ਕਹਾਣੀ ਰਾਹੀਂ ਖਿੜੀ ਬੱਚਿਆਂ ਦੀ ਆਤਮ-ਵਿਸ਼ਵਾਸੀ ਆਵਾਜ਼
ਸਥਾਨਕ ਐੱਸ.ਡੀ.ਕੇ.ਐਲ. ਡੀ.ਏ.ਵੀ. ਪਬਲਿਕ
Publish Date: Mon, 01 Dec 2025 08:51 PM (IST)
Updated Date: Tue, 02 Dec 2025 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਐੱਸਡੀਕੇਐਲ ਡੀਏਵੀ ਪਬਲਿਕ ਸਕੂਲ ਮਾਨਸਾ ਵਿੱਚ ਕਹਾਣੀ ਵਾਚਨ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਯੂਕੇਜੀ ਤੋਂ ਦੂਜੀ ਕਲਾਸ ਤੱਕ ਦੇ ਬੱਚਿਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਬੱਚਿਆਂ ਨੇ ਪ੍ਰਾਪਸ ਅਤੇ ਪਪੇਟਾਂ ਦੀ ਵਰਤੋਂ ਕਰਦੇ ਹੋਏ ਨੈਤਿਕ ਮੁੱਲਾਂ ’ਤੇ ਆਧਾਰਿਤ ਕਹਾਣੀਆਂ ਬੜੀ ਰੁਚੀ ਨਾਲ ਪੇਸ਼ ਕੀਤੀਆਂ। ਨੰਨ੍ਹੇ - ਮੁੰਨ੍ਹੇ ਵਿਦਿਆਰਥੀਆਂ ਨੇ ਮੰਚ ’ਤੇ ਭਰਪੂਰ ਆਤਮ-ਵਿਸ਼ਵਾਸ ਨਾਲ ਆਪਣੀ ਕਲਾ ਦਿਖਾਈ। ਵੱਖ-ਵੱਖ ਕਲਾਸਾਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਯੂਕੇਜੀ ’ਚ ਕ੍ਰਿਤਿਕਾ, ਹੰਸਿਤ, ਕਾਵਿਆ, ਜੈਸਿਕਾ, ਅੰਜਰੀਨ, ਦਿਵਯਾਂਸ਼, ਮੋਖਿਤ, ਜੈਸਮੀਨ, ਪਹਿਲੀ ਕਲਾਸ ਵਿਚ ਤੀਕਸ਼ਾ, ਭਾਵਿਕਾ, ਆਰੁਹੀ, ਪਾਰਥ, ਪਰਤੀਕਸ਼ਾ, ਹੇਤਾਸ਼, ਦੂਜੀ ਕਲਾਸ ’ਚ ਨਿਤਿਨ, ਆਰਾਧਿਆ, ਸਮਦੀਪ, ਲੋਕਾਂਸ਼, ਹਿਮਾਨਿਆ, ਵੰਸ਼ਿਤਾ, ਯੁਵਿਨ, ਨਿਸ਼ਠਾ ਜੇਤੂ ਰਹੇ।
ਮੁਕਾਬਲੇ ਦਾ ਮੁੱਖ ਉਦੇਸ਼ ਬੱਚਿਆਂ ਦੀ ਭਾਸ਼ਾਈ ਪ੍ਰਤਿਭਾ ਨੂੰ ਨਿਖਾਰਨਾ ਤੇ ਉਨ੍ਹਾਂ ਦੀ ਅਭਿਵਿਕਤੀ ਨੂੰ ਮਜ਼ਬੂਤ ਕਰਨਾ ਸੀ। ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ, ਜੋ ਅਗਲੇ ਸਮੇਂ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਹੋਰ ਵਧੀਆ ਕਰਨ ਲਈ ਉਤਸ਼ਾਹਿਤ ਕਰਦੀ ਹੈ। ਅੰਤ ਵਿੱਚ ਪ੍ਰਿੰਸੀਪਲ ਵਿਨੋਦ ਰਾਣਾ ਨੇ ਸਾਰੇ ਬੱਚਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਕਿਸਮ ਦੀਆਂ ਸਰਗਰਮੀਆਂ ਬੱਚਿਆਂ ਦੀ ਭਾਸ਼ਾ ਨਾਲ ਨਾਲ ਆਤਮਵਿਸ਼ਵਾਸ ਤੇ ਪ੍ਰਸਤੁਤੀ ਕੌਸ਼ਲ ਨੂੰ ਵੀ ਮਜ਼ਬੂਤ ਕਰਦੀਆਂ ਹਨ। ਅੰਤ ’ਚ ਉਨ੍ਹਾਂ ਨੇ ਜੇਤੂ ਬੱਚਿਆਂ ਨੂੰ ਇਨਾਮ ਵੀ ਪ੍ਰਦਾਨ ਕੀਤੇ।