁਣ ਤਬਦੀਲ ਹੋ ਕੇ ਆਏ ਪ੍ਰਿੰਸੀਪਲ 'ਤੇ ਮਾਮਲਾ ਦਰਜ ਹੈ l
Publish Date: Tue, 09 Dec 2025 12:08 PM (IST)
Updated Date: Tue, 09 Dec 2025 01:56 PM (IST)

ਜੀਵਨ ਸਿੰਘ ਕ੍ਰਾਂਤੀ, ਪਂਜਾਬੀ ਜਾਗਰਣ, ਮਾਨਸਾ: ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿਖੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਵੱਲੋਂ ਸਕੂਲ ਨੂੰ ਸਵੇਰ ਸਮੇਂ ਹੀ ਤਾਲਾ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ l ਪਿੰਡ ਵਾਸੀਆਂ ਦੀ ਮੰਗ ਹੈ ਕਿ ਸਕੂਲ ਵਿੱਚ ਨਵੀਂ ਨਿਯੁਕਤ ਕੀਤੇ ਪ੍ਰਿੰਸੀਪਲ ਦਾ ਤੁਰੰਤ ਤਬਾਦਲਾ ਕੀਤਾ ਜਾਵੇ ਕਿਉਂਕਿ ਇਸ ਪ੍ਰਿੰਸੀਪਲ ਉੱਪਰ ਕਈ ਮਾਮਲੇ ਦਰਜ ਹਨ।ਦੱਸਣਯੋਗ ਹੈ ਕਿ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਭੈਣੀ ਬਾਘਾ ਦੇ ਗੇਟ ਤੇ ਅੱਜ ਸਵੇਰ ਸਮੇਂ ਹੀ ਪਿੰਡ ਵਾਸੀਆਂ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਧਰਨਾ ਲਗਾ ਕੇ ਸਕੂਲ ਨੂੰ ਤਾਲਾ ਲਗਾ ਦਿੱਤਾ ਗਿਆ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਦੇ ਸਕੂਲ ਵਿੱਚ ਤਬਦੀਲ ਹੋ ਕੇ ਆਏ ਪ੍ਰਿੰਸੀਪਲ ਦੀ ਤੁਰੰਤ ਬਦਲੀ ਕੀਤੀ ਜਾਵੇ ਕਿਉਂਕਿ ਇਸ ਪ੍ਰਿੰਸੀਪਲ ਤੇ ਮਾਮਲਾ ਦਰਜ ਹੈl ਉਨ੍ਹਾਂ ਕਿਹਾ ਕਿ ਉਹ ਇਸ ਪ੍ਰਿੰਸੀਪਲ ਨੂੰ ਸਕੂਲ ਵਿੱਚ ਨਹੀਂ ਲੱਗਣ ਦੇਣਗੇl ਇਸ ਦੌਰਾਨ ਪਿੰਡ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਧਰਨੇ ਦੇ ਵਿੱਚ ਸ਼ਮੂਲੀਅਤ ਕਰਦੇ ਹੋਏ ਕਿਹਾ ਕਿ ਪਿੰਡ ਭੈਣੀ ਬਾਘਾ ਦੇ ਸਕੂਲ ਦਾ ਬਹੁਤ ਹੀ ਵਧੀਆ ਡਿਸਿਪਲਨ ਹੈ ਪਰ ਹੁਣ ਤਬਦੀਲ ਹੋ ਕੇ ਆਏ ਪ੍ਰਿੰਸੀਪਲ 'ਤੇ ਮਾਮਲਾ ਦਰਜ ਹੈ lਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਸ ਪ੍ਰਿੰਸੀਪਲ ਦੀ ਬਦਲੀ ਕਰਨ ਦੇ ਲਈ ਉਨ੍ਹਾਂ ਵੱਲੋਂ ਵਿਭਾਗ ਨੂੰ ਵੀ ਅਪੀਲ ਕੀਤੀ ਗਈ ਹੈ ਅਤੇ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ।
ਓਧਰ ਡਿਪਟੀ ਡੀਈਓ ਪਰਮਜੀਤ ਸਿੰਘ ਨੇ ਕਿਹਾ ਕਿ ਸਰਪੰਚ ਪਿੰਡ ਵਾਸੀਆਂ ਵੱਲੋਂ ਜੋ ਧਰਨਾ ਲਗਾਇਆ ਗਿਆ ਹੈ ਪ੍ਰਿੰਸੀਪਲ ਦੀ ਬਦਲੀ ਨੂੰ ਲੈ ਕੇ ਉਹਨਾਂ ਕਿਹਾ ਕਿ ਸੀਨੀਅਰ ਅਧਿਕਾਰੀਆਂ ਨੂੰ ਅੱਜ ਹੀ ਲਿਖਤੀ ਭੇਜ ਦਿੱਤਾ ਗਿਆ ਹੈ ਅਤੇ ਇਲੈਕਸ਼ਨ ਕੋਡ ਤੋਂ ਬਾਅਦ ਸਰਕਾਰ ਨੂੰ ਵੀ ਬਦਲੀ ਕਰਨ ਦੇ ਲਈ ਲਿਖਤੀ ਭੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਪ੍ਰਿੰਸੀਪਲ ਸਕੂਲ ਦੇ ਵਿੱਚ ਨਹੀਂ ਆਵੇਗਾ ਤੇ ਉਨ੍ਹਾਂ ਬੱਚਿਆਂ ਨੂੰ ਕਲਾਸਾਂ ਲਾਉਣ ਦੀ ਅਪੀਲ ਕੀਤੀl