Bathinda News : ਨਵੀਂ ਬਣਾਈ ਕੋਠੀ ਦੇ ਪੈਸੇ ਨਾ ਦੇਣ ’ਤੇ ਮਿਸਤਰੀ ਨੇ ਕੀਤੀ ਖੁਦਕੁਸ਼ੀ, ਪਿਓ–ਪੁੱਤ ਗ੍ਰਿਫ਼ਤਾਰ
ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿਖੇ ਠੇੇਕੇਦਾਰ ਰਾਜ ਮਿਸਤਰੀ ਵੱਲੋਂ ਕੋਠੀ ਬਣਾ ਕੇ ਠੇਕੇ ਦੇ ਪੈਸੇ ਨਾ ਦੇਣ ਕਾਰਨ ਦੁਖੀ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਠੇਕੇਦਾਰ ਦੀ ਪਤਨੀ ਦੇ ਬਿਆਨਾਂ ’ਤੇ ਪਿੰਡ ਦੇ ਹੀ ਪਿਓ–ਪੁੱਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
Publish Date: Sun, 07 Dec 2025 06:56 PM (IST)
Updated Date: Sun, 07 Dec 2025 06:59 PM (IST)
ਮਨਜੀਤ ਨਰੂਆਣਾ, ਪੰਜਾਬੀ ਜਾਗਰਣ, ਬਠਿੰਡਾ : ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਵਿਖੇ ਠੇੇਕੇਦਾਰ ਰਾਜ ਮਿਸਤਰੀ ਵੱਲੋਂ ਕੋਠੀ ਬਣਾ ਕੇ ਠੇਕੇ ਦੇ ਪੈਸੇ ਨਾ ਦੇਣ ਕਾਰਨ ਦੁਖੀ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਠੇਕੇਦਾਰ ਦੀ ਪਤਨੀ ਦੇ ਬਿਆਨਾਂ ’ਤੇ ਪਿੰਡ ਦੇ ਹੀ ਪਿਓ–ਪੁੱਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਮ੍ਰਿਤਕ ਵਿਅਕਤੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾ ਇਕ ਵੀਡੀਓ ਬਣਾਈ ਸੀ, ਜਿਸ ’ਚ ਦੋਵੇ ਮੁਲਜ਼ਮ ਪਿਓ–ਪੁੱਤ ਖਿਲਾਫ਼ ਕੋਠੀ ਬਣਾ ਕੇ ਪੈਸੇ ਨਾ ਦੇਣ ਅਤੇ ਵਾਰ–ਵਾਰ ਧਮਕੀਆਂ ਦੇਣ ਦੇ ਦੋਸ਼ ਲਗਾਏ ਸਨ। ਮ੍ਰਿਤਕ ਜਗਸੀਰ ਸਿੰਘ ਦੀ ਪਤਨੀ ਗਗਨਦੀਪ ਕੌਰ ਵਾਸੀ ਮਿਰਜੇਆਣਾ ਨੇ ਪਿੰਡ ਦੇ ਹੀ ਪਿਓ–ਪੁੱਤਰ ਗੁਰਚਰਨ ਸਿੰਘ ਤੇ ਬਲਜਿੰਦਰ ਸਿੰਘ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਤੀ ਰਾਜ ਮਿਸਤਰੀ ਹੈ ਅਤੇ ਠੇਕੇ ’ਤੇ ਕੋਠੀਆਂ ਬਣਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਲਗਪਗ 6 ਮਹੀਨੇ ਪਹਿਲਾਂ ਉਸ ਦੇ ਪਤੀ ਨੇ ਪਿੰਡ ਦੇ ਹੀ ਉਕਤ ਦੋਸ਼ੀਆਂ ਦੀ ਕੋਠੀ ਬਣਾਉਣ ਦਾ ਠੇਕਾ ਲਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਪਤੀ ਨੇ ਉਕਤ ਦੋਸ਼ੀਆਂ ਤੋਂ ਜਦ ਕੋਠੀ ਦੇ ਪੈਸੇ ਮੰਗੇ ਤਾਂ ਉਨ੍ਹਾਂ ਕੋਠੀ ’ਚ ਨੁਕਸ ਕੱਢ ਕੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਦੁਖੀ ਹੋ ਕੇ ਜਗਸੀਰ ਸਿੰਘ ਨੇ ਦਰੱਖਤ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਉਕਤ ਮੁਲਜ਼ਮਾਂ ਪਿਓ ਪੁੱਤ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਹਵਾਲਾਤ ’ਚ ਬੰਦ ਕਰ ਦਿੱਤਾ ਗਿਆ।