ਪੰਜਾਬੀ ਜਾਗਰਣ ਪ੍ਰਤੀਨਿਧੀ, ਬਠਿੰਡਾ : ਗੁੱਡਵਿਲ ਸੁਸਾਇਟੀ ਰਜਿ. ਬਠਿੰਡਾ 'ਚ ਗੁੱਡਵਿਲ ਹਸਪਤਾਲ 'ਚ ਕੋਰੋਨਾ ਦੀ ਰੋਕਥਾਮ ਲਈ ਕੋਵਿਡ-19 ਵੈਕਸੀਨੇਸ਼ਨ ਕੈਂਪ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਾਇਆ ਗਿਆ। ਇਸ ਵਿਚ ਕੋ ਵੈਕਸੀਨ ਨਾਲ 100 ਲੋਕਾਂ ਨੂੰ ਟੀਕਾਕਰਨ ਕੀਤਾ ਗਿਆ। ਇਹ ਸੁਸਾਇਟੀ ਦਾ 18ਵਾਂ ਕੈਂਪ ਸੀ। ਇਸ ਕੈਂਪ ਵਿਚ ਸਿਹਤ ਵਿਭਾਗ ਦੀ ਪਿ੍ਰਯਾ ਸ਼ਰਮਾ, ਸਤਵਿੰਦਰ ਕੌਰ, ਸੁਖਦੇਵ ਕੌਰ ਅਤੇ ਰਚਨਾ ਨੇ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਕੰਮ ਕੀਤਾ। ਗੁੱਡਵਿਲ ਸੁਸਾਇਟੀ ਦੇ ਵਿਜੇ ਬਰੇਜਾ, ਗੁਰਵੀਰ ਕੌਰ, ਡਾ. ਸਸ਼ੀ ਗਰਗ, ਡਾ. ਬਾਣੀ ਅਗਰਵਾਲ, ਡਾ. ਸੰਜੇ ਕੁਮਾਰ, ਲਤਾ ਰਾਣੀ, ਲਵਪ੍ਰਰੀਤ ਕੌਰ ਵੰਦਨਾ, ਦਲੀਪ ਕੁਮਾਰ, ਪੇ੍ਰਰਨਾ ਅਤੇ ਹਰਜੀਤ ਸਿੰਘ ਨੇ ਆਪਣਾ ਸਹਿਯੋਗ ਦਿੱਤਾ।