ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ,

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ
ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤਾਂ 26 ਮਈ ਨੂੰ ਹੋਣ ਜਾ ਰਹੀਆਂ ਹਨ । ਇਹ ਚੋਣਾਂ ਸੱਤਾ ਦੀ ਕੁਰਸੀ ਹਾਸਲ ਕਰਨ ਲਈ ਨਹੀਂ, ਬਲਕਿ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਕਰਦਿਆਂ ਲੋਕਾਂ ਦੇ ਹੱਕ ਲੋਕਾਂ ਤੱਕ ਪਹੁੰਚਾਉਣ ਲਈ ਹੁੰਦੀਆਂ ਹਨ। ਇਨ੍ਹਾਂ ਮੁੱਢਲੀਆਂ ਸਹੂਲਤਾ ਵਿੱਚ ਤੁਹਾਡੇ ਘਰ ਨੂੰ ਆਉਦੇ ਰਾਹਾਂ ਵਿੱਚ ਕੂੜੇ ਦੇ ਢੇਰ ਨਾ ਹੋਣ, ਪੀਣ ਨੂੰ ਸਾਫ਼ ਪਾਣੀ ਹੋਵੇ, ਬਿਜਲੀ ਦੀ ਸਪਲਾਈ ਨਿਰਵਿਘਨ ਹੋਵੇ, ਬਿਹਤਰ ਸਿਹਤ ਸਹੂਲਤਾਂ, ਸਿੱਖਿਆ ਲਈ ਸੋਹਣਾ ਮਾਹੌਲ ਹੋਵੇ ਆਦਿ ਸ਼ਾਮਲ ਹਨ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਕਰਦਿਆਂ ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਨੇ ਦੱਸਿਆ ਕਿ ਭਾਵੇਂ ਸਾਰੀਆਂ ਰਾਸ਼ਟਰੀ ਪਾਰਟੀਆਂ ਨੇ ਆਪਣੇ ਉਮੀਦਵਾਰ ਹਰ ਵਾਰਡ ’ਚ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਦਿੱਲੀ ਦਰਬਾਰ ਤੋਂ ਦਿਸ਼ਾ-ਨਿਰਦੇਸ਼ ਲੈ ਕੇ ਰਾਜਨੀਤੀ ਕਰਨ ਵਾਲੇ ਪੰਜਾਬ ਤੇ ਪੰਜਾਬੀਆਂ ਦਾ ਕਦੇ ਭਲਾ ਕਰਨ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪੰਜਾਬ ਦੀ ਮੌਜੂਦਾ ਸਰਕਾਰ ਨੇ ਆਕਾਵਾਂ ਨੇ ਤਾਂ ਵਾਕਿਆ ਹੀ ਸੱਤਰ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਪਹਿਲਾਂ ਰਾਸ਼ਟਰੀ ਪਾਰਟੀਆਂ ਦੇ ਖੇਤਰੀ ਲੀਡਰਾਂ ਨੂੰ ਦਿੱਲੀ ਦਰਬਾਰ ਜਾਣਾ ਪੈਂਦਾ ਸੀ। ਹੁਣ ਦਿੱਲੀ ਦਰਬਾਰ ਵਾਲੇ ਧਾੜਵੀ ਪੰਜਾਬ ਨੂੰ ਲੁੱਟਣ ਲਈ ਦਿੱਲੀ ਛੱਡ ਪੰਜਾਬ ਹੀ ਡੇਰੇ ਲਾ ਲਏ ਹਨ। ਸੋਢੀ ਨੇ ਕਿਹਾ ਕਿ ਜੇਕਰ ਆਪਾਂ ਵੋਟ ਪਾਉਣ ਤੋਂ ਪਹਿਲਾਂ ਖੇਤਰੀ ਤੇ ਰਾਸ਼ਟਰੀ ਪਾਰਟੀਆਂ ਦੀਆ ਨੀਯਤਾ ਤੇ ਨੀਤੀਆਂ ਬਾਰੇ ਸਮਝਣਾ ਹੋਵੇ ਤਾਂ ਇਸ ਤੋ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੇ ਹਮਦਰਦ ਕੋਣ ਹਨ, ਮੌਕਾ ਪ੍ਰਸਤ ਕੋਣ ਹੈ, ਸਥਾਈ ਕੋਣ ਹੋ ਤੇ ਅਸਥਾਈ ਕੌਣ ਹੈ। ਇੱਕ ਪਾਸੇ ਪੰਜਾਬ ਦੀ ਮਿੱਟੀ ਵਿੱਚੋਂ ਪੈਦਾ ਹੋਈ ਕੁਰਬਾਨੀਆਂ ਸੰਘਰਸ਼ ਦੇ ਸੁਨਹਿਰੇ ਗੌਰਵਮਈ ਇਤਿਹਾਸ ਵਾਲੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ, ਜਿਵੇਂ ਕਿ ਬੀਬਾ ਹਰਸਿਮਰਤ ਕੌਰ ਬਾਦਲ ਜਿਨਾਂ ਨੇ ਬਠਿੰਡਾ ਲੋਕ ਸਭਾ ਹਲਕੇ ਦੀ ਚਾਰ ਵਾਰ ਲੋਕ ਸਭਾ ਚੋਣਾਂ ਜਿੱਤ ਕੇ ਸਤਾਰਾ ਸਾਲਾਂ ਦੇ ਰਾਜਨੀਤਕ ਜੀਵਨ ਵਿੱਚ ਆਪਣਾ ਕਿਰਦਾਰ ਸਾਫ ਸੁਥਰਾ ਰੱਖਣ ਦੀ ਮਿਸਾਲ ਕਾਇਮ ਕੀਤੀ ਹੈ। ਕਦੇ ਕੋਈ ਵਿਰੋਧੀ ਉਹਨਾਂ ਉੱਪਰ ਭ੍ਰਿਸ਼ਟਾਚਾਰ, ਰਾਜਨੀਤਿਕ ਕੁੜੱਤਣ ਤੇ ਬਦਲਾਖੋਰੀ ਦਾ ਇਲਜ਼ਾਮ ਨਹੀਂ ਲਗਾ ਸਕਿਆ। ਏਮਜ਼ , ਕੇਂਦਰੀ ਯੂਨੀਵਰਸਿਟੀ, ਐਡਵਾਸ ਕੈਂਸਰ ਕੇਅਰ, ਤੇ ਦਰਜਨਾਂ ਅਦਾਰਿਆਂ ਨੂੰ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੇ ਨਾਲ ਨਾਲ ਕਰੋਨਾ, ਹੜ੍ਹਾਂ ਤੇ ਕਿਸਾਨ ਅੰਦੋਲਨ ਦੋਰਾਨ ਉਹਨਾਂ ਦੀ ਸੇਵਾ ਬੇਮਿਸਾਲ ਸੀ। ਦੂਜੇ ਪਾਸੇ ਉਨ੍ਹਾਂ ਦੇ ਵਿਰੁੱਧ ਵੱਖ ਵੱਖ-ਵੱਖ ਪਾਰਟੀਆਂ ਤੋਂ ਚੋਣਾਂ ਲੜਨ ਵਾਲੇ ਉਮੀਦਵਾਰ ਨੇ ਲੋਕਾਂ ਦੀ ਸਾਰ ਨਹੀਂ ਲਈ। ਹੁਣ ਸਹੀ ਸਮਾਂ ਹੈ ਕਿ ਗੁੰਮਰਾਹ ਕਰਨ ਵਾਲੀਆਂ ਪੰਜਾਬ ਵਿਰੋਧੀ ਤਾਕਤਾਂ ਦੀਆਂ ਨੀਤੀਆਂ ਨੂੰ ਸਮਝਦੇ ਹੋਏ ਆਪਾਂ ਆਪਣੀ ਪੰਜਾਬ ਦਾ ਭਲਾ ਚਾਹੁਣ ਵਾਲੀ ਸੰਘਰਸ਼ ਕੁਰਬਾਨੀਆਂ ਦੇ ਗੌਰਵਮਈ ਇਤਿਹਾਸ ਵਾਲੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਉਸਦੀ ਲੀਡਰਸ਼ਿਪ ਮਜ਼ਬੂਤ ਕਰਨ ਲਈ ਹਰ ਪੰਜਾਬੀ ਨੂੰ ਆਪਣਾ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ।