ਮਨਪ੍ਰਰੀਤ ਸਿੰਘ ਗਿੱਲ, ਰਾਮਪੁਰਾ ਫੂਲ : ਬਲਾਕ ਵਿਕਾਸ ਤੇ ਪੰਚਾਇਤ ਦਫਤਰ ਰਾਮਪੁਰਾ ਦੇ ਕਰਮਚਾਰੀਆਂ ਵੱਲੋਂ ਕਲਮਛੋੜ ਹੜਤਾਲ ਕੀਤੀ ਗਈ ਅਤੇ ਦਫਤਰ ਦਾ ਕੰਮਕਾਜ ਬੰਦ ਰੱਖਿਆ ਗਿਆ। ਇਸ ਸਬੰਧੀ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ 5-6 ਮਹੀਨਿਆਂ ਤੋਂ ਤਨਖਾਹ ਦੀ ਅਦਾਇਗੀ ਨਹੀਂ ਹੋਈ ਜਦੋਂ ਕਿ ਪੰਜਾਬ ਸਰਕਾਰ ਦੇ ਵਿੱਤੀ ਨਿਯਮਾਂ ਅਨੁਸਾਰ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਮੁਲਾਜਮਾਂ ਨੂੰ ਤਨਖਾਹ ਦੀ ਅਦਾਇਗੀ ਕਰਨੀ ਜਰੂਰੀ ਹੁੰਦੀ ਹੈ। ਇਸ ਸਬੰਧੀ ਸਾਰੇ ਮੁਲਜਮਾਂ ਵੱਲੋਂ 21 ਫਰਵਰੀ ਨੂੰ ਬੀਡੀਪੀਓ ਰਾਮਪੁਰਾ ਨੂੰ ਤਨਖਾਹ ਜਾਰੀ ਕਰਵਾਉਣ ਲਈ ਮੰਗ ਪੱਤਰ ਦੇ ਕੇ ਇਕ ਹਫਤੇ ਬਾਅਦ ਹੜਤਾਲ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ ਪ੍ਰੰਤੂ 1 ਹਫਤੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਵਿਭਾਗ ਵਲੋਂ ਤਨਖਾਹਾਂ ਲਈ ਬਜਟ ਜਾਰੀ ਨਹੀਂ ਕੀਤਾ ਗਿਆ। ਇਸ ਕਾਰਨ ਸਾਰੇ ਮੁਲਾਜਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਕਈ ਮੁਲਾਜਮਾਂ ਨੂੰ ਕਰਜ਼ ਦੀਆਂ ਕਿਸਤਾਂ ਅਤੇ ਬੱਚਿਆਂ ਦੀ ਫੀਸਾਂ ਆਦਿ ਭਰਨ ਵਿਚ ਮੁਸ਼ਕਲ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਉਨ੍ਹਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤਾਂ ਸੰਘਰਸ ਤੇਜ ਕੀਤਾ ਜਾਵੇਗਾ। ਇਸ ਮੌਕੇ ਬਲਜੀਤ ਸਿੰਘ ਟੈਕਸ ਕਲੈਕਟਰ, ਜਗਸੀਰ ਸਿੰਘ ਸੈਕਟਰੀ, ਕੁਲਦੀਪ ਸਿੰਘ ਸੈਕਟਰੀ, ਗੁਰਲਾਲ ਸਿੰਘ ਸੈਕਟਰੀ, ਪਰਦੀਪ ਕੁਮਾਰ ਸੈਕਟਰੀ, ਸਵਰਨ ਸਿੰਘ ਸੈਕਟਰੀ, ਪਰਮਜੀਤ ਸਿੰਘ ਸੈਕਟਰੀ, ਅਲਕਾ ਗਰਗ ਸੈਕਟਰੀ, ਆਰਤੀ ਰਾਣੀ ਸੈਕਟਰੀ, ਕਲਰਕ ਲਖਵੀਰ ਸਿੰਘ ਲੱਖਾ ਤੇ ਸਰਨਜੀਤ ਸਿੰਘ ਸੁਪਰਡੈਂਟ, ਨਿਰਪਜੀਤ ਸ਼ਰਮਾ ਪਟਵਾਰੀ, ਨਛੱਤਰ ਸਿੰਘ ਆਦਿ ਹਾਜਰ ਸਨ।