ਭਾਕਿਯੂ ਏਕਤਾ ਅਜ਼ਾਦ ਵੱਲੋੰ ਡੀਸੀ ਨੂੰ ਮੰਗ-ਪੱਤਰ
ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵੱਲੋਂ
Publish Date: Mon, 01 Dec 2025 08:41 PM (IST)
Updated Date: Tue, 02 Dec 2025 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵੱਲੋਂ ਜ਼ਿਲ੍ਹਾ ਮਾਨਸਾ ਦੇ ਡੀਸੀ ਨੂੰ ਕਿਸਾਨੀ ਮੰਗਾਂ ਨੂੰ ਲੈ ਮੰਗ ਪੱਤਰ ਦਿੱਤਾ। ਜਥੇਬੰਦੀ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਕੀਤੇ ਪਰਚੇ ਰੱਦ ਕਰਨ, ਬਿਜਲੀ ਐਕਟ 2025 ਰੱਦ ਕਰਨ, ਸ਼ੰਭੂ ਅਤੇ ਖਨੌਰੀ ਮੋਰਚੇ ‘ਚੋਂ ਚੋਰੀ ਹੋਇਆ ਸਮਾਨ, ਜਿਸ ਦੇ ਘਰੋਂ ਬਰਾਮਦ ਹੋਇਆ ਨੂੰ ਗ੍ਰਿਫ਼ਤਾਰ ਕਰਨ, ਹੜ੍ਹ ਪੀੜ੍ਹਤ ਕਿਸਾਨਾਂ ਨੂੰ ਮੁਆਵਜ਼ਾ ਦੇਣ, ਮਨਰੇਗਾ ਸਕੀਮ ਚਾਲੂ ਕਰਨ ਅਤੇ ਮਨਰੇਗਾ ਦੀ ਬਣਦੀ ਮਜ਼ਦੂਰੀ ਦਿੱਤੀ ਜਾਵੇ ਅਤੇ ਦੋ ਸੌ ਦਿਨ ਕੰਮ ਦੇਣ ਦੇ ਇਲਾਵਾ 11 ਮੰਗਾਂ ਨੂੰ ਸਰਕਾਰ ਪੂਰ੍ਹੀਆਂ ਕਰੇ। ਇਸ ਦੌਰਾਨ ਜਥੇਬੰਦੀ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇੰਨ੍ਹਾਂ ਮਸਲਿਆਂ ਨੂੰ ਸਰਕਾਰ ਨੇ ਪੂਰ੍ਹਾ ਨਾ ਕੀਤਾ ਤਾਂ 5 ਤਾਰੀਖ ਨੂੰ ਇੱਕ ਤੋਂ ਤਿੰਨ ਵਜੇ ਤੱਕ ਦੋ ਘੰਟੇ ਦਾ ਚੱਕਾ ਜਾਮ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਕ੍ਰਾਂਤੀਕਾਰੀ ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਕਿਸ਼ਨਗੜ੍ਹ, ਸਕੱਤਰ ਜਗਦੇਵ ਸਿੰਘ ਭੈਣੀ ਬਾਘਾ, ਮੀਤ ਪ੍ਰਧਾਨ ਗੁਰਮੁਖ ਸੱਦਾ ਸਿੰਘ ਵਾਲਾ, ਖ਼ਜਾਨਚੀ ਡਾਕਟਰ ਕਾਲਾ ਸਿੰਘ ਠੂਠਿਆਂਵਾਲੀ, ਕੇਵਲ ਸਿੰਘ ਕਿਸ਼ਨਗੜ੍ਹ , ਲੀਲਾ ਸਿੰਘ ਖਾਰਾ, ਅਮਰਜੀਤ ਸਿੰਘ ਖਾਰਾ ਨੇ ਭਾਗ ਲਿਆ ਅਤੇ ਸਾਰੇ ਕਿਸਾਨਾਂ ਨੂੰ ਇਕੱਠੇ ਹੋ ਕੇ ਆਵਦੀਆਂ ਹੱਕੀ ਮੰਗਾਂ ਲਈ ਲੜਨ ਦੀ ਕੀਤੀ ਅਪੀਲ ਕੀਤੀ।