ਕਾਂਗਰਸ ਵੱਲੋਂ ਪਾਰਟੀ ਦੇ ਜੁਝਾਰੂ ਆਗੂ ਹਰਪ੍ਰੀਤ ਸਿੰਘ

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਕਾਂਗਰਸ ਵੱਲੋਂ ਪਾਰਟੀ ਦੇ ਜੁਝਾਰੂ ਆਗੂ ਹਰਪ੍ਰੀਤ ਸਿੰਘ ਪਿਆਰੀ ਨੂੰ ਐਸਸੀ ਡਿਪਾਟਰਮੈਂਟ ਜ਼ਿਲ੍ਹਾ ਮਾਨਸਾ ਦਾ ਮੁੜ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ ਬਘੇਲ,ਰਾਜਾ ਵੜਿੰਗ, ਗੁਰਪ੍ਰੀਤ ਸਿੰਘ ਲੱਕੀ ਪੱਖੋਂ ਕਲਾਂ, ਚਰਨਜੀਤ ਸਿੰਘ ਚੰਨੀ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਧੰਨਵਾਦ ਕਰਦਿਆਂ ਕਿਹਾ ਪਾਰਟੀ ਲੀਡਰਸ਼ਿਪ ਨੇ ਜੋ ਉਮੀਦ ਰੱਖ ਕੇ ਉਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਉਸ ਜ਼ਿੰਮੇਵਾਰੀ ਨੂੰ ਹਰ ਕੀਮਤ ਤਾਰ ਕੇ ਪੂਰਾ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹਰਪ੍ਰੀਤ ਸਿੰਘ ਨੇ ਕਿਹਾ ਕਾਂਗਰਸ ਹਮੇਸ਼ਾਂ ਹੀ ਸਮਾਜਿਕ ਪੱਧਰ ਉੱਪਰ ਪਛੜੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਾਂਗਰਸ ਨੂੰ ਮਜ਼ਬੂਤ ਕਰਨਾ ਭਾਰਤ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਭਾਜਪਾ ਨੇ ਜਿੱਥੇ ਦੇਸ਼ ਦੀ ਵਿਦੇਸ਼ ਨੀਤੀ ਤਹਿਤ ਨਹਿਸ ਕਰ ਦਿੱਤੀ, ਉੱਥੇ ਹੀ ਦੇਸ਼ ਨੂੰ ਡੂੰਘੇ ਆਰਥਿਕ ਸੰਕਟ ਵਿੱਚ ਫਸਾ ਦਿੱਤਾ ਹੈ, ਡਾਲਰ ਦਾ ਰੇਟ 97 ਰੁਪਏ ਤੱਕ ਪਹੁੰਚ ਗਿਆ ਹੈ। ਮਹਿੰਗਾਈ ਕਾਰਨ ਆਮ ਬੰਦੇ ਦੀ ਖਰੀਦ ਸ਼ਕਤੀ ਖਤਮ ਹੋ ਗਈ ਹੈ, ਬੇਰੁਜ਼ਗਾਰੀ ਦੀ ਦਰ ਵਧਣ ਕਰਕੇ ਦੇਸ਼ ਦੇ ਸਕਿੱਲਡ ਅਤੇ ਅਨਸਕਿੱਲਡ ਕਰੋੜਾਂ ਨੌਜਵਾਨਾਂ ਵਿੱਚ ਬੇਚੈਨੀ ਤੇ ਅਵਿਸ਼ਵਾਸ ਦਾ ਆਲਮ ਪੈਦਾ ਹੋ ਗਿਆ ਹੈ। ਦੇਸ਼ ਦੀਆਂ ਸਭ ਤੋਂ ਉੱਚੀਆਂ ਪਦਵੀਆਂ ਉੱਤੇ ਜਿੰਮੇਵਾਰ ਬੈਠੀਆਂ ਸਖਸ਼ੀਅਤਾਂ ਇਨ੍ਹਾਂ ਕਰੋੜਾਂ ਨੌਜਵਾਨਾਂ, ਕਿਸਾਨਾਂ, ਬੇਰੁਜ਼ਗਾਰਾਂ ਅਤੇ ਮਜ਼ਦੂਰਾਂ ਲਈ ਕਾਕਰੋਚ ਅਤੇ ਪਰਜੀਵੀ ਆਦਿ ਸ਼ਬਦਾਂ ਦੀ ਵਰਤੋਂ ਕਰਕੇ ਉਨ੍ਹਾਂ ਦਾ ਅਪਮਾਨ ਕਰ ਰਹੀਆਂ ਹਨ। ਹਰਪ੍ਰੀਤ ਸਿੰਘ ਨੇ ਕਿਹਾ ਦੇਸ਼ ਇੱਕ ਵੱਡੀ ਤਬਦੀਲੀ ਵੱਲ ਵੱਧ ਰਿਹਾ ਹੈ ਅਤੇ ਇਸ ਤਬਦੀਲੀ ਦੀ ਆਰੰਭਤਾ 2027 ਚ ਪੰਜਾਬ ਤੋਂ ਹੋਵੇਗੀ। ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ 2027 'ਚ ਪੰਜਾਬ 'ਚ ਸਰਕਾਰ ਬਣਾਏਗੀ ਅਤੇ 2029 ਵਿੱਚ ਕਾਂਗਰਸ ਮੁੜ ਤੋਂ ਦੇਸ਼ ਦੀ ਵਾਗਡੋਰ ਸੰਭਾਲੇਗੀ। ਇਨ੍ਹਾਂ ਦੋ ਵੱਡੀਆਂ ਸਿਆਸੀ ਤਬਦੀਲੀਆਂ ਵਿੱਚ ਦਲਿਤਾਂ, ਆਦਿਵਾਸੀਆਂ ਅਤੇ ਪਛੜੇ ਵਰਗਾਂ ਦੀ ਕੇੰਦਰੀ ਭੂਮਿਕਾ ਹੋਵੇਗੀ ਅਤੇ ਪੰਜਾਬ ਇਸ ਨਵੇਂ ਇਨਕਲਾਬ ਦੀ ਅਗਵਾਈ ਕਰੇਗਾ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੁਲਵੰਤ ਰਾਏ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਸਾਬਕਾ ਜ਼ਿਲ੍ਹਾ ਪ੍ਰਧਾਨ ਮਾਈਕਲ ਗਾਗੋਵਾਲ, ਸੁਖਦੇਵ ਸਿੰਘ ਭੱਟੀ, ਬਲਕੌਰ ਸਿੰਘ ਸਿੱਧੂ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਬਿਕਰਮ ਮੋਫਰ, ਗੁਰਪ੍ਰੀਤ ਸਿੰਘ ਵਿੱਕੀ ਜੈਲਦਾਰ, ਹਰਬੰਸ ਸਿੰਘ ਖਿੱਪਲ, ਨਵੀਨ ਕਾਲਾ, ਮੇਹਰ ਖੰਨਾ, ਸੱਤਪਾਲ ਮੂਲੇਵਾਲ, ਬੀਬਾ ਰਣਬੀਰ ਕੌਰ ਮੀਆਂ, ਅਜੀਤ ਸਿੰਘ ਬਖਸੀਵਾਲਾ, ਰਣਜੀਤ ਸਿੰਘ ਦੋਦੜਾ, ਤਰਜੀਤ ਸਿੰਘ ਚਹਿਲ, ਤੀਰਥ ਸਿੰਘ ਸਵੀਟੀ, ਰਾਜ ਕੁਮਾਰ ਬੱਛੋਆਣਾ, ਕੇਸੀ ਬਾਵਾ, ਗੁਰਵਿੰਦਰ ਸਿੰਘ ਐਡਵੋਕੇਟ ਨੇ ਹਰਪ੍ਰੀਤ ਸਿੰਘ ਦੀ ਨਿਯੁਕਤੀ ਲਈ ਕਾਂਗਰਸ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਹਰਪ੍ਰੀਤ ਸਿੰਘ ਉਹ ਆਗੂ ਹੈ, ਜੋ ਬੂਥ ਪੱਧਰ ਤੋਂ ਲੈਕੇ ਕੇਂਦਰੀ ਪੱਧਰ ਤੱਕ ਦੇ ਜੱਥੇਬੰਦਕ ਢਾਂਚੇ ਅੰਦਰ ਹਰ ਜ਼ਿੰਮੇਵਾਰੀ ਨਿਭਾਅ ਸਕਦਾ ਹੈ।