ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ :

ਕੋਰੋਨਾ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਹਰ ਇਕ ਨੂੰ ਵੈਕਸੀਨੇਸ਼ਨ ਕਰਵਾਉਣੀ ਬੇਹੱਦ ਜਰੂਰੀ ਹੈ। ਇਸ ਟੀਚੇ ਨੂੰ ਪੂਰਾ ਕਰਨ 'ਚ ਸਹਿਯੋਗ ਦਿੰਦੇ ਹੋਏ ਸ਼ੁੱਕਰਵਾਰ ਨੂੰ ਜਾਗਰਣ ਗਰੁੱਪ ਬਠਿੰਡਾ ਨੇ ਸਿਹਤ ਵਿਭਾਗ ਬਠਿੰਡਾ, ਆਸਰਾ ਵੈਲਫ਼ੇਅਰ ਸੁਸਾਇਟੀ, ਨੌਜਵਾਨ ਵੈਲਫ਼ੇਅਰ ਸੁਸਾਇਟੀ, ਸ੍ਰੀ ਗਣੇਸ਼ ਵੈਲਫ਼ੇਅਰ ਸੁਸਾਇਟੀ ਅਤੇ ਪਰਿਵਾਰ ਵੈਲਫ਼ੇਅਰ ਸੁਸਾਇਟੀ ਦੇ ਸਹਿਯੋਗ ਨਾਲ ਜਾਗਰਣ ਦਫ਼ਤਰ 'ਚ ਮੁਫ਼ਤ ਕੋਰੋਨਾ ਵੈਕਸੀਨੇਸ਼ਨ ਕੈਂਪ ਲਾਇਆ ਗਿਆ। ਇਸ ਦੀ ਸ਼ੁਰੂਆਤ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਨੇ ਰਿਬਨ ਕੱਟ ਕੇ ਕੀਤਾ। ਇਸ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਕੈਂਪ ਵਿਚ ਪਹੁੰਚੇ ਆਮ ਲੋਕਾਂ ਦੀ ਰਜਿਸਟੇ੍ਸ਼ਨ ਕਰ ਉਨਾਂ੍ਹ ਦਾ ਟੀਕਾਕਰਨ ਕੀਤਾ। ਇਸ ਦੌਰਾਨ ਸਭ ਤੋਂ ਜ਼ਿਆਦਾ ਨੌਜਵਾਨ ਅਤੇ ਅੌਰਤਾਂ ਨੇ ਕੈਂਪ ਵਿਚ ਪਹੁੰਚ ਆਪਣਾ ਟੀਕਾਕਰਨ ਕਰਵਾਇਆ। ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਸਾਢੇ 3 ਵਜੇ ਤਕ ਚੱਲੇ ਕੈਂਪ ਵਿਚ 163 ਲੋਕਾਂ ਨੂੰ ਕੋਵਾਸ਼ੀਲਡ ਵੈਕਸੀਨ ਦਾ ਟੀਕਾਕਰਨ ਕੀਤਾ ਗਿਆ।

ਇਸ ਮੌਕੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਜਾਗਰਣ ਗਰੁੱਪ ਵਲੋਂ ਲਗਾਏ ਇਸ ਕੈਂਪ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਅਦਾਰਾ ਸ਼ੁਰੂ ਤੋਂ ਹੀ ਲੋਕਾਂ ਦੀ ਭਲਾਈ ਲਈ ਤਰਾਂ੍ਹ ਤਰਾਂ੍ਹ ਦੇ ਯਤਨ ਕਰਦਾ ਆ ਰਿਹਾ ਹੈ। ਉਨਾਂ੍ਹ ਕਿਹਾ ਕਿ ਕੋਰੋਨਾ ਪਾਜ਼ੇਟਿਵ ਤੋਂ ਬਚਣ ਲਈ ਵੈਕਸੀਨੇਸ਼ਨ ਕਰਵਾਉਣਾ ਜਰੂਰੀ ਹੈ। ਜੇਕਰ ਹਰ ਇਨਸਾਨ ਨੂੰ ਵੈਕਸੀਨੇਸ਼ਨ ਹੋ ਜਾਵੇ ਤਾਂ ਕੋਰੋਨਾ ਦੀ ਤੀਸਰੀ ਲਹਿਰ ਦਾ ਇੰਨਾ ਅਸਰ ਨਹੀਂ ਹੋਵੇਗਾ ਜਿੰਨਾ ਕਿ ਦੂਸਰੀ ਲਹਿਰ ਵਿਚ ਦੇਖਣ ਨੂੰ ਮਿਲਿਆ ਸੀ।

ਉਨਾਂ੍ਹ ਕਿਹਾ ਕਿ ਕੋਰੋਨਾ ਵਰਗੀ ਮਹਾਮਾਰੀ 'ਚ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਕੋਰੋਨਾ ਵੈਕਸੀਨ ਕੈਂਪ ਦਾ ਆਯੋਜਨ ਕਰ ਟੀਕਾਕਰਨ ਕਰਵਾਕੇ ਆਪਣਾ ਸਮਾਜਿਕ ਫ਼ਰਜ਼ ਪੂਰਾ ਕੀਤਾ ਹੈ ਜੋ ਕਿ ਸ਼ਲਾਘਾਯੋਗ ਕੰਮ ਹੈ। ਐਸਐਸਪੀ ਵਿਰਕ ਨੇ ਕਿਹਾ ਹੈ ਕਿ ਉਨਾਂ੍ਹ ਨੂੰ ਉਮੀਦ ਹੈ ਕਿ ਜਾਗਰਣ ਗਰੁੱਪ ਭਵਿੱਖ ਵਿਚ ਵੀ ਅਜਿਹੇ ਸਮਾਜਿਕ ਕੰਮਾਂ 'ਚ ਆਪਣਾ ਯੋੋਗਦਾਨ ਦਿੰਦਾ ਰਹੇਗਾ। ਟੀਕਾ ਲਗਵਾਉਣ ਪਹੁੰਚੇ ਜ਼ਲਿ੍ਹਾ ਸਿੱਖਿਆ ਅਧਿਕਾਰੀ ਮੇਵਾ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਅਤੇ ਸਮਾਜ ਦੀ ਭਲਾਈ ਲਈ ਟੀਕਾ ਜਰੂਰ ਲਗਵਾਉਣਾ ਚਾਹੀਦਾ ਹੈ। ਉਨਾਂ੍ਹ ਨੇ ਕਿਹਾ ਕਿ ਟੀਕੇ ਨੂੰ ਲੈ ਕੇ ਕੁੱਝ ਸ਼ਰਾਰਤੀ ਤੱਤਾਂ ਦੁਆਰਾ ਅਫ਼ਵਾਹ ਫੈਲਾਈ ਜਾ ਰਹੀ ਹੈ ਜੋ ਕਿ ਗਲਤ ਹੈ। ਟੀਕਾ ਲਗਵਾਉਣ ਵਾਲੇ ਲੋਕਾਂ ਦੇ ਲਈ ਜੂਸ ਅਤੇ ਬਿਸਕੁਟ ਦੀ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਅਰਬਨ ਹੈਲਥ ਪ੍ਰਰਾਇਮਰੀ ਸੈਂਟਰ ਲਾਲ ਸਿੰਘ ਬਸਤੀ ਦੀ ਏਐਨਐਮ ਰੁਪਿੰਦਰ ਰਾਣੀ, ਦਵਿੰਦਰ ਕੌਰ, ਸਟਾਫ਼ ਨਰਸ ਕੁਲਵਿੰਦਰ ਕੌਰ, ਪੰਜਾਬ ਪਬਲਿਕ ਕਾਲਜ ਆਫ਼ ਨਰਸਿੰਗ ਕਟਾਰ ਸਿੰਘ ਵਾਲਾ ਬਠਿੰਡਾ ਦੀ ਸਟੂਡੈਂਟ ਹਰਦੀਪ ਕੌਰ, ਬਬੀਤਾ ਰਾਣੀ, ਕਿਰਨਦੀਪ ਕੌਰ ਅਤੇ ਬਲਵਿੰਦਰਪਾਲ ਸਿੰਘ, ਆਸਰਾ ਸੁਸਾਇਟੀ ਦੇ ਸੰਸਥਾਪਕ ਰਮੇਸ਼ ਮਹਿਤਾ, ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ,ਸ੍ਰੀ ਗਣੇਸ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਅਸ਼ੀਸ ਬਾਂਸਲ, ਪਰਿਵਾਰ ਵੈਲਫ਼ੇਅਰ ਸੁਸਾਇਟੀ ਪ੍ਰਧਾਨ ਪਰਮਜੀਤ ਨਰੂਲਾ ਨੇ ਵਿਸ਼ੇਸ ਸਹਿਯੋਗ ਦਿੱਤਾ।